‘ਸਰਕਾਰੀ ਖਾਤਿਆਂ ਦੇ ਲੈਣ-ਦੇਣ ਨੂੰ ਪੂਰਾ ਕਰਨ ਲਈ 31 ਮਾਰਚ ਨੂੰ ਵਿਸ਼ੇਸ਼ ਕਲੀਅਰਿੰਗ ਆਪ੍ਰੇਸ਼ਨ ਕਰਨਗੇ ਬੈਂਕ’
Monday, Mar 29, 2021 - 09:16 AM (IST)
ਮੁੰਬਈ (ਭਾਸ਼ਾ) - ਬੈਂਕ ਸਰਕਾਰੀ ਖਾਤਿਆਂ ਦੇ ਸਾਲਾਨਾ ਲੈਣ-ਦੇਣ ਨੂੰ ਪੂਰਾ ਕਰਨ ਲਈ ਚਾਲੂ ਵਿੱਤੀ ਸਾਲ ਦੇ ਅੰਤਿਮ ਦਿਨ 31 ਮਾਰਚ ਨੂੰ ਵਿਸ਼ੇਸ਼ ਕਲੀਅਰਿੰਗ ਵਿਵਸਥਾ ਕਰਨਗੇ।
ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਲਈ ਬਹੁਤ ਸੁਚਾਰੂ ਕਲੀਅਰਿੰਗ ਆਪ੍ਰੇਸ਼ਨ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਲਾਜ਼ਮੀ ਰੂਪ ਨਾਲ ਇਸ ’ਚ ਸ਼ਾਮਲ ਹੋਣ ਲਈ ਕਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਲਾਨਾ ਖਾਤਾ ਬੰਦੀ ਨਾਲ ਜੁਡ਼ੇ ਲੈਣ-ਦੇਣ ਦੇ ਸੰਦਰਭ ’ਚ 2020-21 ਲਈ ਵਿਸ਼ੇਸ਼ ਉਪਾਅ ਕੀਤੇ ਗਏ ਹਨ। ਆਰ. ਬੀ. ਆਈ. ਨੇ ਸਾਰੇ ਮੈਂਬਰ ਬੈਂਕਾਂ ਨੂੰ ਕਲੀਅਰਿੰਗ ਨਿਪਟਾਨ ਖਾਤਿਆਂ ’ਚ ਸਮਰੱਥ ਰਾਸ਼ੀ ਰੱਖਣ ਲਈ ਕਿਹਾ ਹੈ।
ਕੇਂਦਰੀ ਬੈਂਕ ਨੇ ਮੈਂਬਰ ਬੈਂਕਾਂ, ਸ਼ਹਿਰੀ ਅਤੇ ਰਾਜ ਸਹਿਕਾਰੀ ਬੈਂਕਾਂ, ਭੁਗਤਾਨ ਬੈਂਕਾਂ, ਲਘੂ ਵਿੱਤ ਬੈਂਕ ਦੇ ਨਾਲ ਐੱਨ. ਪੀ. ਸੀ. ਆਈ. (ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ) ਨੂੰ ਜਾਰੀ ਇਕ ਸੂਚਨਾ ’ਚ ਕਿਹਾ ਕਿ ਕਲੀਅਰਿੰਗ ਨੂੰ ਲੈ ਕੇ ਆਮਤੌਰ ’ਤੇ ਬੁੱਧਵਾਰ ਨੂੰ ਜੋ ਸਮਾਂ ਹੱਦ ਰਹਿੰਦੀ ਹੈ, ਉਹ 31 ਮਾਰਚ, 2020 ਨੂੰ ਵੀ ਰਹੇਗੀ। ਆਰ. ਬੀ. ਆਈ. ਨੇ ਕਿਹਾ ਕਿ ਚਾਲੂ ਵਿੱਤੀ ਸਾਲ ਲਈ 31 ਮਾਰਚ, 2021 ਤੱਕ ਸਾਰੇ ਸਰਕਾਰੀ ਲੈਣ-ਦੇਣ ਨੂੰ ਸਰਲ ਬਣਾਉਣ ਨੂੰ ਲੈ ਕੇ, ਵਿਸ਼ੇਸ਼ ਕਲੀਅਰਿੰਗ ਵਿਵਸਥਾ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਦੇਰੀ ਨਾਲ ITR ਦਾਖ਼ਲ ਕਰਨ ਲਈ ਮਿਲੇਗਾ ਸਿਰਫ 1 ਮੌਕਾ, ਜਾਣੋ ਨਵਾਂ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।