ਯੂਕ੍ਰੇਨ-ਰੂਸ ਜੰਗ ਦਰਮਿਆਨ ਵਧ ਸਕਦੀਆਂ ਨੇ ਬੀਅਰ ਦੀਆਂ ਕੀਮਤਾਂ, ਜਾਣੋ ਵਜ੍ਹਾ

Tuesday, Mar 01, 2022 - 11:17 AM (IST)

ਨਵੀਂ ਦਿੱਲੀ (ਇੰਟ.) – ਰੂਸ ਅਤੇ ਯੂਕ੍ਰੇਨ ਦਰਮਿਆਨ ਸੰਕਟ ਹੋਰ ਡੂੰਘਾ ਹੋਣ ਕਾਰਨ ਬੀਅਰ ਕੰਪਨੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੇਸ਼ ’ਚ ਗਰਮੀਆਂ ਦੇ ਮੌਸਮ ਸ਼ੁਰੂ ਹੋਣ ਵਾਲਾ ਹੈ, ਜਿਸ ’ਚ ਬੀਅਰ ਕੰਪਨੀਆਂ ਦੀ ਸਭ ਤੋਂ ਵੱਧ ਵਿਕਰੀ ਹੁੰਦੀ ਹੈ। ਬੀਅਰ ਜੌਂ ਨਾਲ ਬਣਦੀ ਹੈ ਅਤੇ ਯੂਕ੍ਰੇਨ ਦੁਨੀਆ ’ਚ ਸਭ ਤੋਂ ਵੱਧ ਜੌਂ ਪੈਦਾ ਕਰਨ ਵਾਲੇ ਚੋਟੀ ਦੇ 5 ਦੇਸ਼ਾਂ ’ਚ ਸ਼ਾਮਲ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਯੂਕ੍ਰੇਨ ’ਚ ਚੱਲ ਰਹੀ ਜੰਗ ਕਾਰਨ ਜੌਂ ਦੀ ਗਲੋਬਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਬੀਅਰ ਦੀ ਕੀਮਤ ’ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ :  ਯੂਕ੍ਰੇਨ ’ਚ ਵਧੀ ਕ੍ਰਿਪਟੋ ਕਰੰਸੀ ਦੀ ਵਰਤੋਂ, ਡੋਨੇਸ਼ਨ ’ਚ ਮਿਲ ਰਹੇ ਬਿਟਕੁਆਈਨ

ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਸਾਲ ਬੀਅਰ ਕੰਪਨੀਆਂ ਦੀ ਵਿਕਰੀ ਪ੍ਰਭਾਵਿਤ ਰਹੀ ਸੀ ਅਤੇ ਇਸ ਸਾਲ ਉਹ ਚੰਗੀ ਵਿਕਰੀ ਦੀ ਉਮੀਦ ਕਰ ਰਹੀਆਂ ਸਨ ਪਰ ਯੂਕ੍ਰੇਨ ’ਚ ਚੱਲ ਰਹੀ ਲੜਾਈ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਸਕਦੀ ਹੈ। ਦੇਸ਼ ਭਰ ’ਚ 31 ਤੋਂ ਵੱਧ ਕੈਫੇ ਅਤੇ ਬਾਰ ਚਲਾਉਣ ਵਾਲੀ ਕੰਪਨੀ ਬੀਅਰ ਕੈਫੇ ਦੇ ਕੋ-ਫਾਊਂਡਰ ਰਾਹੁਲ ਸਿੰਘ ਨੇ ਕਿਹਾ ਕਿ ਦੋ ਸਾਲ ਗਰਮੀਆਂ ’ਚ ਕੋਰੋਨਾ ਲਾਕਡਾਊਨ ਕਾਰਨ ਬੀਅਰ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹੁਣ ਯੂਕ੍ਰੇਨ ਸੰਕਟ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

