ਵੱਡੇ, ਛੋਟੇ ਪ੍ਰਚੂਨ ਕਾਰੋਬਾਰੀ ਡਿਜੀਟਲ ਵਪਾਰ ਲਈ ਖੁੱਲ੍ਹੇ ਡਿਜੀਟਲ ਮੰਚ ਨਾਲ ਜੁੜਨ : ਗੋਇਲ
Wednesday, Apr 26, 2023 - 10:21 AM (IST)

ਨਵੀਂ ਦਿੱਲੀ–ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵੱਡੇ ਅਤੇ ਛੋਟੇ ਪ੍ਰਚੂਨ ਕਾਰੋਬਾਰੀਆਂ ਨੂੰ ਸਰਕਾਰ ਪ੍ਰਮੋਟਡ ਡਿਜੀਟਲ ਵਪਾਰ ਲਈ ਖੁੱਲ੍ਹੇ ਨੈੱਟਵਰਕ (ਓ. ਐੱਨ. ਡੀ. ਸੀ.) ਦੀ ਸਹੂਲਤ ਕਰਨ ’ਚ ਮਦਦ ਕਰੇਗਾ। ਡਿਜੀਟਲ ਤਰੀਕੇ ਨਾਲ ਕਾਰੋਬਾਰ ਕਰਨ ਲਈ ਖੁੱਲ੍ਹੇ ਨੈੱਟਵਰਕ ਦਾ ਮਕਸਦ ਪ੍ਰਚੂਨ ਈ-ਕਾਮਰਸ ਦੇ ਸਾਰੇ ਪਹਿਲੂਆਂ ਲਈ ਇਕ ਮੁਕਤ ਅਤੇ ਸੁਤੰਤਰ ਮੰਚ ਨੂੰ ਬੜ੍ਹਾਵਾ ਦੇਣਾ ਹੈ। ਇਸ ਨਾਲ ਛੋਟੇ ਪ੍ਰਚੂਨ ਕਾਰੋਬਾਰੀਆਂ ਨੂੰ ਈ-ਕਾਮਰਸ ਰਾਹੀਂ ਆਪਣਾ ਕੰਮਕਾਜ ਵਧਾਉਣ ’ਚ ਮਦਦ ਮਿਲੇਗੀ ਅਤੇ ਵੱਡੀਆਂ ਕੰਪਨੀਆਂ ਦਾ ਦਬਦਬਾ ਘੱਟ ਹੋ ਸਕੇਗਾ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਓ. ਐੱਨ. ਡੀ. ਸੀ. ਇਕ ਗੈਰ-ਲਾਭਕਾਰੀ ਕੰਪਨੀ ਹੈ। ਇਹ ਵਿਕ੍ਰੇਤਾਵਾਂ ਜਾਂ ਲਾਜਿਸਟਿਕ ਸੇਵਾਵਾਂ ਦੇਣ ਵਾਲਿਆਂ ਅਤੇ ਭੁਗਤਾਨ ਦੀ ਸਹੂਲਤ ਦੇਣ ਵਾਲੇ ਸੰਚਾਲਕਾਂ ਦੇ ਇਸ ਨੂੰ ਸਵੈਇਛੁੱਕ ਤੌਰ ’ਤੇ ਅਪਣਾਉਣ ਨੂੰ ਲੈ ਕੇ ਮਾਪਦੰਡ ਤਿਆਰ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਓ. ਐੱਨ. ਡੀ. ਸੀ. ਤੋਂ ਕਿਸੇ ਨੂੰ ਕੋਈ ਜੋਖਮ ਨਹੀਂ ਹੈ। ਇੱਥੋਂ ਤੱਕ ਕਿ ਵੱਡੀਆਂ ਈ-ਕਾਮਰਸ ਕੰਪਨੀਆਂ ਨੂੰ ਵੀ ਖਤਰਾ ਨਹੀਂ ਹੈ। ਇਹ ਸਿਰਫ ਮੌਕਿਆਂ ਨੂੰ ਖੋਲ੍ਹਦਾ ਹੈ। ਉਨ੍ਹਾਂ ਨੇ ਕਿਹਾ ਕਿ ਓ. ਐੱਨ. ਡੀ. ਸੀ. ਆਉਣ ਵਾਲੇ ਸਾਲ ’ਚ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ ਭਰ ’ਚ ਵਿਆਪਕ ਪੱਧਰ ’ਤੇ ਬਦਲਾਅ ਲਿਆਉਣ ਵਾਲਾ ਈ-ਕਾਮਰਸ ਪਲੇਟਫਾਰਮ ਹੋਵੇਗਾ। ਗੋਇਲ ਨੇ ਜਨਤਕ ਖਰੀਦ ਪੋਰਟਲ ਜੀ. ਈ. ਐੱਮ. ਬਾਰੇ ਕਿਹਾ ਕਿ ਇਸ ਨੇ ਟੈਕਸਦਾਤਿਆਂ ਦੇ 40,000 ਕਰੋੜ ਰੁਪਏ ਬਚਾਏ ਹਨ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।