ਬਾਜ਼ਾਰ 'ਚ ਆਉਂਦੇ ਹੀ ਛਾਅ ਗਿਆ 'ਕੋਰੋਨਾ ਕਵਚ ਬੀਮਾ', ਇਨ੍ਹਾਂ ਸੂਬਿਆਂ 'ਚ ਹੋਈ ਸਭ ਤੋਂ ਜ਼ਿਆਦਾ ਵਿਕਰੀ

Tuesday, Jul 21, 2020 - 05:25 PM (IST)

ਬਾਜ਼ਾਰ 'ਚ ਆਉਂਦੇ ਹੀ ਛਾਅ ਗਿਆ 'ਕੋਰੋਨਾ ਕਵਚ ਬੀਮਾ', ਇਨ੍ਹਾਂ ਸੂਬਿਆਂ 'ਚ ਹੋਈ ਸਭ ਤੋਂ ਜ਼ਿਆਦਾ ਵਿਕਰੀ

ਨਵੀਂ ਦਿੱਲੀ : ਕੋਰੋਨਾ ਕਵਚ ਸਿਹਤ ਬੀਮਾ ਪਾਲਿਸੀ ਬਾਜ਼ਾਰ ਵਿਚ ਆਉਣ ਦੇ ਨਾਲ ਹੀ ਬੇਹੱਦ ਲੋਕਪ੍ਰਿਯ ਹੋ ਗਈ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਵੇਖਦੇ ਹੋਏ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਆਦੇਸ਼ਾਂ ਤੋਂ ਬਾਅਦ ਕਰੀਬ ਸਾਰੀਆਂ ਜਨਰਲ ਅਤੇ ਸਿਹਤ ਬੀਮਾ ਕੰਪਨੀਆਂ ਨੇ ਕੋਰੋਨਾ ਵਾਇਰਸ ਲਈ ਇਹ ਉਤਪਾਦ 10 ਜੁਲਾਈ ਤੋਂ ਪੇਸ਼ ਕਰਣਾ ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਹੈ ਕਿ ਲੋਕ ਇਸ ਮਹਾਮਾਰੀ ਦੇ ਇਲਾਜ ਲਈ ਕਿਫ਼ਾਇਤੀ ਦਰ 'ਤੇ ਇਕ ਸਿਹਤ ਬੀਮਾ ਸੁਰੱਖਿਆ ਲੈ ਸਕਣ। ਇਸ ਵਿਚ ਸਾਢੇ 3 ਮਹੀਨੇ ਤੋਂ ਸਾਢੇ 9 ਮਹੀਨੇ ਲਈ ਪਾਲਿਸੀ ਵੇਚੀ ਜਾ ਰਹੀ ਹੈ। ਇਸ ਵਿਚ ਬੀਮਿਤ ਵਿਅਕਤੀ ਦੇ ਡਾਕਟਰੀ ਖ਼ਰਚ ਦੀ ਵੱਧ ਤੋਂ ਵੱਧ ਰਾਸ਼ੀ 5 ਲੱਖ ਰੁਪਏ ਰੱਖੀ ਗਈ ਹੈ।

ਇਨ੍ਹਾਂ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਰੁਚੀ
ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਦੇ ਕਾਰਜਕਾਰੀ ਉਪ-ਪ੍ਰਧਾਨ (ਅੰਡਰਰਾਈਟਿੰਗ) ਸੁਬਰਤ ਮੰਡਲ ਨੇ ਕਿਹਾ ਹੈ ਕਿ ਕੋਵਿਡ-19 ਨੂੰ ਲੈ ਕੇ ਇਹ ਉਤਪਾਦ ਜਾਰੀ ਹੋਏ ਨੂੰ ਅਜੇ ਇਕ ਹਫ਼ਤਾ ਹੀ ਹੋਇਆ ਹੈ ਅਤੇ ਲੋਕ ਇਸ ਤੋਂ ਕਾਫ਼ੀ ਆਕਰਸ਼ਤ ਹੋਏ ਹਨ। ਕੋਰੋਨਾ ਕਵਚ ਨੂੰ ਵਿਅਕਤੀ ਖੁਦ ਲਈ ਅਤੇ ਆਪਣੇ ਜੀਵਨਸਾਥੀ, ਮਾਤਾ-ਪਿਤਾ ਅਤੇ 25 ਸਾਲ ਤੋਂ ਘੱਟ ਉਮਰ ਦੇ ਨਿਰਭਰ ਬੱਚਿਆਂ ਲਈ ਖ਼ਰੀਦ ਸਕਦਾ ਹੈ। ਮਹਾਰਾਸ਼ਟਰ , ਤਾਮਿਲਨਾਡੂ, ਕਰਨਾਟਕ ਅਤੇ ਦਿੱਲੀ ਐਨ.ਸੀ.ਆਰ. ਦੇ ਲੋਕਾਂ ਨੇ ਇਸ ਵਿਚ ਜ਼ਿਆਦਾ ਰੁਚੀ ਵਿਖਾਈ ਹੈ।

