Bharti Airtel ਖਰੀਦੇਗੀ ਟਾਟਾ ਦਾ ਮੋਬਾਇਲ ਬਿਜ਼ਨੈੱਸ, ਮਿਲੇਗਾ ਵੱਡਾ ਸਬਸਕ੍ਰਾਈਬਰ ਬੇਸ

10/12/2017 6:40:54 PM

ਨਵੀਂ ਦਿੱਲੀ- ਦੂਰਸੰਚਾਰ ਸੇਵਾਵਾਂ ਦੇਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਨਿਜੀ ਕੰਪਨੀ ਭਾਰਤੀ ਏਅਰਟੈੱਲ 'ਚ ਟਾਟਾ ਦੇ ਯੂਜ਼ਰਸ ਉਪਭੋਗਤਾ ਮੋਬਾਇਲ ਕਾਰੋਬਾਰ (ਸੀ.ਐੱਮ.ਬੀ.) ਦਾ ਮਰਜ ਕੀਤਾ ਜਾਵੇਗਾ। ਸੀ.ਐੱਮ.ਬੀ. 'ਚ ਦੋ ਕੰਪਨੀਆਂ ਟਾਟਾ ਟੈਲੀਸਰਵਿਸਿਜ਼ ਲਿਮਟਿਡ (ਟੀ.ਟੀ.ਐੱਸ.ਐੱਲ.) ਅਤੇ ਟਾਟਾ ਟੈਲੀਸਰਵਿਸਿਜ਼ ਮਹਾਰਾਸ਼ਟਰ ਲਿਮਟਿਡ (ਟੀ.ਟੀ.ਐੱਮ.ਐੱਲ.) ਸ਼ਾਮਲ ਹਨ। ਟਾਟਾ ਅਤੇ ਏਅਰਟੈੱਲ ਨੇ ਅੱਜ ਸਾਂਝੇ ਬਿਆਨ 'ਚ ਦੱਸਿਆ ਕਿ ਟਾਟਾ ਸੀ.ਐੱਮ.ਬੀ. ਦਾ ਭਾਰਤੀ ਏਅਰਟੈੱਲ 'ਚ ਮਰਜ ਕੀਤਾ ਜਾਵੇਗਾ ਜੋ ਵੱਖ-ਵੱਖ ਰੈਗੂਲੇਟਰ ਦੀ ਮਨਜ਼ੂਰੀ 'ਤੇ ਨਿਰਭਰ ਕਰੇਗਾ। ਇਸ ਮਰਜ ਤੋਂ ਬਾਅਦ ਏਅਰਟੈੱਲ 19 ਸਰਕਿਲ 'ਚ ਟਾਟਾ ਦਾ ਕਾਰੋਬਾਰ ਖਰੀਦੇਗੀ। ਇਹ ਇਕ ਅਜਿਹੀ ਡੀਲ ਹੋਵੇਗੀ, ਜਿਸ ਰਾਹੀਂ ਭਾਰਤ ਦੀ ਸਭ ਤੋਂ ਵੱਡੀ ਵਾਇਰਲੈੱਸ ਕੰਪਨੀ ਨੂੰ ਮੁਫਤ 'ਚ ਹੀ ਵੱਡਾ ਸਬਸਕ੍ਰਾਈਬਰ ਬੇਸ ਮਿਲੇਗਾ। 

ਦੱਸ ਦਈਏ ਕਿ ਟਾਟਾ ਟੈਲੀ. ਦੇ 4 ਕਰੋੜ ਗਾਹਕਾਂ ਹਨ। ਪੂਰੀ ਡੀਲ 'ਚ ਕੈਸ਼ ਜਾਂ ਕਰਜ ਦਾ ਲੈਣ-ਦੇਣ ਨਵੀਂ ਹੋਵੇਗਾ। ਟਾਟਾ ਆਪਣੇ ਸਾਰੇ ਕਰਜ ਦੀ ਦੇਖਭਾਲ ਕਰੇਗਾ। ਅੱਜ ਭਾਰਤੀ ਏਅਰਟੈੱਲ ਦੇ ਬੋਰਡ ਤੋਂ ਡੀਲ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਡੀਲ ਨਾਲ ਭਾਰਤੀ ਏਅਰਟੈੱਲ ਨੂੰ 175 ਮੈਗਾਹਰਟਜ਼ ਦਾ ਸਪੈਕਟਰਮ ਮਿਲੇਗਾ। ਉਥੇ ਹੀ ਟਾਟਾ ਆਪਣੀ ਟਾਵਰ ਸਬਸਿਡੀਅਰੀ 'ਚ ਹਿੱਸੇਦਾਰੀ ਬਣਾਈ ਰੱਖੇਗੀ। ਏਅਰਟੈੱਲ ਦੇ ਪ੍ਰਧਾਨ ਸੁਨੀਲ ਭਾਰਤੀ ਮਿੱਤਲ ਨੇ ਕਿਹਾ ਕਿ ਭਾਰਤੀ ਮੋਬਾਇਲ ਉਦਯੋਗ 'ਚ ਏਕੀਕਕਰਣ ਦੀ ਦਿਸ਼ਾ 'ਚ ਇਹ ਇਕ ਮਹੱਤਵਪੂਰਨ ਘਟਨਾਕ੍ਰਮ ਹੈ। ਇਹ ਭਾਰਤ 'ਚ ਕਿਫਾਇਤੀ ਅਤੇ ਵਿਸ਼ਵ ਪੱਧਰੀ ਸੇਵਾਵਾਂ ਦੇਣ ਦੀ ਵਚਨਬੱਧਤਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਐਕਵਾਇਰ ਦੇ ਪੂਰਾ ਹੋਣ ਤੱਕ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਸ ਐਕਵਾਇਰ ਨਾਲ ਕਈ ਸਰਕਿਲਾਂ 'ਚ ਭਾਰਤੀ ਏਅਰਟੈੱਲ ਦੀ ਬਾਜ਼ਾਰ ਹਿੱਸੇਦਾਰੀ 'ਚ ਸੁਧਾਰ ਹੋਵੇਗਾ।


Related News