ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
Wednesday, Nov 01, 2023 - 10:03 AM (IST)
ਬਿਜ਼ਨੈੱਸ ਡੈਸਕ : ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ ਅਤੇ ਛਠ ਦੇ ਤਿਉਹਾਰ ਆਉਣ ਵਾਲੇ ਮਹੀਨੇ ਯਾਨੀ ਨਵੰਬਰ ਵਿੱਚ ਆਉਣ ਵਾਲੇ ਹਨ। ਇਸ ਦੌਰਾਨ ਵੱਖ-ਵੱਖ ਜ਼ੋਨਾਂ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਨਵੰਬਰ ਦੀ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਸ ਮਹੀਨੇ ਬੈਂਕ ਸਾਰੇ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ 15 ਦਿਨਾਂ ਲਈ ਬੰਦ ਰਹਿਣਗੇ। ਅਜਿਹੇ 'ਚ ਲੋਕ ਆਪਣੇ ਬੈਂਕ ਨਾਲ ਜੁੜੇ ਕੰਮ ਨੂੰ ਸਮੇਂ ਸਿਰ ਪੂਰਾ ਕਰ ਲੈਣ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਦੱਸ ਦੇਈਏ ਕਿ ਇਸ ਸਮੇਂ ਤੁਸੀਂ ਮੋਬਾਈਲ ਬੈਂਕਿੰਗ ਦੁਆਰਾ ਆਪਣੇ ਜ਼ਿਆਦਾਤਰ ਬੈਂਕਿੰਗ ਕਾਰਜਾਂ ਨੂੰ ਵੀ ਪੂਰਾ ਕਰ ਸਕਦੇ ਹੋ। ਹਾਲਾਂਕਿ UPI, ਮੋਬਾਈਲ ਬੈਂਕਿੰਗ ਅਤੇ ਇੰਟਰਨੈਟ ਬੈਂਕਿੰਗ ਵਰਗੀਆਂ ਡਿਜੀਟਲ ਸੇਵਾਵਾਂ ਬੈਂਕ ਛੁੱਟੀਆਂ ਤੋਂ ਪ੍ਰਭਾਵਤ ਨਹੀਂ ਰਹਿਣਗੀਆਂ। ਅਜਿਹੇ 'ਚ ਗਾਹਕ ਛੁੱਟੀਆਂ ਦੌਰਾਨ ਵੀ ਇਨ੍ਹਾਂ ਦਾ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ
ਨਵੰਬਰ 'ਚ ਇਨ੍ਹਾਂ ਤਰੀਖ਼ਾਂ 'ਤੇ ਬੈਂਕ ਬੰਦ ਰਹਿਣਗੇ
1 ਨਵੰਬਰ, 2023 : ਕੰਨੜ ਰਾਜਯੋਤਸਵ/ਕੁਟ/ਕਰਵਾ ਚੌਥ ਕਾਰਨ ਬੈਂਗਲੁਰੂ, ਇੰਫਾਲ ਅਤੇ ਸ਼ਿਮਲਾ 'ਚ ਬੈਂਕ ਛੁੱਟੀ ਹੋਵੇਗੀ।
5 ਨਵੰਬਰ, 2023 : ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
10 ਨਵੰਬਰ, 2023: ਵਾਂਗਲਾ ਮਹੋਤਸਵ ਕਾਰਨ ਸ਼ਿਲਾਂਗ ਵਿੱਚ ਬੰਦ ਰਹਿਣਗੇ ਬੈਂਕ।
11 ਨਵੰਬਰ 2023: ਦੂਜੇ ਸ਼ਨੀਵਾਰ ਦੀ ਬੈਂਕਾਂ ਵਿੱਚ ਛੁੱਟੀ।
12 ਨਵੰਬਰ, 2023: ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
13 ਨਵੰਬਰ, 2023: ਗੋਵਰਧਨ ਪੂਜਾ/ਲਕਸ਼ਮੀ ਪੂਜਾ/ਦੀਪਾਵਲੀ/ਦੀਵਾਲੀ ਦੇ ਕਾਰਨ, ਅਗਰਤਲਾ, ਦੇਹਰਾਦੂਨ, ਗੰਗਟੋਕ, ਇੰਫਾਲ, ਜੈਪੁਰ, ਕਾਨਪੁਰ, ਲਖਨਊ ਵਿੱਚ ਬੰਦ ਰਹਿਣਗੇ ਬੈਂਕ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
14 ਨਵੰਬਰ, 2023: ਦੀਵਾਲੀ (ਬਾਲੀ ਪ੍ਰਤਿਪਦਾ) / ਵਿਕਰਮ ਸੰਵਤ ਨਵੇਂ ਸਾਲ / ਲਕਸ਼ਮੀ ਪੂਜਾ ਕਾਰਨ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਗੰਗਟੋਕ, ਮੁੰਬਈ, ਨਾਗਪੁਰ ਵਿੱਚ ਬੰਦ ਰਹਿਣਗੇ ਬੈਂਕ।
15 ਨਵੰਬਰ, 2023: ਭਾਈ ਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਨੰਗਲ ਚੱਕੂਬਾ/ਭਰਾਤਰੀ ਦਵਿਤੀਆ ਕਾਰਨ ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ ਅਤੇ ਸ਼ਿਮਲਾ ਵਿੱਚ ਬੰਦ ਰਹਿਣਗੇ ਬੈਂਕ।
19 ਨਵੰਬਰ, 2023: ਐਤਵਾਰ ਕਾਰਨ ਬੰਦ ਰਹਿਣਗੇ ਬੈਂਕ।
20 ਨਵੰਬਰ, 2023: ਛਠ ਪੂਜਾ ਦੇ ਕਾਰਨ ਪਟਨਾ ਅਤੇ ਰਾਂਚੀ ਵਿੱਚ ਬੰਦ ਰਹਿਣਗੇ ਬੈਂਕ।
23 ਨਵੰਬਰ, 2023: ਸੇਂਗ ਕੁਟ ਸਨੇਮ/ਇਗਾਸ ਬਾਗਵਾਲ ਕਾਰਨ ਦੇਹਰਾਦੂਨ ਅਤੇ ਸ਼ਿਲਾਂਗ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ।
25 ਨਵੰਬਰ, 2023: ਚੌਥੇ ਸ਼ਨੀਵਾਰ ਕਾਰਨ ਬੈਂਕ ਬੰਦ।
26 ਨਵੰਬਰ, 2023: ਐਤਵਾਰ ਨੂੰ ਬੰਦ ਰਹਿਣਗੇ ਬੈਂਕ।
27 ਨਵੰਬਰ, 2023: ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ ਦੇ ਕਾਰਨ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਫਾਲ, ਕੋਚੀ, ਪਣਜੀ, ਪਟਨਾ, ਤ੍ਰਿਵੇਂਦਰਮ ਅਤੇ ਸ਼ਿਲਾਂਗ ਨੂੰ ਛੱਡ ਕੇ ਪੂਰੇ ਦੇਸ਼ ਦੇ ਬੈਂਕ ਬੰਦ ਰਹਿਣਗੇ।
30 ਨਵੰਬਰ, 2023: ਕਨਕਦਾਸ ਜਯੰਤੀ ਕਾਰਨ ਬੈਂਗਲੁਰੂ ਵਿੱਚ ਬੰਦ ਰਹਿਣਗੇ ਬੈਂਕ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8