SBI ਗਾਹਕਾਂ ਨੂੰ ਵੱਡਾ ਝਟਕਾ, ਬੈਂਕ ਨੇ 0.50 ਫੀਸਦੀ ਮਹਿੰਗਾ ਕੀਤਾ ਹੋਮ ਲੋਨ

08/17/2022 11:18:51 AM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਦੇ ਰੈਪੋ ਰੇਟ 'ਚ ਵਾਧਾ ਕਰਨ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ.ਬੀ.ਆਈ. ਨੇ ਆਪਣੇ ਗਾਹਕਾਂ 'ਤੇ ਲੋਨ ਦਾ ਬੋਝ ਵਧਾ ਦਿੱਤਾ ਹੈ। ਬੈਂਕ ਨੇ ਬਾਹਰੀ ਬੈਂਚਮਾਰਕ ਅਤੇ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ ਦੀਆਂ ਵਿਆਜ਼ ਦਰਾਂ 'ਚ 0.50 ਫੀਸਦੀ ਦਾ ਵਾਧਾ ਕਰ ਦਿੱਤਾ ਹੈ। 
ਬੈਂਕ ਦੀ ਵੈੱਬਸਾਈਟ ਮੁਤਾਬਕ ਹੋਮ ਅਤੇ ਆਟੋ ਲੋਨ ਸਮੇਤ ਬਾਹਰੀ ਬੈਂਚਮਾਰਕ ਅਤੇ ਰੈਪੋ ਰੇਟ ਨਾਲ ਜੁੜੇ ਸਭ ਤਰ੍ਹਾਂ ਦੇ ਕਰਜ਼ ਦੀਆਂ ਵਿਆਜ਼ ਦਰਾਂ 5 ਅਗਸਤ ਤੋਂ ਵਧਾ ਦਿੱਤੀਆਂ ਗਈਆਂ ਹਨ। ਇਸ ਦਾ ਸਿੱਧਾ ਅਸਰ ਗਾਹਕਾਂ ਦੀ ਈ.ਐੱਮ.ਆਈ. 'ਤੇ ਹੋਵੇਗਾ। ਇਸ ਤੋਂ ਪਹਿਲਾਂ ਮਹੀਨੇ ਦੀ ਸ਼ੁਰੂਆਤ 'ਚ ਰਿਜ਼ਰਵ ਬੈਂਕ ਨੇ ਵੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਐੱਸ.ਬੀ.ਆਈ ਨੇ 15 ਅਗਸਤ ਤੋਂ ਹੀ ਆਪਣੇ ਐੱਮ.ਸੀ.ਐੱਲ.ਆਰ. 'ਚ ਵੀ 0.20 ਫੀਸਦੀ ਦਾ ਵਾਧਾ ਕੀਤਾ ਹੈ। 
ਐੱਮ.ਸੀ.ਐੱਲ.ਆਰ. 'ਚ ਵਾਧੇ ਤੋਂ ਬਾਅਦ ਇਕ ਸਾਲ ਦੀ ਵਿਆਜ਼ ਦਰ 7.70 ਫੀਸਦੀ ਹੋ ਗਈ ਹੈ, ਜੋ ਪਹਿਲਾਂ 7.50 ਫੀਸਦੀ ਸੀ ਇਸ ਤਰ੍ਹਾਂ ਦੋ ਸਾਲ ਦਾ ਐੱਮ.ਸੀ.ਐੱਲ.ਆਰ. 7.9 ਫੀਸਦੀ ਅਤੇ ਤਿੰਨ ਸਾਲ ਦਾ 8 ਫੀਸਦੀ ਹੋ ਗਿਆ ਹੈ। ਅਜੇ ਬੈਂਕ ਦੇ ਜ਼ਿਆਦਾਤਰ ਲੋਨ ਇਕ ਸਾਲ ਦੀ ਐੱਮ.ਸੀ.ਐੱਲ.ਆਰ. ਦਰ ਨਾਲ ਜੁੜੀ ਹੋਈ ਹੈ। 

