ਭਾਰਤ ਇਲੈਕਟ੍ਰਾਨਿਕਸ ਦੇਸ਼ ''ਚ ਰੱਖਿਆ ਕਾਰੋਬਾਰ ਨੂੰ ਲੈ ਕੇ ਉਤਸ਼ਾਹਤ
Sunday, Sep 13, 2020 - 06:54 PM (IST)
ਬੇਂਗਲੁਰੂ— ਭਾਰਤ ਇਲੈਕਟ੍ਰਾਨਿਕਸ ਲਿ. (ਬੀ. ਈ. ਐੱਲ.) ਦੇਸ਼ 'ਚ ਆਪਣੇ ਰੱਖਿਆ ਕਾਰੋਬਾਰ ਨੂੰ ਲੈ ਕੇ ਉਤਸ਼ਾਹਤ ਹੈ। ਕੰਪਨੀ ਨੂੰ ਉਮੀਦ ਹੈ ਕਿ ਆਤਮਨਿਭਰ ਭਾਰਤ ਪਹਿਲ ਨਾਲ ਉਸ ਨੂੰ ਅੱਗੇ ਫਾਇਦਾ ਹੋਵੇਗਾ। ਹਾਲਾਂਕਿ, ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਕੋਵਿਡ-19 ਦੀ ਵਜ੍ਹਾ ਨਾਲ ਛੋਟੀ ਮਿਆਦ 'ਚ ਉਸ ਦੇ ਕਾਰੋਬਾਰ 'ਤੇ ਬੁਰਾ ਪ੍ਰਭਾਵ ਪਿਆ ਹੈ।
ਬੇਂਗਲੁਰੂ ਦੀ ਰੱਖਿਆ ਖੇਤਰ ਦੀ ਜਨਤਕ ਕੰਪਨੀ ਦੀ ਆਰਡਰ ਬੁੱਕ ਇਕ ਅਪ੍ਰੈਲ ਨੂੰ 51,973 ਕਰੋੜ ਰੁਪਏ ਸੀ। ਕੰਪਨੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਵਿੱਤੀ ਸਾਲ 2019-20 'ਚ ਬੀ. ਈ. ਐੱਲ. ਦੇ ਕੁੱਲ ਮਾਲੀਆ 'ਚ ਰੱਖਿਆ ਖੇਤਰ ਦਾ ਹਿੱਸਾ 82 ਫੀਸਦੀ ਦਾ ਸੀ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ 68 ਫੀਸਦੀ ਸੀ। ਕੰਪਨੀ ਨੇ ਕਿਹਾ ਕਿ ਉਸ ਦੇ ਮਾਲੀਆ 'ਚ ਬਾਕੀ 18 ਫੀਸਦੀ ਗੈਰ ਰੱਖਿਆ ਖੇਤਰ ਦਾ ਹੈ। ਬੀ. ਈ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਐੱਮ. ਪੀ. ਗੌਤਮ ਨੇ ਕਿਹਾ ਕਿ ਸਰਕਾਰ ਦੇ ਰੱਖਿਆ ਖੇਤਰ 'ਚ 'ਮੇਕ ਇਨ ਇੰਡੀਆ' ਦੇ ਸੱਦੇ ਨਾਲ ਕੰਪਨੀ ਕੋਲ ਦੇਸ਼ 'ਚ ਉਤਪਾਦਨ ਵਧਾਉਣ ਦਾ ਵੱਡਾ ਮੌਕਾ ਹੈ।
ਰੱਖਿਆ ਮੰਤਰਾਲਾ ਤਹਿਤ ਨਵਰਤਨ ਜਨਤਕ ਅਦਾਰਾ ਕੰਪਨੀ ਦਾ ਕਾਰੋਬਾਰ 2019-20 'ਚ 12,608 ਕਰੋੜ ਰੁਪਏ ਸੀ। ਇਹ 2018-19 ਦੀ ਤੁਲਨਾ 'ਚ 6.94 ਫੀਸਦੀ ਦਾ ਵਾਧਾ ਹੈ।