ਕਟਾਈ ਤੇਜ਼ ਹੋਣ ਨਾਲ ਆਈ ਬਾਸਮਤੀ ਚੌਲਾਂ ਦੀਆਂ ਕੀਮਤਾਂ ''ਚ ਗਿਰਾਵਟ

Thursday, Sep 15, 2022 - 04:27 PM (IST)

ਕਟਾਈ ਤੇਜ਼ ਹੋਣ ਨਾਲ ਆਈ ਬਾਸਮਤੀ ਚੌਲਾਂ ਦੀਆਂ ਕੀਮਤਾਂ ''ਚ ਗਿਰਾਵਟ

ਕਰਨਾਲ- ਝੋਨੇ ਦੀ ਕਟਾਈ ਤੇਜ਼ ਹੋਣ ਨਾਲ ਹੀ ਕਰਨਾਲ ਜ਼ਿਲ੍ਹੇ 'ਚ ਬਾਸਮਤੀ ਦੀ ਖੁਸ਼ਬੂਦਾਰ ਲੰਬੇ ਦਾਣੇ ਵਾਲੀਆਂ ਕਿਸਮਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਹੈ।  ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ 500 ਰੁਪਏ ਪ੍ਰਤੀ ਕਵਿੰਟਲ ਦੀ ਗਿਰਾਵਟ ਕਾਰਨ ਕੀਮਤ ਇਕ ਹਫ਼ਤੇ 'ਚ 3,700 ਰੁਪਏ ਪ੍ਰਤੀ ਕਵਿੰਟਲ ਤੋਂ ਘੱਟ ਕੇ 3,100 ਰੁਪਏ ਪ੍ਰਤੀ ਕਵਿੰਟਲ ਹੋ ਗਈ। ਆੜ੍ਹਤੀ ਇਸ ਦੇ ਪਿੱਛੇ ਕਈ ਕਾਰਨ ਦੱਸ ਰਹੇ ਹਨ।  ਹਾਲਾਂਕਿ ਕੀਮਤਾਂ ਅਜੇ ਵੀ ਪਿਛਲੇ ਸਾਲ ਦੀ ਤੁਲਨਾ 'ਚ ਬਿਹਤਰ ਹਨ। ਆੜ੍ਹਤੀਆਂ ਅਤੇ ਕਿਸਾਨਾਂ ਮੁਤਾਬਕ 2021 'ਚ ਬਾਸਮਤੀ ਪੀਬੀ 1509 ਕਿਸਮ 2200-2500 ਰੁਪਏ ਪ੍ਰਤੀ ਕਵਿੰਟਲ ਦੇ ਵਿਚਾਲੇ ਵਿਕ ਰਹੀ ਸੀ। ਸੂਤਰ ਨੇ ਕਿਹਾ ਕਿ ਬਾਸਮਤੀ ਕਿਸਮਾਂ ਦੀ ਖਰੀਦ ਅਤੇ ਈ-ਨਾਮ ਪੋਰਟਲ 'ਤੇ ਇਨ੍ਹਾਂ ਕਿਸਮਾਂ ਦੀ ਖਰੀਦ 'ਤੇ ਬਾਜ਼ਾਰ ਫੀਸ (ਲੇਵੀ) ਲੱਗਣ ਨਾਲ ਸਰਕਾਰ ਦੇ ਕਦਮ ਨਾਲ ਨਿੱਜੀ ਵਪਾਰੀ ਖੁਸ਼ ਨਹੀਂ ਹਨ। 
ਹਰਿਆਣਾ ਰਾਜ ਮੰਡੀਕਰਨ ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 13 ਸਤੰਬਰ ਤੱਕ ਕਰਨਾਲ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ 'ਚ ਲਗਭਗ 10.42 ਲੱਖ ਕਵਿੰਟਲ ਪੂਸਾ ਬਾਸਮਤੀ 1509 ਕਿਸਮ ਦੀ ਆਵਾਜਾਈ ਹੋਈ ਹੈ। ਦੂਜੇ ਪਾਸੇ ਪਿਛਲੇ ਸਾਲ ਇਸ ਮਿਆਦ ਦੌਰਾਨ ਜ਼ਿਲ੍ਹੇ 'ਚ ਸਿਰਫ਼ 4.59 ਲੱਖ ਕਵਿੰਟਲ ਉਪਜ ਦੀ ਆਵਾਜਾਈ ਹੋਈ ਸੀ। ਸੂਤਰ ਨੇ ਦੱਸਿਆ ਕਿ ਅਗਸਤ 'ਚ ਜ਼ਿਆਦਾਤਰ ਉਪਜ ਉੱਤਰ ਪ੍ਰਦੇਸ਼ ਤੋਂ ਆਈ। ਸਥਾਨਕ ਕਿਸਾਨਾਂ ਤੋਂ ਝੋਨੇ ਦੀ ਆਵਾਜਾਈ ਸਤੰਬਰ ਤੋਂ ਸ਼ੁਰੂ ਹੋਈ ਸੀ। 
ਕਰਨਾਲ ਜ਼ਿਲ੍ਹੇ ਦੇ ਇਕ ਕਿਸਾਨ ਸਤੀਸ਼ ਕੁਮਾਰ ਨੇ ਕਿਹਾ ਕਿ ਇਸ ਸਾਲ ਅਗਸਤ 'ਚ ਜਦੋਂ ਯੂਪੀ ਦੇ ਕਿਸਾਨ ਉਪਜ ਲਗਾ ਰਹੇ ਸਨ ਤਾਂ ਉਦੋਂ ਇਹ ਕਿਸਮ 3,600 ਰੁਪਏ ਤੋਂ 3,800 ਰੁਪਏ ਪ੍ਰਤੀ ਕਵਿੰਟਲ ਦੀ ਦਰ ਨਾਲ ਖਰੀਦੀ ਜਾ ਰਹੀ ਹੈ। ਪਰ ਹੁਣ ਜਦੋਂ ਹਰਿਆਣਾ ਦੇ ਕਿਸਾਨਾਂ ਦੀ ਉਪਜ ਮੰਡੀਆਂ 'ਚ ਆਉਣ ਲੱਗੀ ਹੈ। ਕਿਸਮ 'ਚ ਲਗਭਗ 500 ਰੁਪਏ ਪ੍ਰਤੀ ਕਵਿੰਟਲ ਦੀ ਗਿਰਾਵਟ ਦੇਖੀ ਗਈ ਹੈ। 


author

Aarti dhillon

Content Editor

Related News