ਦੁਬਈ ਪ੍ਰਾਪਰਟੀ ਬਾਜ਼ਾਰ ’ਚ ਵੱਡਾ ਉਛਾਲ, ਰਿਕਾਰਡ ਇਕਾਈਆਂ ਵੇਚੀਆਂ

Sunday, Jul 31, 2022 - 05:21 PM (IST)

ਦੁਬਈ ਪ੍ਰਾਪਰਟੀ ਬਾਜ਼ਾਰ ’ਚ ਵੱਡਾ ਉਛਾਲ, ਰਿਕਾਰਡ ਇਕਾਈਆਂ ਵੇਚੀਆਂ

ਦੁਬਈ – ਦੁਬਾਈ ’ਚ ਨਿਵੇਸ਼ਕਾਂ ਦੀ ਵਧਦੀ ਰੁਚੀ ਤੋਂ ਬਾਅਦ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਜਾਇਦਾਦ (ਪ੍ਰਾਪਰਟੀ) ਬਾਜ਼ਾਰ ’ਚ ਉਛਾਲ ਆਇਆ ਹੈ। ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਅਮੀਰਾਤ ’ਚ ਧਨ ਦੀ ਆਮਦ ਵਧੀ ਹੈ ਅਤੇ ਜਾਇਦਾਦ ਖਰੀਦਦਾਰਾਂ ਦੀ ਸੂਚੀ ’ਚ ਰੂਸ ਪਹਿਲੇ 5 ਸਥਾਨਾਂ ’ਚ ਸ਼ਾਮਲ ਹੈ। ਡਾਨ ਅਖਬਾਰ ਨੇ ਪ੍ਰਾਪਰਟੀ ਸਲਾਹਕਾਰ ਬੈਟਰਹੋਮਸ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਹਿਲੀ ਛਿਮਾਹੀ ’ਚ ਰਿਹਾਇਸ਼ੀ ਅਚੱਲ ਜਾਇਦਾਦ ਲੈਣ-ਦੇਣ ਦੀ ਮਾਤਰਾ 60 ਫੀਸਦੀ ਵਧੀ, ਜਿਸ ’ਚ ਵੇਚੀਆਂ ਗਈਆਂ ਜਾਇਦਾਦਾਂ ਦੇ ਮੁੱਲ ’ਚ 85 ਫੀਸਦੀ ਦਾ ਵਾਧਾ ਹੋਇਆ। ਚੋਟੀ ਦੇ ਖਰੀਦਦਾਰਾਂ ’ਚ ਭਾਰਤ, ਬ੍ਰਿਟੇਨ, ਇਟਲੀ, ਰੂਸ ਅਤੇ ਫ੍ਰਾਂਸ ਸ਼ਾਮਲ ਹੈ, ਇਸ ਕ੍ਰਮ ’ਚ ਕੈਨੇਡਾ, ਸੰਯੁਕਤ ਅਰਬ ਅਮੀਰਾਤ, ਪਾਕਿਸਤਾਨ ਅਤੇ ਮਿਸਰ 8ਵੇਂ ਸਥਾਨ ’ਤੇ ਅਤੇ ਇਸ ਤੋਂ ਬਾਅਦ ਲੇਬਨਾਨ ਅਤੇ ਚੀਨ ਹੈ।

ਬੈਟਰਹੋਮਸ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਰੂਸੀ ਖਰੀਦਦਾਰਾਂ ਦੀ ਗਿਣਤੀ ’ਚ 164 ਫੀਸਦੀ ਦਾ ਵਾਧਾ ਹੋਇਆ ਹੈ। ਫ੍ਰਾਂਸ ਅਤੇ ਬ੍ਰਿਟੇਨ ਦੀ ਗਿਣਤੀ ਕ੍ਰਮਵਾਰ : 42 ਫੀਸਦੀ ਅਤੇ 18 ਫੀਸਦੀ ਵਧੀ ਜਦ ਕਿ ਭਾਰਤੀ ਖਰੀਦਦਾਰੀ ’ਚ 8 ਫੀਸਦੀ ਅਤੇ ਇਟਲੀ ਤੋਂ 17 ਫੀਸਦੀ ਦੀ ਗਿਰਾਵਟ ਆਈ ਹੈ। ਨਿਵੇਸ਼ਕਾਂ ਦੇ ਆਉਣ ਨਾਲ ਬਾਜ਼ਾਰ ’ਚ 60 ਫੀਸਦੀ ਦੀ ਤੇਜ਼ੀ ਆਈ ਹਨ। ਇਨ੍ਹਾਂ ’ਚ ਭਾਰਤ, ਬ੍ਰਿਟੇਨ, ਇਟਲੀ, ਰੂਸ ਅਤੇ ਫ੍ਰਾਂਸ ਚੋਟੀ ਦੇ 5 ਖਰੀਦਦਾਰ ਹਨ।

