ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

03/26/2023 5:49:16 PM

ਨਵੀਂ ਦਿੱਲੀ - ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋਣ 'ਚ ਬਸ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਬੈਂਕ ਆਪਣੇ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ 'ਚ 15 ਦਿਨ ਬੰਦ ਰਹਿਣ ਵਾਲੇ ਹਨ। ਕਈ ਕਾਰਨਾਂ ਕਰਕੇ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਬੈਂਕ 9 ਦਿਨਾਂ ਤੱਕ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ ਇਸ ਮਹੀਨੇ 5 ਐਤਵਾਰ ਅਤੇ 2 ਸ਼ਨੀਵਾਰ ਆ ਰਹੇ ਹਨ ਜਿਸ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਡ੍ਰੈਗਨ ਨੂੰ ਇਕ ਹੋਰ ਝਟਕਾ, Apple ਭਾਰਤ 'ਚ ਖੋਲ੍ਹੇਗੀ ਇਕ ਹੋਰ ਫੈਕਟਰੀ

ਇਸ ਮਹੀਨੇ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਮੁਲਾਜ਼ਮਾਂ ਨੂੰ ਜ਼ਿਆਦਾ ਛੁੱਟੀਆਂ ਦਾ ਮੌਕਾ ਮਿਲਣ ਵਾਲਾ ਹੈ ਪਹਿਲਾ 7 ਤੋਂ 9 ਅਪ੍ਰੈਲ, ਦੂਜਾ 14 ਤੋਂ 16 ਅਪ੍ਰੈਲ ਅਤੇ ਤੀਜਾ 21 ਤੋਂ 23 ਅਪ੍ਰੈਲ। ਇਸ ਤੋਂ ਇਲਾਵਾ ਇਸ ਮਹੀਨੇ ਦੀ ਸਮਾਪਤੀ ਛੁੱਟੀ ਦੇ ਨਾਲ ਹੋਵੇਗੀ। 30 ਅਪ੍ਰੈਲ ਨੂੰ ਐਤਵਾਰ ਹੈ।

 1 ਅਪ੍ਰੈਲ ਨੂੰ ਬੈਂਕ ਖਾਤੇ ਦੀ ਸਾਲਾਨਾ ਕਲੋਜ਼ਿੰਗ ਅਤੇ 2 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਵਾਰ ਅਪ੍ਰੈਲ 'ਚ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ, ਈਦ-ਉਲ-ਫਿਤਰ ਸਮੇਤ ਕਈ ਹੋਰ ਮੌਕਿਆਂ 'ਤੇ ਬੈਂਕ ਬੰਦ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਛਾਂਟੀ ਦੇ ਦੌਰ 'ਚ Akasa Air ਦਾ ਵੱਡਾ ਐਲਾਨ, ਕਰੇਗੀ 1000 ਮੁਲਾਜ਼ਮਾਂ ਦੀ ਭਰਤੀ

PunjabKesari

ਇਹ ਵੀ ਪੜ੍ਹੋ : ਅਮਰੀਕੀਆਂ 'ਚ ਖ਼ੌਫ! ਬੈਂਕਾਂ 'ਚੋਂ ਕਢਵਾਏ 100 ਬਿਲੀਅਨ ਡਾਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News