ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ, ਅਜੇ ਹੋਰ ਵਧ ਸਕਦੀਆਂ ਹਨ ਕੀਮਤਾਂ, ਕਰਨਾ ਪਵੇਗਾ ਇੰਤਜ਼ਾਰ

Thursday, Aug 07, 2025 - 11:41 AM (IST)

ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ, ਅਜੇ ਹੋਰ ਵਧ ਸਕਦੀਆਂ ਹਨ ਕੀਮਤਾਂ, ਕਰਨਾ ਪਵੇਗਾ ਇੰਤਜ਼ਾਰ

ਨਵੀਂ ਦਿੱਲੀ (ਇੰਟ.) - ਟਮਾਟਰ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਬੀਤੇ ਦਿਨੀਂ ਟਮਾਟਰ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਇਸ ਦੀ ਵਜ੍ਹਾ ਟਮਾਟਰ ਉਤਪਾਦਕ ਇਲਾਕਿਆਂ ’ਚ ਭਾਰੀ ਮੀਂਹ ਨਾਲ ਇਸ ਦੀ ਫਸਲ ਨੂੰ ਨੁਕਸਾਨ ਹੋਣਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ

ਟਮਾਟਰ ਕਾਰੋਬਾਰੀਆਂ ਅਤੇ ਉਤਪਾਦਕਾਂ ਦੀਆਂ ਮੰਨੀਏ ਤਾਂ ਫਿਲਹਾਲ ਇਸ ਦੀਆਂ ਕੀਮਤਾਂ ਤੋਂ ਰਾਹਤ ਮਿਲਣਾ ਮੁਸ਼ਕਲ ਹੈ। ਸਸਤੇ ਟਮਾਟਰ ਲਈ ਗਾਹਕਾਂ ਨੂੰ ਘੱਟੋ-ਘੱਟ ਇਕ ਮਹੀਨੇ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :     UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ

ਦਿੱਲੀ ਦੇ ਪ੍ਰਚੂਨ ਬਾਜ਼ਾਰਾਂ ’ਚ ਟਮਾਟਰ 80 ਤੋਂ 100 ਰੁਪਏ ਕਿਲੋ ਵਿਕ ਰਿਹਾ ਹੈ। ਮਹੀਨੇ ਭਰ ਪਹਿਲਾਂ ਟਮਾਟਰ ਦੇ ਪ੍ਰਚੂਨ ਭਾਅ 40 ਤੋਂ 60 ਰੁਪਏ ਕਿਲੋ ਸਨ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ ’ਚ ਟਮਾਟਰ ਦੇ ਵੱਧ ਤੋਂ ਵੱਧ ਭਾਅ 120 ਰੁਪਏ ਕਿਲੋ ਤੱਕ ਹਨ, ਜਦੋਂਕਿ ਇਸ ਦੀ ਔਸਤ ਕੀਮਤ 50.88 ਰੁਪਏ ਕਿਲੋ ਹੈ। ਮਹੀਨੇ ਭਰ ਪਹਿਲਾਂ ਇਹ ਕੀਮਤ 39.30 ਰੁਪਏ ਕਿਲੋ ਸੀ।

ਇਹ ਵੀ ਪੜ੍ਹੋ :    ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਇਸ ਤਰ੍ਹਾਂ ਮਹੀਨੇ ਭਰ ’ਚ ਟਮਾਟਰ ਦੇ ਔਸਤ ਪ੍ਰਚੂਨ ਭਾਅ ਕਰੀਬ 27 ਫੀਸਦੀ ਚੜ੍ਹ ਚੁੱਕੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦੌਰਾਨ ਮਹਾਰਾਸ਼ਟਰ ’ਚ ਟਮਾਟਰ ਦੇ ਔਸਤ ਭਾਅ 38.37 ਰੁਪਏ ਤੋਂ ਵਧ ਕੇ 48.37 ਰੁਪਏ, ਮੱਧ ਪ੍ਰਦੇਸ਼ ’ਚ 38.70 ਰੁਪਏ ਤੋਂ ਵਧ ਕੇ 52.34 ਰੁਪਏ ਅਤੇ ਉੱਤਰ ਪ੍ਰਦੇਸ਼ ’ਚ 38.78 ਰੁਪਏ ਤੋਂ ਵਧ ਕੇ 63.50 ਰੁਪਏ ਅਤੇ ਦਿੱਲੀ ’ਚ 53 ਰੁਪਏ ਤੋਂ ਵਧ ਕੇ 73 ਰੁਪਏ ਕਿਲੋ ਹੋ ਚੁੱਕੇ ਹਨ।

ਇਹ ਵੀ ਪੜ੍ਹੋ :     ਭਾਰਤ ਨੂੰ ਕਿਹਾ 'Dead Economy' ਪਰ ਇੱਥੋਂ ਹੀ ਕਰੋੜਾਂ ਕਮਾ ਰਹੀ Trump ਦੀ ਕੰਪਨੀ

ਮੰਡੀਆਂ ’ਚ ਵੀ ਟਮਾਟਰ ਹੋਇਆ ਲਾਲ

ਮਹੀਨੇ ਭਰ ’ਚ ਮੰਡੀਆਂ ’ਚ ਟਮਾਟਰ ਦੀਆਂ ਥੋਕ ਕੀਮਤਾਂ ’ਚ ਚੰਗੀ ਖਾਸੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਮਹਾਰਾਸ਼ਟਰ ਦੀ ਨਾਰਾਇਣਗਾਂਵ ਮੰਡੀ ’ਚ ਟਮਾਟਰ ਦੇ ਥੋਕ ਭਾਅ ਬੀਤੇ ਇਕ ਮਹੀਨੇ ਦੌਰਾਨ 750 ਤੋਂ 2,500 ਰੁਪਏ ਤੋਂ ਵਧ ਕੇ 2,500 ਤੋਂ 5,000 ਰੁਪਏ ਕੁਇੰਟਲ ਅਤੇ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਇਹ ਭਾਅ 600 ਤੋਂ 3,600 ਰੁਪਏ ਤੋਂ ਵਧ ਕੇ 1,200 ਤੋਂ 5,000 ਰੁਪਏ ਕੁਇੰਟਲ ਹੋ ਚੁੱਕੇ ਹਨ।

ਇਸ ਦੌਰਾਨ ਨਾਰਾਇਣਗਾਂਵ ਮੰਡੀ ’ਚ ਟਮਾਟਰ ਦੀ ਮਾਡਲ ਥੋਕ ਕੀਮਤ 2,000 ਰੁਪਏ ਤੋਂ ਵਧ ਕੇ 4,000 ਰੁਪਏ ਕੁਇੰਟਲ ਹੋ ਗਈ ਹੈ। ਮਾਡਲ ਕੀਮਤ ਉਹ ਹੁੰਦੀ ਹੈ, ਜਿਸ ’ਤੇ ਕਿਸੇ ਵੀ ਜਿਣਸ ਦੀ ਵੱਧ ਤੋਂ ਵੱਧ ਵਿਕਰੀ ਹੁੰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News