ਵਿਦੇਸ਼ੀ ਕਰੰਸੀ ਭੰਡਾਰ 2.7 ਅਰਬ ਡਾਲਰ ਵਧ ਕੇ 698.1 ਅਰਬ ਡਾਲਰ ’ਤੇ ਪੁੱਜਾ

Saturday, Aug 02, 2025 - 11:07 AM (IST)

ਵਿਦੇਸ਼ੀ ਕਰੰਸੀ ਭੰਡਾਰ 2.7 ਅਰਬ ਡਾਲਰ ਵਧ ਕੇ 698.1 ਅਰਬ ਡਾਲਰ ’ਤੇ ਪੁੱਜਾ

ਮੁੰਬਈ (ਭਾਸ਼ਾ) - ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 25 ਜੁਲਾਈ ਨੂੰ ਖ਼ਤਮ ਹਫ਼ਤੇ ’ਚ 2.703 ਅਰਬ ਡਾਲਰ ਵਧ ਕੇ 698.192 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ’ਚ ਕੁੱਲ ਵਿਦੇਸ਼ੀ ਕਰੰਸੀ ਭੰਡਾਰ 1.183 ਅਰਬ ਡਾਲਰ ਘਟ ਕੇ 695.489 ਅਰਬ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ :    ਸਿਹਤ ਬੀਮਾ ਖ਼ਰੀਦਣ ਸਮੇਂ ਨਾ ਕਰੋ ਇਹ ਗਲਤੀਆਂ, ਪਹਿਲਾਂ ਪੁੱਛੋ ਇਹ ਸਵਾਲ

ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 25 ਜੁਲਾਈ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਪ੍ਰਮੁੱਖ ਹਿੱਸਾ, ਵਿਦੇਸ਼ੀ ਕਰੰਸੀ ਜਾਇਦਾਦਾਂ 1.316 ਅਰਬ ਡਾਲਰ ਵਧ ਕੇ 588.926 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸੰਦਰਭ ’ਚ ਦਰਸਾਈਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪੌਂਡ ਅਤੇ ਯੈਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੇ ਘਟਣ-ਵਧਣ ਦਾ ਅਸਰ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ :     UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ

ਰਿਜ਼ਰਵ ਬੈਂਕ ਨੇ ਕਿਹਾ ਕਿ ਹਫ਼ਤੇ ਦੌਰਾਨ ਸੋਨਾ ਭੰਡਾਰ ਦਾ ਮੁੱਲ 1.206 ਕਰੋਡ਼ ਡਾਲਰ ਵਧ ਕੇ 85.704 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਨੇ ਕਿਹਾ ਕਿ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 12.6 ਅਰਬ ਡਾਲਰ ਵਧ ਕੇ 18.809 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ ਵੀ 5.5 ਕਰੋਡ਼ ਡਾਲਰ ਵਧ ਕੇ 4.753 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ :     UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ

ਇਹ ਵੀ ਪੜ੍ਹੋ :    UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News