ਭਾਰਤੀ ਏਅਰਟੈੱਲ ਨੇ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਦੇ ਲਾਈਸੈਂਸ ਲਈ ਦਿੱਤੀ ਅਰਜ਼ੀ

Thursday, Mar 14, 2019 - 12:52 PM (IST)

ਭਾਰਤੀ ਏਅਰਟੈੱਲ ਨੇ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਦੇ ਲਾਈਸੈਂਸ ਲਈ ਦਿੱਤੀ ਅਰਜ਼ੀ

ਨਵੀਂ ਦਿੱਲੀ—ਭਾਰਤੀ ਗਰੁੱਪ ਦੀ ਕੰਪਨੀ ਇੰਡੋ ਟੈਲੀਪੋਰਟਸ ਨੇ ਘਰੇਲੂ ਅਤੇ ਵਿਦੇਸ਼ੀ ਜਹਾਜ਼ਾਂ 'ਚ ਉਡਾਣ ਦੇ ਦੌਰਾਨ ਕਾਲਿੰਗ ਅਤੇ ਡਾਟਾ ਸੇਵਾਵਾਂ ਦੇਣ ਦੇ ਲਾਈਸੈਂਸ ਲਈ ਅਰਜ਼ੀ ਕੀਤੀ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਏਅਰਟੈੱਲ ਦੀ ਸਬਸਿਡਰੀ ਇੰਡੋ ਟੈਲੀਪੋਰਟਸ ਨੇ ਉਕਤ ਲਾਈਸੈਂਸ ਦੇ ਲਈ ਦੂਰਸੰਚਾਰ ਵਿਭਾਗ ਦੇ ਕੋਲ ਅਰਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਜ਼ੀ ਅਜੇ ਵਿਚਾਰਾਧੀਨ ਹੈ। ਹਾਲਾਂਕਿ ਏਅਰਟੈੱਲ ਨੇ ਇਸ ਬਾਰੇ 'ਚ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਿਛਲੇ ਮਹੀਨੇ ਹਿਊਜਸ ਕਮਿਊਨਿਕੇਸ਼ਨ ਇੰਡੀਆ ਦੇਸ਼ 'ਚ ਇਨ-ਫਲਾਈਟ ਐਂਡ ਮੈਰੀਟਾਈਮ ਕਨੈਕਟਿਵਿਟੀ ਲਾਈਸੈਂਸ ਪਾਉਣ ਵਾਲੀ ਪਹਿਲੀ ਕੰਪਨੀ ਬਣੀ। ਨੀਲਕੋ ਦੀ ਪੂਰਨ ਅਗਵਾਈ ਵਾਲੀ ਸਬਸਿਡੀ ਟਾਟਾਨੇਟ ਸਰਵਿਸੇਜ਼ ਨੇ ਵੀ ਛੇ ਮਾਰਚ ਨੂੰ ਇਸ ਦਾ ਲਾਈਸੈਂਸ ਮਿਲਣ ਦੀ ਘੋਸ਼ਣਾ ਕੀਤੀ। ਸਰਕਾਰ ਨੇ ਆਈ.ਐੱਫ.ਐੱਸ.ਸੀ. ਲਾਈਸੈਂਸ ਦੇ ਬਾਰੇ 'ਚ ਪਿਛਲੇ ਸਾਲ ਦਸੰਬਰ 'ਚ ਅਧਿਸੂਚਨਾ ਜਾਰੀ ਕੀਤੀ ਸੀ।


author

Aarti dhillon

Content Editor

Related News