ਮਾਰੂਤੀ ਸੁਜ਼ੂਕੀ ਸਵੀਫਟ ਦੇ ਨਵੇਂ ਮਾਡਲ ਦਾ ਲਾਂਚ ਤੋਂ ਪਹਿਲੇ ਹੋਇਆ ਖੁਲਾਸਾ

Friday, Dec 29, 2017 - 02:20 AM (IST)

ਮਾਰੂਤੀ ਸੁਜ਼ੂਕੀ ਸਵੀਫਟ ਦੇ ਨਵੇਂ ਮਾਡਲ ਦਾ ਲਾਂਚ ਤੋਂ ਪਹਿਲੇ ਹੋਇਆ ਖੁਲਾਸਾ

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਨੈਕਸਟ ਜਨਰੇਸ਼ਨ ਸਵੀਫਟ ਨੂੰ ਆਟੋ ਐਕਸਪੋਅ 2018 ਲਾਂਚ ਕਰਨ ਵਾਲੀ ਹੈ। ਉੱਥੇ ਹਾਲ ਹੀ 'ਚ ਇਸ ਕਾਰ ਨੂੰ ਟੀ.ਵੀ. ਕਮਰਸ਼ਲ ਸ਼ੂਟ ਦੌਰਾਨ ਸਪਾਟ ਕੀਤਾ ਗਿਆ ਹੈ। ਜਿਸ ਨਾਲ ਕਾਰ ਦੇ ਕੁਝ ਫੀਟਰਸ ਸਾਮਹਣੇ ਆਏ ਹਨ। ਇਸ ਤੋਂ ਪਹਿਲੇ 2017 ਜਿਨੀਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਇਸ ਕਾਰ ਦਾ ਮੁਕਾਬਲਾ ਗ੍ਰੈਂਡ ਆਈ10, ਟਾਟਾ ਟਿਗੋਰ ਅਤੇ ਨਿਸਾਨ ਮਾਈਕਰਾ ਆਦਿ ਕਾਰਾਂ ਨਾਲ ਹੋਵੇਗਾ। 
ਇੰਜਣ
ਮਾਰੂਤੀ ਸੁਜ਼ੂਕੀ ਸਵੀਫਟ ਦੇ ਇਸ ਨਵੇਂ ਮਾਡਲ 'ਚ ਨਵੇਂ ਡਿਜਾਈਨਡ ਸਵੈਪਟਬੈਕ ਹੈਂਡਲੈਪਸ ਹੋਣਗੇ ਜੋ ਕਿ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਨਾਲ ਲੈਸ ਹੋਣਗੇ। ਇਸ ਦੇ ਨਾਲ ਹੀ ਇਸ 'ਚ ਨਵਾਂ ਬੰਪਰ ਅਤੇ ਗ੍ਰਿਲ ਡਿਜਾਈਨ ਵੀ ਦਿੱਤਾ ਹੋਵੇਗਾ। ਇਸ ਤੋਂ ਇਲਾਵਾ ਕਾਰ 'ਚ ਨਵੇਂ ਡਾਇਮੰਡ ਕਟ ਅਲਾਏ ਵ੍ਹੀਲਜ਼ ਦਿੱਤੇ ਜਾਣਗੇ। ਇਸ 'ਚ ਫਲੋਟਿੰਗ ਰੂਫ ਟਚ ਹੋਵੇਗਾ ਜੋ ਕਿ ਦੇਖਣ 'ਚ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੈਜ਼ਾ ਵਰਗਾ ਹੋਵੇਗਾ।  ਮਾਰੂਤੀ ਨਵੀਂ ਸਵੀਫਟ 'ਚ 1.2 ਲੀਟਰ ਵੀ.ਵੀ.ਟੀ. ਪੈਟਰੋਲ ਅਤੇ 1.3 ਲੀਟਰ ਡੀ.ਡੀ.ਆਈ.ਐੱਸ. ਇੰਜਣ ਦੇ ਸਕਦੀ ਹੈ। ਇੰਨਾਂ ਇੰਜਣਾਂ ਨੂੰ 5 ਸਪੀਡ ਮੈਨਿਊਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ।
ਫੀਚਰਸ
ਨਵੀਂ ਕਾਰ 'ਚ ਟਚਸਕਰੀਨ ਇੰਫੋਟੇਨਮੈਂਟ ਦਿੱਤਾ ਜਾਵੇਗਾ ਜੋ ਕਿ ਐਂਡਰੌਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸਪਾਟ ਕਰਦਾ ਹੈ। ਉੱਥੇ ਕੀਮਤ ਦੀ ਗੱਲ ਕਰੀਏ ਤਾਂ ਇਹ ਕਾਰ 5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤੀ ਜਾਵੇਗੀ। 


Related News