ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਐਲਾਨ, ਆਖਿਰ ਲਿਆ ਗਿਆ ਅਹਿਮ ਫ਼ੈਸਲਾ
Wednesday, Aug 06, 2025 - 10:41 AM (IST)

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੀ ਬਜਾਏ ਮੁੜ-ਮੁੱਲਾਂਕਣ ਕਰਨ ਦਾ ਅਹਿਮ ਫੈਸਲਾ ਲਿਆ ਹੈ। ਪਹਿਲਾਂ ਸਿਰਫ ਰੀਚੈਕਿੰਗ ਵਿਚ ਉੱਤਰ ਪੱਤਰੀਆਂ 'ਤੇ ਪ੍ਰਾਪਤ ਅੰਕਾਂ ਦਾ ਹੀ ਦੁਬਾਰਾ ਜੋੜ ਕੀਤਾ ਜਾਂਦਾ ਸੀ। ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੀ ਰੀਚੈਕਿੰਗ ਅਤੇ ਮੁੜ- ਮਲਾਂਕਣ ਵਿਸ਼ੇ ‘ਤੇ ਵਿਚਾਰ ਚਰਚਾ ਤੋਂ ਬਅਦ ਇਹ ਫੈਸਲਾ ਲਿਆ ਗਿਆ ਕਿ ਅੱਠਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਸਿਰਫ ਰੀਚੈਕਿੰਗ ਹੀ ਹੋਵੇਗੀ ਜਦ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੇ ਨਾਲ ਨਾਲ ਮੁੜ -ਮਲਾਕਣ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਦਫ਼ਤਰਾਂ ਲਈ ਜਾਰੀ ਹੋਏ ਵਿਸ਼ੇਸ਼ ਹੁਕਮ, ਹੁਣ ਲਾਜ਼ਮੀ ਹੋਇਆ ਇਹ ਕੰਮ
ਪਹਿਲਾਂ ਪਿਛਲੇ ਸਾਲਾਂ ਵਿਚ ਵੀ ਬੋਰਡ ਵੱਲੋਂ ਉੱਤਰ ਪੱਤਰੀਆਂ ਦਾ ਮੁੜ- ਮਲਾਂਕਣ ਸ਼ੁਰੂ ਕੀਤਾ ਗਿਆ ਸੀ ਪਰ ਇਸ ਸਬੰਧੀ ਕੁਝ ਗੜਬੜਾਂ ਸਾਹਮਣੇ ਆਉਣ ਤੋਂ ਬਾਅਦ ਬੋਰਡ ਨੇ ਇਹ ਫੈਸਲਾ ਵਾਪਿਸ ਲੈ ਲਿਆ ਸੀ। ਹੁਣ ਫਿਰ ਬੋਰਡ ਨੇ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੀ ਬਜਾਏ ਮੁੜ-ਮੁੱਲਾਂਕਣ ਕਰਨ ਦਾ ਅਹਿਮ ਫੈਸਲਾ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e