ਸਾਲ ਦੀ ਸ਼ੁਰੂਆਤ ''ਚ ਹੋ ਸਕਦੀ ਹੈ ਬੈਂਕਾਂ ਦੀ ਹੜਤਾਲ, ਕੰਮਕਾਜ ਰਹੇਗਾ ਠੱਪ

01/04/2020 4:05:04 PM

ਨਵੀਂ ਦਿੱਲੀ — 8 ਜਨਵਰੀ ਨੂੰ ਬੈਂਕ ਕਰਮਚਾਰੀ ਹੜਤਾਲ ਕਰ ਸਕਦੇ ਹਨ। ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਬੈਂਕਾਂ ਦਾ ਲੈਣ-ਦੇਣ ਪ੍ਰਭਾਵਿਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੈਂਕਿੰਗ ਸੈਕਟਰ ਕੇਂਦਰੀ ਟ੍ਰੇਡ ਯੂਨੀਅਨਾਂ ਨੇ 8 ਜਨਵਰੀ ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। 

ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਦੇ ਇਕ ਨੇਤਾ ਨੇ ਦੱਸਿਆ ਕਿ ਇਸ ਹੜਤਾਲ ਦਾ ਸਮਰਥਨ 10 ਯੂਨੀਅਨਾਂ ਕਰ ਰਹੀਆਂ ਹਨ। ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਸੀ.ਐਚ. ਵੈਕੰਟਚਲਮ ਅਨੁਸਾਰ ਸਰਕਾਰੀ ਦੀਆਂ ਪਾਲਸੀਆਂ ਦਾ ਵਿਰੋਧ ਕਰਨ ਲਈ ਹੜਤਾਲ ਕੀਤੀ ਜਾ ਰਹੀ ਹੈ। ਹੜਤਾਲ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਲੇਬਰ ਕਾਨੂੰਨਾਂ 'ਚ ਸੋਧ ਕਰਨ 'ਤੇ ਰੋਕ ਲਗਾਉਣ ਅਤੇ ਨੌਕਰੀ ਦੀ ਸੁਰੱਖਿਆ ਸੰਬੰਧੀ ਮੰਗਾਂ ਰੱਖੀਆਂ ਜਾਣਗੀਆਂ।

ਕੇਂਦਰੀ ਕਰਮਚਾਰੀ ਵੀ 8 ਜਨਵਰੀ ਤੋਂ ਕਰਨਗੇ ਹੜਤਾਲ 

ਲੇਬਰ ਮੰਤਰੀ ਦੇ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ 10 ਕੇਂਦਰੀ ਕਰਮਚਾਰੀ ਸੰਗਠਨਾਂ ਨੇ ਸਰਕਾਰ ਦੀ ਲੇਬਰ ਵਿਰੋਧੀ ਨੀਤੀਆਂ ਦੇ ਵਿਰੋਧ 'ਚ 8 ਜਨਵਰੀ ਨੂੰ ਆਮ ਹੜਤਾਲ ਜਾਂ 'ਭਾਰਤ ਬੰਦ' ਦਾ ਐਲਾਨ ਕੀਤਾ ਹੈ। 10 ਕੇਂਦਰੀ ਕਰਮਚਾਰੀ ਸੰਗਠਨਾਂ ਨੇ ਸਾਂਝੇ ਬਿਆਨ ਵਿਚ ਕਿਹਾ, 'ਕੇਂਦਰੀ ਲੇਬਰ ਮੰਤਰੀ ਨਾਲ ਗੱਲਬਾਤ ਦੇ ਬਾਅਦ ਉਨ੍ਹਾਂ ਨੇ ਇਕੱਠੇ ਹੋ ਕੇ 8 ਜਨਵਰੀ ਨੂੰ ਆਮ ਹੜਤਾਲ ਦਾ ਫੈਸਲਾ ਕੀਤਾ ਹੈ।'

ਬੈਠਕ ਦੌਰਾਨ ਮੰਤਰੀ ਨੇ ਸੰਗਠਨਾਂ ਨੂੰ ਕਿਹਾ ਕਿ ਸਰਕਾਰ ਕਰਮਚਾਰੀ ਦੇ ਹਿੱਤ 'ਚ ਫੈਸਲਾ ਲੈ ਰਹੀ ਹੈ ਅਤੇ ਲੇਬਰ ਕਾਨੂੰਨ ਇਸ ਦਾ ਹੀ ਹਿੱਸਾ ਹੈ। ਇਨ੍ਹਾਂ ਸੰਗਠਨਾਂ ਵਿਚ ਏ.ਆਈ.ਟੀ.ਯੂ.ਸੀ., ਐਚ.ਐਮ.ਐਸ., ਸੀਟੂ, ਏ.ਆਈ.ਯੂ.ਟੀ.ਯੂ.ਸੀ., ਸੇਵਾ, ਏ.ਆਈ.ਸੀ.ਸੀ.ਟੀ.ਯੂ., ਐਲ.ਪੀ.ਐਫ. ਅਤੇ ਯੂ.ਟੀ.ਯੂ.ਸੀ. ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਗੁਲਾਮ ਬਣਾਉਣ ਲਈ ਲੇਬਰ ਕੋਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਬੇਰੋਜ਼ਗਾਰੀ, ਘੱਟੋ-ਘੱਟ ਤਨਖਾਹ, ਸਮਾਜਿਕ ਸੁਰੱਖਿਆ ਅਤੇ 14 ਸੂਤਰੀ ਮੰਗਾਂ ਨੂੰ ਪੂਰਾ ਕਰਨ ਦੇ ਸੰਬੰਧ ਵਿਚ ਕੁਝ ਵੀ ਨਹੀਂ ਕਿਹਾ।


Related News