ਆਮ ਆਦਮੀ ਨੂੰ ਮਿਲੀ ਰਾਹਤ, 8 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚੀ ਮਹਿੰਗਾਈ

Wednesday, Aug 13, 2025 - 11:45 AM (IST)

ਆਮ ਆਦਮੀ ਨੂੰ ਮਿਲੀ ਰਾਹਤ, 8 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚੀ ਮਹਿੰਗਾਈ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਮਹਿੰਗਾਈ ਦੇ ਮੋਰਚੇ ’ਤੇ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਜੁਲਾਈ ਦੇ ਮਹੀਨੇ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਆਈ ਗਿਰਾਵਟ ਦੀ ਵਜ੍ਹਾ ਨਾਲ ਇਸ ਮਹੀਨੇ ਭਾਰਤ ਦੀ ਰਿਟੇਲ ਮਹਿੰਗਾਈ ਘੱਟ ਕੇ 1.55 ਫ਼ੀਸਦੀ ਰਹਿ ਗਈ ਹੈ। ਇਹ ਬੀਤੇ 8 ਸਾਲਾਂ ’ਚ ਸਭ ਤੋਂ ਘੱਟ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜੂਨ 2017 ਤੋਂ ਬਾਅਦ ਤੋਂ ਇਹ ਰਿਟੇਲ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। ਜੁਲਾਈ ’ਚ ਰਿਟੇਲ ਮਹਿੰਗਾਈ ਇਸ ਸਾਲ ਜੂਨ ਦੇ 2.1 ਫ਼ੀਸਦੀ ਤੋਂ ਵੀ 55 ਬੇਸਿਸ ਪੁਆਇੰਟ ਘੱਟ ਰਹੀ, ਜੋ ਜਨਵਰੀ 2019 ਤੋਂ ਬਾਅਦ ਤੋਂ ਰਿਟੇਲ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ।

ਪੜ੍ਹੋ ਇਹ ਵੀ - ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ, ਹੋ ਗਿਆ ਛੁੱਟੀਆਂ ਦਾ ਐਲਾਨ

ਨੈਗੇਟਿਵ ਜ਼ੋਨ ’ਚ ਆਈ ਮਹਿੰਗਾਈ
ਇਸ ਸਾਲ ਜੁਲਾਈ ਦੇ ਮਹੀਨੇ ’ਚ ਖੁਰਾਕੀ ਮਹਿੰਗਾਈ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ ਘੱਟ ਹੋ ਕੇ 1.76 ਫ਼ੀਸਦੀ ਦੇ ਨੈਗੇਟਿਵ ਜ਼ੋਨ ’ਚ ਆ ਗਈ ਹੈ। ਜੂਨ ਦੇ ਮੁਕਾਬਲੇ ਜੁਲਾਈ ਮਹੀਨੇ ’ਚ ਵੀ ਖੁਰਾਕ ਮਹਿੰਗਾਈ ’ਚ 75 ਬੇਸਿਸ ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ ਜਨਵਰੀ 2019 ਤੋਂ ਬਾਅਦ ਤੋਂ ਖੁਰਾਕ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। ਜੁਲਾਈ, 2025 ਦੌਰਾਨ ਮੁੱਖ ਮਹਿੰਗਾਈ ਅਤੇ ਖੁਰਾਕ ਮਹਿੰਗਾਈ ’ਚ ਆਈ ਇਸ ਗਿਰਾਵਟ ਦਾ ਮੁੱਖ ਕਾਰਨ ਵਜ੍ਹਾ ਦਾਲਾਂ, ਸਬਜ਼ੀਆਂ, ਅਨਾਜ, ਆਂਡਿਆਂ ਅਤੇ ਖੰਡ ਦੀ ਘੱਟ ਹੋਈਆਂ ਕੀਮਤਾਂ ਹਨ।

ਪੜ੍ਹੋ ਇਹ ਵੀ - ਭਾਰਤ ਦਾ ਪਾਕਿ 'ਤੇ ਇਕ ਹੋਰ ਹਮਲਾ, ਹੁਣ ਬਿਨਾਂ ਜੰਗ ਦੇ 'ਤਬਾਹ' ਹੋਵੇਗਾ ਪਾਕਿਸਤਾਨ

