ਬਜਟ 2025 ’ਚ ਇਨ੍ਹਾਂ ਸੈਕਟਰ ਲਈ ਹੋ ਸਕਦੇ ਹਨ ਵੱਡੇ ਐਲਾਨ, ਸ਼ੇਅਰ ਬਾਜ਼ਾਰ ’ਤੇ ਦਿਸੇਗਾ ਅਸਰ
Wednesday, Jan 22, 2025 - 11:07 AM (IST)
ਨਵੀਂ ਦਿੱਲੀ – ਭਾਰਤ ਦਾ ਏਵੀਏਸ਼ਨ ਸੈਕਟਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਆਉਣ ਵਾਲੇ ਬਜਟ 2025-26 ’ਚ ਇਸ ਖੇਤਰ ਲਈ ਕਈ ਜ਼ਰੂਰੀ ਐਲਾਨ ਕੀਤੇ ਜਾ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ, ਜਿਸ ’ਚ ਏਵੀਏਸ਼ਨ ਸੈਕਟਰ ਲਈ ਕੁਝ ਵੱਡੇ ਐਲਾਨ ਹੋਣ ਦੀ ਉਮੀਦ ਹੈ। ਇਸ ਰਿਪੋਰਟ ’ਚ ਅਸੀਂ ਉਨ੍ਹਾਂ ਸੰਭਾਵੀ ਐਲਾਨਾਂ ’ਤੇ ਗੱਲ ਕਰਾਂਗੇ, ਜੋ ਇਸ ਸੈਕਟਰ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਅਤੇ ਸ਼ੇਅਰ ਬਾਜ਼ਾਰ ’ਤੇ ਵੀ ਅਸਰ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਕਿਸ ਤਰ੍ਹਾਂ ਦੇ ਹੋ ਸਕਦੇ ਹਨ ਐਲਾਨ
ਪਹਿਲਾ ਐਲਾਨ ਏਵੀਏਸ਼ਨ ਇੰਫ੍ਰਾਸਟ੍ਰਕਚਰ ’ਚ ਨਿਵੇਸ਼ ’ਤੇ ਹੋ ਸਕਦਾ ਹੈ। ਸਰਕਾਰ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਉਹ ਏਅਰਪੋਰਟਸ ਅਤੇ ਏਅਰਲਾਈਨ ਸੇਵਾਵਾਂ ਲਈ ਭਾਰੀ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਨਿਵੇਸ਼ ਨਾ ਸਿਰਫ ਮੌਜੂਦਾ ਏਅਰਪੋਰਟਸ ਦੇ ਵਿਕਾਸ ਲਈ ਹੋਵੇਗਾ, ਸਗੋਂ ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਲਈ ਵੀ ਹੋਵੇਗਾ। ਇਸ ਨਾਲ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ
ਦੂਜਾ ਐਲਾਨ ਨਵੇਂ ਏਅਰਲਾਈਨਜ਼ ਦੇ ਲਾਈਸੈਂਸ ਨੂੰ ਲੈ ਕੇ ਹੋ ਸਕਦਾ ਹੈ। ਅਸਲ ’ਚ ਸਰਕਾਰ ਨਵੇਂ ਏਅਰਲਾਈਨਜ਼ ਨੂੰ ਲਾਈਸੈਂਸ ਦੇਣ ’ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਮੁਕਾਬਲਾ ਵਧੇਗਾ ਅਤੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ। ਇਸ ਨਾਲ ਮੌਜੂਦਾ ਏਅਰਲਾਈਨਜ਼ ਨੂੰ ਵੀ ਆਪਣੇ ਸੇਵਾ ਪੱਧਰ ਨੂੰ ਸੁਧਾਰਨ ’ਤੇ ਵਿਚਾਰ ਕਰਨਾ ਪਵੇਗਾ।
