‘ਅਮਰੀਕੀ ਟੈਰਿਫ ਨਾਲ ਵਾਹਨ ਕਲਪੁਰਜ਼ਾ ਨਿਰਮਾਤਾਵਾਂ ਲਈ ਨਜ਼ਦੀਕੀ ਭਵਿੱਖ ’ਚ ਚੁਣੌਤੀਆਂ’

Friday, Aug 08, 2025 - 03:21 PM (IST)

‘ਅਮਰੀਕੀ ਟੈਰਿਫ ਨਾਲ ਵਾਹਨ ਕਲਪੁਰਜ਼ਾ ਨਿਰਮਾਤਾਵਾਂ ਲਈ ਨਜ਼ਦੀਕੀ ਭਵਿੱਖ ’ਚ ਚੁਣੌਤੀਆਂ’

ਨਵੀਂ ਦਿੱਲੀ (ਭਾਸ਼ਾ) - ਉਦਯੋਗ ਬਾਡੀ ਏ. ਸੀ. ਐੱਮ. ਏ. ਨੇ ਕਿਹਾ ਕਿ ਅਮਰੀਕਾ ਦੇ ਭਾਰਤੀ ਵਸਤਾਂ ’ਤੇ ਹਾਈ ਟੈਰਿਫ ਲਾਉਣ ਨਾਲ ਵਾਹਨ ਕਲਪੁਰਜ਼ਾ ਨਿਰਮਾਤਾਵਾਂ ਲਈ ਨਜ਼ਦੀਕੀ ਭਵਿੱਖ ’ਚ ਚੁਣੌਤੀਆਂ ਵਧ ਗਈਆਂ ਹਨ। ਏ. ਸੀ. ਐੱਮ. ਏ. ਨੇ ਕਿਹਾ ਕਿ ਅਜਿਹੇ ’ਚ ਖੇਤਰ ਦੀ ਮੁਕਾਬਲੇਬਾਜ਼ੀ ਵਧਾਉਣ ਅਤੇ ਨਵੇਂ ਤੇ ਵੱਖ-ਵੱਖ ਬਾਜ਼ਾਰਾਂ ਦੀ ਭਾਲ ਦਾ ਮਹੱਤਵ ਵਧ ਗਿਆ ਹੈ।

ਇਹ ਵੀ ਪੜ੍ਹੋ :     UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ

ਏ. ਸੀ. ਐੱਮ. ਏ. ਦੀ ਪ੍ਰਧਾਨ ਸ਼ਰਧਾ ਸੂਰੀ ਮਾਰਵਾਹ ਨੇ ਕਿਹਾ,‘‘ਅਮਰੀਕਾ ਦੀਆਂ ਭਾਰਤ ਤੋਂ ਕੁਝ ਦਰਾਮਦਾਂ, ਜਿਨ੍ਹਾਂ ’ਚ ਵਾਹਨ ਕਲਪੁਰਜ਼ੇ ਵੀ ਸ਼ਾਮਲ ਹਨ, ’ਤੇ ਹਾਈ ਅਤੇ ਵਾਧੂ ਚਾਰਜ ਲਾਉਣ ਦਾ ਹਾਲੀਆ ਫੈਸਲਾ ਗਲੋਬਲ ਵਪਾਰ ਦੇ ਬਦਲਦੇ ਲੈਂਡਸਕੇਪ ਨੂੰ ਰੇਖਾਂਕਿਤ ਕਰਦਾ ਹੈ।’’

ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾਕ੍ਰਮ ਭਾਰਤੀ ਬਰਾਮਦਕਾਰਾਂ ਲਈ ਨਜ਼ਦੀਕੀ ਭਵਿੱਖ ’ਚ ਉਲਟ ਹਾਲਾਤ ਦਾ ਕਾਰਨ ਹੈ ਪਰ ਨਾਲ ਹੀ ਇਹ ਸਾਡੇ ਖੇਤਰ ਦੀ ਮੁਕਾਬਲੇਬਾਜ਼ੀ ਵਧਾਉਣ, ਕੀਮਤ ਵਾਧੇ ਨੂੰ ਮਜ਼ਬੂਤ ਕਰਨ ਅਤੇ ਨਵੇਂ ਬਾਜ਼ਾਰਾਂ ਦੀ ਭਾਲ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ।