ਇਹ ਵੀ ਪੜ੍ਹੋ-ਹਿੰਦੁਸਤਾਨ ਜਿੰਕ 'ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਦਾ ਪ੍ਰਬੰਧਨ ਕਰਨ ਲਈ 5 ਕੰਪਨੀਆਂ ਦੀ ਚੋਣ
ਬਾਹਰੀ ਬੈਂਚਮਾਰਕ ਨਾਲ ਜੁੜ ਰਹੇ ਜ਼ਿਆਦਾਤਰ ਬੈਂਕ
ਆਰ.ਬੀ.ਆਈ. ਦੇ ਨਿਰਦੇਸ਼ਾਂ ਤੋਂ ਬਾਅਦ ਐੱਸ.ਬੀ.ਆਈ. ਸਮੇਤ ਜ਼ਿਆਦਾਤਰ ਬੈਂਕਾਂ ਨੇ ਅਕਤੂਬਰ 2019 ਤੋਂ ਆਪਣੇ ਕਰਜ਼ ਦੀਆਂ ਵਿਆਜ਼ ਦਰਾਂ ਨੂੰ ਬਾਹਰੀ ਬੈਂਚਮਾਰਕ ਜਾਂ ਰੈਪੋ ਦੀਆਂ ਵਿਆਜ਼ ਦਰਾਂ ਨਾਲ ਜੋੜ ਰਹੇ ਹਨ। ਇਹ ਕਾਰਨ ਹੈ ਕਿ ਐੱਸ.ਬੀ.ਆਈ. ਦੀ ਮੌਦਰਿਕ ਨੀਤੀ ਕਮੇਟੀ ਦੇ ਫੈਸਲਿਆਂ ਦਾ ਸਿੱਧਾ ਅਸਰ ਕਰਜ਼ ਦੀਆਂ ਵਿਆਜ਼ ਦਰਾਂ 'ਤੇ ਪੈਂਦਾ ਹੈ। ਰੈਪੋ ਰੇਟਾਂ 'ਚ ਪਿਛਲੇ ਦਿਨੀਂ ਹੋਈ 50 ਆਧਾਰ ਅੰਕਾਂ ਦੇ ਵਾਧੇ ਨੂੰ ਸਿੱਧੇ ਹੋਮ ਲੋਨ ਅਤੇ ਆਟੋ ਲੋਨ 'ਚ ਵੀ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਮਾਨਸੂਨ ਦੇ ਚੱਲਦੇ ਅਗਸਤ 'ਚ ਈਂਧਨ ਦੀ ਮੰਗ 'ਚ ਗਿਰਾਵਟ ਜਾਰੀ
ਹੁਣ ਕਿੰਨੀ ਹੋ ਗਈ ਵਿਆਜ਼ ਦਰ
ਐੱਸ.ਬੀ.ਆਈ. ਦੇ 50 ਆਧਾਰ ਅੰਕ ਦਾ ਵਾਧਾ ਕਰਨ ਤੋਂ ਬਾਅਦ ਬਾਹਰੀ ਬੈਂਚਮਾਰਕ ਨਾਲ ਜੁੜੇ ਕਰਜ਼ ਦੀ ਵਿਆਜ਼ ਦਰ ਭਾਵ EBLR ਵਧ ਕੇ 8.05 ਫੀਸਦੀ ਪਹੁੰਚ ਗਈ ਹੈ, ਜਦੋਂਕਿ ਰੈਪੋ ਰੇਟ RLLR ਨਾਲ ਜੁੜੇ ਕਰਜ਼ ਦੀ ਵਿਆਜ਼ ਦਰ 7.65 ਫੀਸਦੀ ਹੋ ਗਈ ਹੈ। ਬੈਂਕ ਇਸ ਦੇ ਉਪਰ ਤੋਂ ਕ੍ਰੇਡਿਟ ਰਿਸਕ ਪ੍ਰੀਮੀਅਮ ਵੀ ਲੈਂਦਾ ਹੈ ਭਾਵ ਜੇਕਰ ਤੁਸੀਂ ਹੋਮ ਜਾਂ ਆਟੋ ਲੋਨ ਲੈ ਰਹੇ ਹੋ ਤਾਂ ਇਸ ਵਿਆਜ਼ ਦਰ 'ਚ ਕ੍ਰੇਡਿਟ ਰਿਸਕ ਪ੍ਰੀਮੀਅਮ ਵੀ ਜੁੜੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News