ਕਦੋਂ ਵਧੇਗੀ ਕੀਮਤ

ਪ੍ਰੀਮੀਅਮ ਬੀਅਰ ਬ੍ਰਾਂਡ ਬਿਰਾ 91 ਦੇ ਚੀਫ ਐਗਜ਼ੀਕਿਊਟਿਵ ਅੰਕੁਰ ਜੈਨ ਨੇ ਕਿਹਾ ਕਿ ਯੂਕ੍ਰੇਨ ਸੰਕਟ ਕਾਰਨ ਸੈਕਟਰ ’ਤੇ ਮਾਰਜਨ ਪ੍ਰੈਸ਼ਰ ਵਧੇਗਾ। ਉਨ੍ਹਾਂ ਨੇ ਕਿਹਾ ਕਿ ਜੌਂ ਦੀ ਕੀਮਤ ਕਾਫੀ ਵਧ ਗਈ ਹੈ ਅਤੇ ਯੂਕ੍ਰੇਨ ਸੰਕਟ ਕਾਰਨ ਛੋਟੀ ਤੋਂ ਦਰਮਿਆਨੀ ਮਿਆਦ ’ਚ ਕੀਮਤਾਂ ਵਧ ਸਕਦੀਆਂ ਹਨ। ਬੀਅਰ ਕੰਪਨੀਆਂ ਤੁਰੰਤ ਕੀਮਤਾਂ ਵਧਾਉਣਗੀਆਂ ਜਾਂ ਨਹੀਂ ਇਹ ਦੇਖਣਾ ਹੋਵੇਗਾ। ਕੁੱਝ ਮਾਮਲਿਆਂ ’ਚ ਇਹ ਸਰਕਾਰ ਤੈਅ ਕਰਦੀ ਹੈ। ਬੀਅਰ ਕੰਪਨੀਆਂ ਦੀ ਸਾਲਾਨਾ ਵਿਕਰੀ ’ਚ 40 ਤੋਂ 45 ਫੀਸਦੀ ਮਾਰਚ ਤੋਂ ਜੁਲਾਈ ਦੌਰਾਨ ਹੁੰਦੀ ਹੈ।

ਇਹ ਵੀ ਪੜ੍ਹੋ :  2 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਯੂਕ੍ਰੇਨ ਤੋਂ ਹੋਈ ਵਤਨ ਵਾਪਸੀ, ਜਾਣੋ ਉਡਾਣਾਂ ਉੱਤੇ ਕਿੰਨਾ ਆ ਰਿਹੈ ਖ਼ਰਚ

ਬੀਅਰ ਕੰਪਨੀਆਂ ਨੂੰ ਉਮੀਦ ਸੀ ਕਿ ਵਿੱਤੀ ਸਾਲ 2023 ’ਚ ਉਨ੍ਹਾਂ ਦੀ ਵਿਕਰੀ ’ਚ 40 ਫੀਸਦੀ ਦੀ ਤੇਜ਼ੀ ਆਵੇਗੀ। ਸਾਲ 2020 ’ਚ ਜਦੋਂ ਪੂਰੇ ਦੇਸ਼ ’ਚ ਲਾਕਡਾਊਨ ਲਗਾਇਆ ਗਿਆ ਸੀ ਤਾਂ ਕਈ ਬੀਅਰ ਕੰਪਨੀਆਂ ਨੂੰ ਹਜ਼ਾਰਾਂ ਲਿਟਰ ਬੀਅਰ ਇੰਝ ਹੀ ਵਹਾਉਣੀ ਪਈ ਸੀ।

ਜੌਂ ਦੀ ਗਲੋਬਲ ਸਪਲਾਈ ਹੋਵੇਗੀ ਪ੍ਰਭਾਵਿਤ

ਕਨਫੈੱਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੈਵੇਰੇਜ ਕੰਪਨੀਜ਼ ਦੇ ਡਾਇਰੈਕਟਰ ਜਨਰਲ ਵਿਨੋਦ ਗਿਰੀ ਨੇ ਕਿਹਾ ਕਿ ਅਸੀਂ ਸਥਿਤੀ ਦਾ ਲਗਾਤਾਰ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਾਂ ਕਿ ਦੇਸ਼ ਦੀਆਂ ਬੀਅਰ ਕੰਪਨੀਆਂ ’ਤੇ ਇਸ ਦਾ ਕੀ ਅਸਰ ਹੋ ਰਿਹਾ ਹੈ। ਜੇ ਇਹ ਸੰਕਟ ਲੰਮਾ ਖਿੱਚਿਆ ਚਲਿਆ ਜਾਂਦਾ ਹੈ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ। ਮੋਤੀਲਾਲ ਓਸਵਾਲ ਦੀ ਇਕ ਰਿਪੋਰਟ ਮੁਤਾਬਕ ਯੂਕ੍ਰੇਨ ਸੰਕਟ ਕਾਰਨ ਜੌਂ ਦੀ ਗਲੋਬਲ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਨਾਲ ਗਲੋਬਲ ਮਾਰਕੀਟ ’ਚ ਇਸ ਦੀਆਂ ਕੀਮਤਾਂ ਚੜ੍ਹਨਗੀਆਂ। ਭਾਰਤ ’ਚ ਵੀ ਸੁਭਾਵਿਤ ਤੌਰ ’ਤੇ ਜੌਂ ਦੇ ਰੇਟ ਵਧ ਜਾਣਗੇ। ਇਸ ਨਾਲ ਬੀਅਰ ਦੀ ਕੀਮਤ ’ਚ ਵੀ ਤੇਜ਼ੀ ਆ ਸਕਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸੜਕ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਦਿੱਤਾ ਜਾਵੇਗਾ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਮੁਆਵਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News