ਇਹ ਵੀ ਪੜ੍ਹੋ :     ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ

ਅਮਰੀਕਾ ਭਾਰਤੀ ਵਾਹਨ ਕਲਪੁਰਜ਼ਾ ਉਦਯੋਗ ਦਾ ਇਕ ਮਹੱਤਵਪੂਰਨ ਵਪਾਰਕ ਸਾਂਝੇਦਾਰ ਹੈ। ਵਿੱਤੀ ਸਾਲ 2024-25 ’ਚ ਭਾਰਤ ਨਾਲ 22.9 ਅਰਬ ਅਮਰੀਕੀ ਡਾਲਰ ਦੀ ਵਾਹਨ ਕਲਪੁਰਜ਼ਾ ਬਰਾਮਦ ’ਚ ਅਮਰੀਕਾ ਦੀ ਹਿੱਸੇਦਾਰੀ 27 ਫੀਸਦੀ ਸੀ। ਉਨ੍ਹਾਂ ਅੱਗੇ ਕਿਹਾ,‘‘ਅਸੀਂ ਇਸ ਮੁੱਦੇ ਦੇ ਹੱਲ ਲਈ ਭਾਰਤ ਸਰਕਾਰ ਦੇ ਸਰਗਰਮ ਰੁਖ ਦੀ ਸ਼ਲਾਘਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਦੋਪੱਖੀ ਸਹਿਯੋਗ ਨਾਲ ਰਚਨਾਤਮਕ ਨਤੀਜੇ ਨਿਕਲਣਗੇ।’’

‘ਗਾਰਮੈਂਟ ਐਕਸਪੋਰਟ ’ਤੇ ਭਾਰੀ ਅਮਰੀਕੀ ਟੈਰਿਫ ਛੋਟੀਆਂ ਕੰਪਨੀਆਂ ਲਈ ਮੌਤ ਦੀ ਘੰਟੀ ਵਰਗਾ’

ਗਾਰਮੈਂਟ ਐਕਸਪੋਰਟਾਂ ਦੇ ਸੰਗਠਨ ਏ. ਈ. ਪੀ. ਸੀ. ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਭਾਰਤੀ ਵਸਤਾਂ ’ਤੇ ਟੈਰਿਫ ਨੂੰ ਦੁੱਗਣਾ ਕਰ ਕੇ 50 ਫੀਸਦੀ ਕਰਨ ਦਾ ਫੈਸਲਾ ਸੂਖਮ ਅਤੇ ਮੱਧ ਉਦਮਾਂ ਲਈ ਬਹੁਤ ਮਾੜਾ ਹੈ ਅਤੇ ਖਾਸ ਕਰ ਕੇ ਅਮਰੀਕੀ ਬਾਜ਼ਾਰ ’ਤੇ ਬਹੁਤ ਜ਼ਿਆਦਾ ਨਿਰਭਰ ਉਦਮਾਂ ਲਈ ਇਹ ਮੌਤ ਦੀ ਘੰਟੀ ਵਰਗਾ ਹੋਵੇਗਾ। ਉਦਯੋਗ ਬਾਡੀ ਨੇ ਸਰਕਾਰ ਤੋਂ ਤੁਰੰਤ ਵਿੱਤੀ ਸਹਾਇਤਾ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ :     ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਗਾਰਮੈਂਟ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਦੇ ਚੇਅਰਮੈਨ ਸੁਧੀਰ ਸੇਖਰੀ ਨੇ ਕਿਹਾ ਕਿ ਇਹ ਐਲਾਨ ਕਿਰਤ-ਪ੍ਰਧਾਨ ਬਰਾਮਦ ਉਦਯੋਗ ਲਈ ਇਕ ਝਟਕਾ ਹੈ। ਉਨ੍ਹਾਂ ਕਿਹਾ,‘‘ਉਦਯੋਗ ਇਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਭਰੋਸਾ ਹੈ ਕਿ ਸਰਕਾਰ ਨੂੰ ਵੀ ਇਹ ਅਹਿਸਾਸ ਹੈ ਕਿ ਟੈਰਿਫ ’ਚ ਇਹ ਅਣ-ਉਚਿਤ ਵਾਧਾ ਸੂਖਮ ਅਤੇ ਮੱਧ ਗਾਰਮੈਂਟ ਉਦਯੋਗ, ਖਾਸ ਕਰ ਕੇ ਉਨ੍ਹਾਂ ਉਦਯੋਗਾਂ ਲਈ ਮੌਤ ਦੀ ਘੰਟੀ ਵਰਗਾ ਹੋਵੇਗਾ, ਜੋ ਮੁੱਖ ਤੌਰ ’ਤੇ ਅਮਰੀਕੀ ਬਾਜ਼ਾਰ ’ਤੇ ਨਿਰਭਰ ਹਨ।’’

ਇਹ ਵੀ ਪੜ੍ਹੋ :     ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ, 1 ਸਤੰਬਰ ਤੋਂ ਤਨਖਾਹ 'ਚ ਹੋਵੇਗਾ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News