ਇਹ ਵੀ ਪੜ੍ਹੋ : ਹਸਪਤਾਲ ਦੀ ਖਿੜਕੀ 'ਚ ਬੈਠ ਆਖਰੀ ਸਾਹ ਲੈ ਰਹੀ ਮਾਂ ਨੂੰ ਪੁੱਤਰ ਨੇ ਕਿਹਾ ਅਲਵਿਦਾ


ਪਾਲਿਸੀ ਦਾ ਪ੍ਰੀਮੀਅਮ 447 ਰੁਪਏ ਤੋਂ ਸ਼ੁਰੂ
ਇਰਡਾ ਦੇ ਨਿਰਦੇਸ਼ 'ਤੇ ਬੀਮਾ ਕੰਪਨੀਆਂ ਨੇ ਕੋਰੋਨਾ ਕਵਚ ਪਾਲਿਸੀ ਬਾਜ਼ਾਰ ਵਿਚ ਉਤਾਰ ਦਿੱਤੀ ਹੈ।  50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਕਵਰ ਵਾਲੀ ਇਸ ਪਾਲਿਸੀ ਦਾ ਪ੍ਰੀਮੀਅਮ 447 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਬੀਮਾ ਰੈਗੂਲੇਟਰੀ ਇਰਡਾ ਨੇ ਸਾਰੀਆਂ ਕੰਪਨੀਆਂ ਨੂੰ ਕੋਵਿਡ-19 ਦੇ ਇਲਾਜ ਲਈ ਵਿਸ਼ੇਸ਼ ਬੀਮਾ ਪਾਲਿਸੀ ਲਿਆਉਣ ਦਾ ਹੁਕਮ ਦਿੱਤਾ ਸੀ। ਇਸ ਦੀ ਮਿਆਦ 3.5 ਮਹੀਨੇ ਤੋਂ 9.5 ਮਹੀਨੇ ਤੱਕ ਹੋਵੇਗੀ ਅਤੇ ਪੀੜਤ ਵਿਅਕਤੀ ਨੂੰ ਘਰ 'ਚ ਇਲਾਜ ਦੌਰਾਨ ਹੋਏ ਖ਼ਰਚ ਦਾ ਵੀ ਕਲੇਮ ਦਿੱਤਾ ਜਾਵੇਗਾ।  

ਘਰੇਲੂ ਕੁਆਰੰਟਾਇਨ ਦੇ ਇਲਾਜ ਦੀ ਲਾਗਤ ਨੂੰ ਪਾਲਸੀ ਵਿਚ ਸ਼ਾਮਲ ਕੀਤਾ ਜਾਵੇਗਾ
ਐਚ.ਡੀ.ਐਫ.ਸੀ. ਈਆਰਗੋ ਨੇ ਦੱਸਿਆ ਕਿ ਸਰਕਾਰੀ ਕੇਂਦਰਾਂ 'ਤੇ ਜਾਂਚ ਵਿਚ ਪੀੜਤ ਪਾਏ ਗਏ ਵਿਅਕਤੀ ਦੇ ਹਸਪਤਾਲ ਦਾ ਖ਼ਰਚ ਇਸ ਪਾਲਿਸੀ ਵਿਚ ਸ਼ਾਮਲ ਹੋਵੇਗਾ। ਇਨਫੈਕਸ਼ਨ ਨਾਲ ਪ੍ਰਭਾਵੀ ਹੋਰ ਬੀਮਾਰੀਆਂ ਅਤੇ ਐਂਬੂਲੈਂਸ ਦਾ ਖ਼ਰਚ ਵੀ ਸ਼ਾਮਲ ਰਹੇਗਾ, ਜਿਸ ਵਿਚ 14 ਦਿਨ ਤੱਕ ਘਰ ਵਿਚ ਇਲਾਜ ਦੀ ਸਹੂਲਤ ਹੋਵੇਗੀ।

