24 ਮਾਰਚ ਨੂੰ ਖੁੱਲ੍ਹ ਰਿਹਾ ਹੈ ਬਾਰਬੇਕਿਊ ਨੇਸ਼ਨ ਦਾ IPO, ਜਾਣੋ ਪ੍ਰਾਈਸ ਬੈਂਡ

Saturday, Mar 20, 2021 - 04:32 PM (IST)

24 ਮਾਰਚ ਨੂੰ ਖੁੱਲ੍ਹ ਰਿਹਾ ਹੈ ਬਾਰਬੇਕਿਊ ਨੇਸ਼ਨ ਦਾ IPO, ਜਾਣੋ ਪ੍ਰਾਈਸ ਬੈਂਡ

ਨਵੀਂ ਦਿੱਲੀ- ਰੈਸਟੋਰੈਂਟ ਚੇਨ ਬਾਰਬੇਕਿਊ ਨੇਸ਼ਨ ਦਾ ਆਈ. ਪੀ. ਓ. 24 ਮਾਰਚ ਨੂੰ ਖੁੱਲ੍ਹ ਰਿਹਾ ਹੈ। ਇਸ ਦਾ ਪ੍ਰਾਈਸ ਬੈਂਡ 498-500 ਰੁਪਏ ਵਿਚਕਾਰ ਹੈ। ਕੰਪਨੀ ਦੇ ਇਸ਼ੂ ਵਿਚ 180 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਹੈ, ਜਦੋਂ ਕਿ 54,57,470 ਇਕੁਇਟੀ ਸ਼ੇਅਰ ਆਫਰ ਫਾਰ ਸੇਲ ਜ਼ਰੀਏ ਜਾਰੀ ਕੀਤੇ ਜਾ ਰਹੇ ਹਨ।

ਇਸ ਆਈ. ਪੀ. ਓ. ਵਿਚ ਇਕ ਲਾਟ 30 ਸ਼ੇਅਰਾਂ ਦਾ ਹੈ। ਕੰਪਨੀ ਨੇ ਦੋ ਕਰੋੜ ਰੁਪਏ ਦੇ ਸ਼ੇਅਰ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਹਨ।

Barbeque Nation ਦਾ ਆਈ. ਪੀ. ਓ. 26 ਮਾਰਚ ਨੂੰ ਬੰਦ ਹੋਵੇਗਾ। ਇਸ ਆਈ. ਪੀ. ਓ. ਵਿਚ 10 ਫ਼ੀਸਦੀ ਹਿੱਸਾ ਰਿਟੇਲ ਨਿਵੇਸ਼ਕਾਂ ਲਈ ਹੈ। ਕੰਪਨੀ ਤਾਜ਼ਾ ਇਸ਼ੂ ਜ਼ਰੀਏ ਜੁਟਾਏ ਗਏ ਫੰਡ ਦਾ ਇਸਤੇਮਾਲ ਕਰਜ਼ ਚੁਕਾਉਣ ਤੇ ਰੈਸਟੋਰੈਂਟ ਦੇ ਵਿਸਥਾਰ 'ਤੇ ਕਰੇਗੀ, ਜਦੋਂ ਕਿ ਆਫ਼ਰ ਫਾਰ ਸੇਲ ਦਾ ਪੈਸਾ ਪ੍ਰਮੋਟਰਾਂ ਨੂੰ ਮਿਲੇਗਾ। ਕੰਪਨੀ ਨੇ ਪਹਿਲਾ ਰੈਸਟੋਰੈਂਟ 2008 ਵਿਚ ਖੋਲ੍ਹਿਆ ਸੀ। ਇਸ ਦੇ 77 ਸ਼ਹਿਰਾਂ ਵਿਚ ਹੁਣ ਤੱਕ 147 ਰੈਸਟੋਰੈਂਟ ਖੁੱਲ੍ਹ ਚੁੱਕੇ ਹਨ। ਇਸ ਤੋਂ ਇਲਾਵਾ 6 ਰੈਸਟੋਰੈਂਟ ਭਾਰਤ ਤੋਂ ਬਾਹਰ ਹਨ ਅਤੇ ਭਾਰਤ ਦੇ ਤਿੰਨ ਮੈਟਰੋ ਸ਼ਹਿਰਾਂ ਵਿਚ 11 ਇਤਾਲਵੀ ਰੈਸਟੋਰੈਂਟ ਹਨ। ਵਿੱਤੀ ਸਾਲ 2020 ਵਿਚ ਕੰਪਨੀ ਨੇ 846.97 ਕਰੋੜ ਦੀ ਕਮਾਈ ਕੀਤੀ, ਜੋ ਕਿ ਇਕ ਸਾਲ ਪਹਿਲਾਂ 739.02 ਕਰੋੜ ਰੁਪਏ ਸੀ। ਇਸ ਸਦੌਰਾਨ ਸ਼ੁੱਧ ਘਾਟਾ 38.39 ਕਰੋੜ ਦੇ ਮੁਕਾਬਲੇ 32.93 ਕਰੋੜ ਰੁਪਏ ਰਿਹਾ।


 


author

Sanjeev

Content Editor

Related News