ਬੈਂਕਾਂ ਨੂੰ RBI ਦਾ ਵੱਡਾ ਨਿਰਦੇਸ਼, ਲੋਕਾਂ ਨੂੰ ਜਲਦ ਮਿਲੇਗਾ ਪੈਸਾ
Sunday, Feb 25, 2018 - 10:17 PM (IST)
ਨਵੀਂ ਦਿੱਲੀ— ਰਿਜ਼ਰਵ ਬੈਂਕ ਨੇ ਸਾਰਿਆਂ ਬੈਂਕਾਂ ਨੂੰ ਨਿਰਦੇ ਦਿੱਤਾ ਹੈ ਕਿ ਉਹ 30 ਅਪ੍ਰੈਲ ਤੱਕ ਬੈਂਕ ਦੇ ਕੋਰ ਬੈਕਿੰਗ ਸਲਿਊਸ਼ਨ (ਸੀ.ਬੀ.ਐੱਸ.) ਨੂੰ ਸਵਿਫਟ ਪ੍ਰਣਾਲੀ ਨਾਲ ਲਿੰਕ ਕਰੇ। ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ 11,400 ਕਰੋੜ ਰੁਪਏ ਦੀ ਫਰਜ਼ੀ ਲੈਣ ਦੇਣ ਦੇ ਖੁਲਾਸੇ ਦੇ ਪਪਿਪ੍ਰੇਸ਼ਅ 'ਚ ਆਰ.ਬੀ.ਆਈ. ਨੇ ਇਹ ਕਦਮ ਚੁੱਕਿਆ ਹੈ। ਸਵਿਫਟ ਇ ਇਸ ਨੈਟਵਰਕ ਹੈ ਜਿਸ ਨੂੰ ਦੁਨੀਆ ਭਰ ਦੇ ਬੈਂਕ ਅਤੇ ਵਿੱਤੀ ਸੇਵਾਵਾਂ ਦੇਣ ਵਾਲੀਆਂ ਹੋਰ ਸੰਸਥਾਵਾਂ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਲਈ ਇਸਤੇਮਾਲ ਕਰਦੀ ਹੈ। ਇਨ੍ਹਾਂ ਬੈਂਕਾਂ ਨੂੰ ਸਵਿਫਟ ਦਾ ਇਕ ਕੋਡ ਮਿਲਦਾ ਹੈ ਅਤੇ ਇਨ੍ਹਾਂ 'ਚੋਂ ਉਸ ਦੀ ਪਹਿਚਾਣ ਹੁੰਦੀ ਹੈ। ਸਵਿਫਟ ਦੇ ਇਸਤੇਮਾਲ ਨਾਲ ਭੁਗਤਾਨ ਤੁਰੰਤ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਵਿਫਟ ਅਤੇ ਸੀ.ਬੀ.ਐੱਸ. ਦੇ ਲਿੰਕ ਨਾ ਹੋਣ ਦਾ ਲਾਭ ਚੁੱਕ ਕੇ ਹੀ ਨੀਰਵ ਮੋਦੀ ਨੇ ਪੀ.ਐੱਨ.ਬੀ. ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ।