ਦੱਸ ਦੇਈਏ ਕਿ ਜੁਲਾਈ ਮਹੀਨੇ ਦੀ ਖੁਰਾਕ ਮਹਿੰਗਾਈ ਦਰ ਜਨਵਰੀ 2019 ਤੋਂ ਬਾਅਦ ਤੋਂ ਸਭ ਤੋਂ ਘੱਟ ਹੈ। ਜੁਲਾਈ ’ਚ ਪੇਂਡੂ ਮਹਿੰਗਾਈ ਜੂਨ ਦੇ 1.72 ਫ਼ੀਸਦੀ ਤੋਂ ਘੱਟ ਕੇ 1.18 ਫ਼ੀਸਦੀ ਰਹੀ ਗਈ, ਜਦੋਂਕਿ ਸ਼ਹਿਰੀ ਮਹਿੰਗਾਈ ਇਸ ਦੌਰਾਨ 2.56 ਤੋਂ ਘੱਟ ਕੇ 2.05 ਫ਼ੀਸਦੀ ਰਹਿ ਗਈ ਹੈ। ਇਸ ਦੇ ਨਾਲ ਹੀ ਰਿਹਾਇਸ਼ੀ ਮਹਿੰਗਾਈ 3.17 ਫ਼ੀਸਦੀ ’ਤੇ ਲੱਗਭਗ ਸਥਿਰ ਰਹੀ। ਇਸ ਤੋਂ ਇਲਾਵਾ ਸਿੱਖਿਆ ਮਹਿੰਗਾਈ 4.37 ਤੋਂ ਘੱਟ ਕੇ 4 ਫ਼ੀਸਦੀ ਹੋ ਗਈ ਹੈ ਅਤੇ ਸਿਹਤ ਮਹਿੰਗਾਈ ਇਕ ਮਹੀਨੇ ਪਹਿਲਾਂ ਦੇ 4.38 ਤੋਂ ਵਧ ਕੇ 4.57 ਫ਼ੀਸਦੀ ਹੋ ਗਈ।

ਪੜ੍ਹੋ ਇਹ ਵੀ - 'ਧਰਤੀ ਤੇ ਅਸਮਾਨ ਦੋਵਾਂ ਤੋਂ ਵਰ੍ਹੇਗੀ ਅੱਗ...', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ ਨੇ ਮਚਾਈ ਹਲਚਲ

ਇਨ੍ਹਾਂ ਸੂਬਿਆਂ ’ਚ ਸਭ ਤੋਂ ਘੱਟ ਹੋਈ ਮਹਿੰਗਾਈ
ਸਭ ਤੋਂ ਜ਼ਿਆਦਾ ਕੇਰਲ ’ਚ ਮਹਿੰਗਾਈ ਸਾਂਝੇ ਤੌਰ ’ਤੇ ਘੱਟ ਹੋਈ ਹੈ, ਜੋ 8.89 ਫ਼ੀਸਦੀ ਦਰਜ ਕੀਤੀ ਗਈ। ਉਸ ਤੋਂ ਬਾਅਦ ਜੰਮੂ ਅਤੇ ਕਸ਼ਮੀਰ (3.77 ਫ਼ੀਸਦੀ), ਪੰਜਾਬ (3.53 ਫ਼ੀਸਦੀ), ਕਰਨਾਟਕ (2.73) ਅਤੇ ਮਹਾਰਾਸ਼ਟਰ (2.28 ਫ਼ੀਸਦੀ) ਦਾ ਸਥਾਨ ਰਿਹਾ। ਇਸ ਦੇ ਨਾਲ ਟਰਾਂਸਪੋਰਟ ਅਤੇ ਸੰਚਾਰ ਮਹਿੰਗਾਈ ਜੂਨ ਦੇ 3.90 ਫ਼ੀਸਦੀ ਤੋਂ ਘੱਟ ਕੇ ਜੁਲਾਈ ’ਚ 2.12 ਫ਼ੀਸਦੀ ਹੋ ਗਈ, ਜਦੋਂਕਿ ਈਂਧਨ ਅਤੇ ਰੌਸ਼ਨੀ ਮਹਿੰਗਾਈ 2.55 ਤੋਂ ਮਾਮੂਲੀ ਵਧ ਕੇ 2.67 ਫ਼ੀਸਦੀ ਹੋ ਗਈ।

ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! 14, 15, 16, 17 ਨੂੰ ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News