ਸਾਵਧਾਨ ! ਆਮਦਨ ਕਰ ਵਿਭਾਗ ਦੇ ਨਾਮ ''ਤੇ ਆ ਰਹੇ ਹਨ ਫਰਜ਼ੀ ਮੇਲ

Thursday, Jul 12, 2018 - 10:44 AM (IST)

ਸਾਵਧਾਨ ! ਆਮਦਨ ਕਰ ਵਿਭਾਗ ਦੇ ਨਾਮ ''ਤੇ ਆ ਰਹੇ ਹਨ ਫਰਜ਼ੀ ਮੇਲ

ਨਵੀਂ ਦਿੱਲੀ — ਹੁਣ ਇਨਕਮ ਟੈਕਸ ਫਾਈਲ ਕਰਨ ਦਾ ਸਮਾਂ ਹੈ। ਇਸ ਦੇ ਨਾਲ ਹੀ ਧੋਖਾਧੜੀ ਕਰਨ ਵਾਲੇ ਵੀ ਮੌਕੇ ਦਾ ਫਾਇਦਾ ਚੁੱਕਣ ਲਈ ਤਿਆਰ ਬੈਠੇ ਹਨ। ਟੈਕਸਪੇਅਰ ਨੂੰ ਆਮਦਨ ਕਰ ਵਿਭਾਗ ਦੇ ਮੇਲ ਨਾਲ ਮੇਲ ਖਾਂਦੀ ਆਈ.ਡੀ. ਤੋਂ ਮੇਲ ਆ ਰਹੇ ਹਨ। ਇਸ ਫਰਜ਼ੀ ਮੇਲ ਵਿਚ ਕਿਹਾ ਜਾ ਰਿਹਾ ਹੈ ਕਿ 'ਰਿਫੰਡ ਦੀ ਰਕਮ ਲੈਣ ਲਈ ਆਪਣੀਆਂ ਨੈੱਟਬੈਂਕਿੰਗ ਡਿਟੇਲ ਦਿਓ।  ਧੋਖਾਧੜੀ ਕਰਨ ਵਾਲਿਆਂ ਵਲੋਂ ਜਿਹੜੀਆਂ ਮੇਲ ਆ ਰਹੀਆਂ ਹਨ, ਉਨ੍ਹਾਂ ਦੀ ਆਈ.ਡੀ. ਹੈ donotreply@incometaxindiafilling.gov.in ਜਦੋਂਕਿ ਆਮਦਨ ਕਰ ਵਿਭਾਗ ਦੀ ਆਈ.ਡੀ. donotreply@incometaxindiaefiling.gov.in ਹੈ।
ਫਰਜ਼ੀ ਮੇਲ ਆਈ.ਡੀ. ਅਤੇ ਸਹੀ ਸਰਕਾਰੀ ਆਈ.ਡੀ. ਮੇਲ ਵਿਚ ਦੋ ਫਰਕ ਹਨ। ਪਹਿਲਾ ਇਹ ਕਿ ਫਰਜ਼ੀ ਮੇਲ ਵਿਚ ਸਿਰਫ ਫਾਇਲਿੰਗ(filling) ਲਿਖਿਆ ਹੈ ਜਦੋਂਕਿ ਸਹੀ ਸਰਕਾਰੀ ਮੇਲ ਆਈ.ਡੀ. ਵਿਚ ਫਾਇਲਿੰਗ ਤੋਂ ਪਹਿਲਾਂ ਈ(efliling) ਲਿਖਿਆ ਹੈ। ਦੂਜਾ ਫਰਕ ਫਾਇਲਿੰਗ ਦੇ ਸਪੈਲਿੰਗ ਨੂੰ ਲੈ ਕੇ ਹੈ। ਫਰਜ਼ੀ ਮੇਲ ਆਈ.ਡੀ. 'ਚ (filling) 'ਚ ਡਬਲ ਐੱਲ (ll) ਹੈ ਜਦੋਂਕਿ ਆਮਦਨ ਕਰ ਵਿਭਾਗ ਦੀ ਮੇਲ ਆਈ.ਡੀ. 'ਚ ਫਾਇਲਿੰਗ(filing) ਦੇ ਸਹੀ ਸਪੈਲਿੰਗ ਲਿਖੇ ਹਨ।
ਆਮਦਨ ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ,'ਅਸੀਂ ਆਪਣੀ ਵੈਬਸਾਈਟ 'ਤੇ ਚਿਤਾਵਨੀ ਜਾਰੀ ਕਰਦੇ ਰਹਿੰਦੇ ਹਾਂ। ਇਸ ਦੇ ਨਾਲ ਹੀ ਅਸੀਂ ਟੈਕਸਪੇਅਰ ਨੂੰ ਟੈਕਸਟ ਮੈਸੇਜ ਭੇਜ ਕੇ ਵੀ ਆਨਲਾਈਨ ਫਰਾਡ ਬਾਰੇ ਸੁਚੇਤ ਕਰਦੇ ਰਹਿੰਦੇ ਹਾਂ। ਸਭ ਤੋਂ ਵਧੀਆ ਇਹ ਹੈ ਕਿ ਇਸ ਤਰ੍ਹਾਂ ਦੇ ਮੇਲ ਦਾ ਜਵਾਬ ਹੀ ਨਾ ਦਿੱਤਾ ਜਾਵੇ ਅਤੇ ਨਾ ਹੀ ਬੈਂਕ ਖਾਤੇ ਅਤੇ ਕਰੈਡਿਟ ਕਾਰਡ ਦਾ ਵੇਰਵਾ ਸ਼ੇਅਰ ਕੀਤਾ ਜਾਵੇ ਕਿਉਂਕਿ ਵਿਭਾਗ ਇਨ੍ਹਾਂ ਵੇਰਵਿਆਂ ਦੀ ਮੋਬਾਇਲ 'ਤੇ ਮੰਗ ਨਹੀਂ ਕਰਦਾ।'


Related News