ਅੱਜ ਹੀ ਨਿਪਟਾ ਲਓ ਬੈਂਕ ਨਾਲ ਜੁੜੇ ਜ਼ਰੂਰੀ ਕੰਮ, ਅਗਲੇ 4 ਦਿਨ ਤੱਕ ਰਹੇਗੀ ਛੁੱਟੀ

10/25/2019 2:36:00 PM

ਨਵੀਂ ਦਿੱਲੀ—ਜੇਕਰ ਤੁਹਾਨੂੰ ਬੈਂਕਾਂ ਨਾਲ ਜੁੜਿਆ ਕੋਈ ਕੰਮ ਹੈ ਤਾਂ ਅੱਜ ਹੀ ਨਿਪਟਾ ਲਓ ਕਿਉਂਕਿ ਅੱਜ ਦੇ ਬਾਅਦ ਕੁਝ ਸ਼ਹਿਰਾਂ 'ਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ ਦੀਆਂ ਛੁੱਟੀਆਂ 'ਚ ਸੰਯੋਗ ਅਜਿਹਾ ਬਣਿਆ ਹੋਇਆ ਹੈ ਕਿ ਬੈਂਕ ਦੀਆਂ ਬ੍ਰਾਂਚਾਂ 'ਚ ਚਾਰ ਦਿਨ ਤੱਕ ਲੈਣਦੇਣ ਠੱਪ ਰਹੇਗਾ। ਅਜਿਹੇ 'ਚ ਨਕਦੀ ਦੀ ਸਮੱਸਿਆ ਬਣ ਸਕਦੀ ਹੈ। ਇਸ ਲਈ ਪੇ.ਟੀ.ਐੱਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।  

PunjabKesari
ਚਾਰ ਦਿਨ ਬੰਦ ਰਹਿਣ ਬੈਂਕ
26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਉੱਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦੇ ਇਲਾਵਾ ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਂਕ ਨਹੀਂ ਖੁੱਲ੍ਹਣਗੇ। ਇਸ ਤਰ੍ਹਾਂ 29 ਅਕਤੂਬਰ ਨੂੰ ਭਈਆ ਦੂਜ਼ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਚੱਲਦੇ ਬੈਂਕਾਂ ਦਾ ਕੰਮਕਾਜ਼ ਬੰਦ ਰਹੇਗਾ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਅਗਲੇ ਕੁਝ ਘੰਟਿਆਂ 'ਚ ਬੈਂਕ ਨਾਲ ਜੁੜੇ ਕੰਮ ਨਿਪਟਾ ਲਓ। ਇਸ ਦੇ ਚੱਲਦੇ ਕੈਸ਼ ਦੀ ਵੀ ਉਡੀਕ ਕਰ ਲਓ ਕਿਉਂਕਿ ਆਉਣ ਵਾਲੇ ਦਿਨਾਂ 'ਚ ਏ.ਟੀ.ਐੱਮ. ਮਸ਼ੀਨਾਂ 'ਚ ਕੈਸ਼ ਦੀ ਕਮੀ ਹੋ ਸਕਦੀ ਹੈ। ਆਰ.ਬੀ.ਆਈ. ਦੀ ਵੈੱਬਸਾਈਟ 'ਤੇ ਜਾ ਕੇ ਤੁਸੀਂ ਛੁੱਟੀਆਂ ਦੀ ਲਿਸਟ ਦੇਖ ਸਕਦੇ ਹੋ।

PunjabKesari
28 ਅਕਤੂਬਰ ਨੂੰ ਇਨ੍ਹਾਂ ਸ਼ਹਿਰਾਂ 'ਚ ਬੈਂਕ ਰਹਿਣਗੇ ਬੰਦ
28 ਅਕਤੂਬਰ ਭਾਵ ਸੋਮਵਾਰ ਨੂੰ ਗੋਵਰਧਨ ਪੂਜਾ ਦੀ ਵਜ੍ਹਾ ਨਾਲ ਛੁੱਟੀ ਰਹੇਗੀ। ਦੀਵਾਲੀ ਦੇ ਬਾਅਦ ਸੋਮਵਾਰ ਨੂੰ ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਦੇਹਰਾਦੂਨ, ਗੰਗਟੋਕ, ਇੰਫਾਲ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ 'ਚ ਬੈਂਕ ਬੰਦ ਰਹਿਣਗੇ।
29 ਅਕਤੂਬਰ ਨੂੰ ਇਥੇ ਬੈਂਕਾਂ ਦੀ ਰਹੇਗੀ ਛੁੱਟੀ
29 ਅਕਤੂਬਰ ਨੂੰ ਭਈਆ ਦੂਜ ਦੇ ਚੱਲਦੇ ਬੇਂਗਲੁਰੂ, ਗੰਗਟੋਕ, ਕਾਨਪੁਰ ਅਤੇ ਲਖਨਊ 'ਚ ਬੈਂਕਾਂ 'ਚ ਕੰਮਕਾਜ਼ ਨਹੀਂ ਹੋਵੇਗਾ।

PunjabKesari
22 ਅਕਤੂਬਰ ਨੂੰ ਸੀ ਬੈਂਕ ਯੂਨੀਅਨਾਂ ਦੀ ਹੜਤਾਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਬੈਂਕ ਯੂਨੀਅਨਾਂ ਦੀ ਹੜਤਾਲ ਦੀ ਵਜ੍ਹਾ ਨਾਲ ਬੈਂਕਾਂ 'ਚ ਕੰਮਕਾਜ਼ ਪ੍ਰਭਾਵਿਤ ਹੋਇਆ ਸੀ। ਦਰਅਸਲ ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ ਅਤੇ ਭਾਰਤੀ ਬੈਂਕ ਕਰਮਚਾਰੀ ਸੰਘ ਨੇ 10 ਬੈਂਕਾਂ ਦੇ ਰਲੇਵੇਂ ਦੇ ਖਿਲਾਫ ਹੜਤਲ ਬੁਲਾਈ ਸੀ। ਇਸ ਰਲੇਵੇਂ ਦੇ ਬਾਅਦ ਨਵੇਂ 4 ਬੈਂਕ ਮੌਜੂਦਗੀ 'ਚ ਆ ਜਾਣਗੇ।


Aarti dhillon

Content Editor

Related News