ਪਹਿਲੀ ਛਿਮਾਹੀ ’ਚ ਰਿਕਾਰਡ 37 ਹਜ਼ਾਰ 762 ਇਕਾਈਆਂ ਵੇਚੀਆਂ

ਬੈਟਰਹੋਮਸ ਨੇ ਕਿਹਾ ਕਿ ਯੂਰਪ ’ਚ ਭੂ-ਸਿਆਸੀ ਅਸਥਿਰਤਾ ਅਤੇ ਵਿਆਜ ਦਰਾਂ ’ਚ ਵਾਧੇ ਕਾਰਨ ਮੰਗ ਨੂੰ ਬੜ੍ਹਾਵਾ ਮਿਲਿਆ ਹੈ। ਇਸ ਸਾਲ ਦੀ ਸ਼ੁਰੂਆਤ ’ਚ ਇਹ ਦੱਸਿਆ ਗਿਆ ਸੀ ਕਿ ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ’ਤੇ ਪੱਛਮੀ ਪਾਬੰਦੀਆਂ ਦੇ ਮੱਦੇਨਜ਼ਰ ਰੂਸ ਦੇ ਲੋਕ ਆਰਥਿਕ ਸ਼ਰਣ ਦੀ ਭਾਲ ਕਰ ਰਹੇ ਹਨ ਅਤੇ ਦੁਬਈ ਦੀਆਂ ਜਾਇਦਾਦਾਂ ’ਚ ਨਿਵੇਸ਼ ਕਰ ਰਹੇ ਹਨ। ਬੈਟਰਹੋਮਸ ਨੇ ਕਿਹਾ ਕਿ ਬਾਜ਼ਾਰ ਨੇ ਵਧਦੀਆਂ ਵਿਆਜ ਦਰਾਂ ਅਤੇ ਮਜ਼ਬੂਤ ਡਾਲਰ ਦੇ ਰੂਪ ’ਚ ਉਲਟ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਪਰ ਹੁਣ ਤੱਕ ਮੰਦੀ ਦੇ ਘੱਟ ਸੰਕਟ ਨਾਲ ਮਜ਼ਬੂਤ ਸਾਬਤ ਹੋਇਆ ਹੈ।

ਦੁਬਈ ਭੂਮੀ ਵਿਭਾਗ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਾਲ ਦੀ ਪਹਿਲੀ ਛਿਮਾਹੀ ’ਚ ਰਿਕਾਰਡ 37 ਹਜ਼ਾਰ 762 ਇਕਾਈਆਂ ਵੇਚੀਆਂ ਗਈਆਂ, ਜਿਸ ’ਚ ਰਿਹਾਇਸ਼ੀ ਬਾਜ਼ਾਰ ’ਚ ਲਗਭਗ 89 ਅਰਬ ਦਿਰਹਮ (24.23 ਅਰ ਡਾਲਰ) ਦਾ ਲੈਣ-ਦੇਣ ਹੋਇਆ। ਦੁਬਈ ਦੇ ਜਾਇਦਾਦ ਬਾਜ਼ਾਰ ਨੇ ਪਿਛਲੇ ਸਾਲ ਦੀ ਸ਼ੁਰੂਆਤ ’ਚ 2020 ਦੀ ਗੰਭੀਰ ਮੰਦੀ ਤੋਂ ਉੱਭਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਅਮੀਰਾਤ ਵਲੋਂ ਦੁਨੀਆ ਭਰ ਦੇ ਜ਼ਿਆਦਾਤਰ ਸ਼ਹਿਰਾਂ ਦੀ ਤੁਲਨਾ ’ਚ ਤੇਜ਼ੀ ਨਾਲ ਮਹਾਮਾਰੀ ਪਾਬੰਦੀਆਂ ’ਚ ਢਿੱਲ ਦਿੱਤੀ ਅਤੇ ਖਰੀਦਦਾਰਾਂ ਨੇ ਲਗਜ਼ਰੀ ਇਕਾਈਆਂ ਨੂੰ ਖਰੀਦਣ ਬੰਦ ਕਰ ਦਿੱਤਾ ਸੀ।


author

Harinder Kaur

Content Editor

Related News