ਤੀਜਾ ਐਲਾਨ ਹਵਾਬਾਜ਼ੀ ਈਂਧਣ ’ਤੇ ਟੈਕਸ ’ਚ ਛੋਟ ’ਤੇ ਹੋ ਸਕਦਾ ਹੈ। ਹਵਾਬਾਜ਼ੀ ਈਂਧਣ ’ਤੇ ਟੈਕਸ ’ਚ ਛੋਟ ਦੇਣ ਦਾ ਮਤਾ ਵੀ ਚਰਚਾ ’ਚ ਹੈ। ਇਸ ਨਾਲ ਏਅਰਲਾਈਨਜ਼ ਦੀ ਸੰਚਾਲਨ ਲਾਗਤ ਘੱਟ ਹੋਵੇਗੀ, ਜਿਸ ਨਾਲ ਉਹ ਟਿਕਟਾਂ ਦੀਆਂ ਕੀਮਤਾਂ ਨੂੰ ਮੁਕਾਬਲੇਬਾਜ਼ ਬਣਾਏ ਰੱਖ ਸਕਣਗੀਆਂ
ਇਹ ਵੀ ਪੜ੍ਹੋ : ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ
ਚੌਥਾ ਐਲਾਨ ਸੁਰੱਖਿਆ ਅਤੇ ਤਕਨੀਕੀ ਸੁਧਾਰ ’ਤੇ ਹੋ ਸਕਦਾ ਹੈ। ਬਜਟ ’ਚ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਫੰਡਿੰਗ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ ਸੁਰੱਖਿਆ ਵਧੇਗੀ ਸਗੋਂ ਹਵਾਈ ਜਹਾਜ਼ ਤੋਂ ਯਾਤਰਾ ਦਾ ਤਜਰਬਾ ਵੀ ਬਿਹਤਰ ਹੋਵੇਗਾ।
5ਵਾਂ ਐਲਾਨ ਡਿਜੀਟਲਾਈਜ਼ੇਸ਼ਨ ਅਤੇ ਸਮਾਰਟ ਏਅਰਪੋਰਟਸ ’ਤੇ ਹੋ ਸਕਦਾ ਹੈ। ਅਸਲ ’ਚ ਸਰਕਾਰ ਸਮਾਰਟ ਏਅਰਪੋਰਟਸ ਦੇ ਵਿਕਾਸ ’ਤੇ ਜ਼ੋਰ ਦੇ ਸਕਦੀ ਹੈ, ਜਿਸ ’ਚ ਡਿਜੀਟਲ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਦਾ ਤਜਰਬਾ ਮਿਲੇਗਾ।
ਸ਼ੇਅਰ ਬਾਜ਼ਾਰ ’ਤੇ ਅਸਰ
ਇਨ੍ਹਾਂ ਸੰਭਾਵੀ ਐਲਾਨਾਂ ਦਾ ਸਿੱਧਾ ਅਸਰ ਏਵੀਏਸ਼ਨ ਸੈਕਟਰ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਤੇ ਪੈ ਸਕਦਾ ਹੈ। ਜੇ ਬਜਟ ’ਚ ਹਾਂਪੱਖੀ ਐਲਾਨ ਹੁੰਦੇ ਹਨ, ਤਾਂ ਕੰਪਨੀਆਂ ਜਿਵੇਂ ਇੰਡੀਗੋ, ਸਪਾਈਸਜੈੱਟ ਅਤੇ ਏਅਰ ਇੰਡੀਆ ਦੇ ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਸਰਕਾਰ ਨੇ ਹਵਾਬਾਜ਼ੀ ਈਂਧਣ ’ਤੇ ਟੈਕਸ ’ਚ ਛੋਟ ਦੇਣ ਦਾ ਫੈਸਲਾ ਕੀਤਾ ਤਾਂ ਇਹ ਏਅਰਲਾਈਨਜ਼ ਦੇ ਪ੍ਰਾਫਿਟ ਨੂੰ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8