ਇਹ ਵੀ ਪੜ੍ਹੋ : ਅਮਰੀਕਾ ਦਾ ਚੀਨ ਨੂੰ ਝਟਕਾ, 11 ਚੀਨੀ ਕੰਪਨੀਆਂ 'ਤੇ ਲਗਾਈਆਂ ਵਪਾਰ ਪਾਬੰਦੀਆਂ

ਉਮਰ ਅਤੇ ਬੀਮੇ ਦੀ ਰਕਮ 'ਤੇ ਨਿਰਭਰ ਕਰੇਗਾ ਪ੍ਰੀਮੀਅਮ
ਬਜਾਜ ਐਲੀਆਂਜ ਜਨਰਲ ਇੰਸ਼ੋਰੈਂਸ ਨੇ ਵੀ ਇਸ ਕਿਸਮ ਦੀ ਬੀਮਾ ਪਾਲਸੀ ਪੇਸ਼ ਕੀਤੀ ਹੈ। ਕੰਪਨੀ ਨੇ ਬੁਨਿਆਦੀ ਬੀਮਾ ਕਵਰ ਦਾ ਪ੍ਰੀਮੀਅਮ 447 ਰੁਪਏ ਤੋਂ ਲੈ ਕੇ 5,630 ਰੁਪਏ ਤੈਅ ਕੀਤਾ ਹੈ। ਇਸ 'ਤੇ ਜੀਐਸਟੀ ਵੱਖਰੇ ਤੌਰ 'ਤੇ ਲਗਾਇਆ ਜਾਵੇਗਾ। ਬੀਮਾ ਪ੍ਰੀਮੀਅਮ ਵਿਅਕਤੀ ਦੀ ਉਮਰ, ਬੀਮਾ ਰਾਸ਼ੀ ਅਤੇ ਮਿਆਦ 'ਤੇ ਨਿਰਭਰ ਕਰਦਾ ਹੈ।

ਸਸਤਾ ਪਵੇਗਾ ਫੈਮਿਲੀ ਪਲਾਨ
ਮੈਕਸ ਬੂਪਾ ਹੈਲਥ ਇੰਸ਼ੋਰੈਂਸ ਦੇ ਐਮ.ਡੀ.-ਸੀ.ਈ.ਓ. ਕ੍ਰਿਸ਼ਣਨ ਰਾਮਚੰਦਰਨ ਨੇ ਦੱਸਿਆ ਕਿ ਸਾਡੀਆਂ ਕੀਮਤਾਂ ਕਾਫ਼ੀ ਸਸਤੀਆਂ ਹਨ। 31-55 ਸਾਲ ਦੇ ਵਿਅਕਤੀ ਨੂੰ 2.5 ਲੱਖ ਰੁਪਏ ਦਾ ਕਵਰ ਸਿਰਫ਼ 2,200 ਰੁਪਏ ਦੇ ਪ੍ਰੀਮੀਅਮ 'ਤੇ ਦਿੱਤਾ ਜਾ ਰਿਹਾ ਹੈ। ਜੇਕਰ 2 ਬਾਲਗ ਅਤੇ ਇਕ ਬੱਚੇ ਦਾ ਨਾਲ ਬੀਮਾ ਕਰਾਉਂਦੇ ਹਨ, ਤਾਂ ਇਸ ਦਾ ਪ੍ਰੀਮੀਅਮ 4,700 ਰੁਪਏ ਪਵੇਗਾ। ਯਾਨੀ ਪਰਿਵਾਰਕ ਬੀਮਾ ਕਰਾਉਣ 'ਤੇ ਪ੍ਰੀਮੀਅਮ ਸਸਤਾ ਪਵੇਗਾ। ਆਈ.ਸੀ.ਆਈ.ਸੀ.ਆਈ. ਲੋਮਬਾਰਡ ਨੇ ਵੀ ਕੋਰੋਨਾ ਕਵਚ ਸਿਹਤ ਬੀਮਾ ਪਾਲਿਸੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤੀ ਹੈ, ਜੋ 50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਕਵਰ ਦੇਵੇਗੀ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ


author

cherry

Content Editor

Related News