PSU ਬੈਂਕਾਂ, ਵਿੱਤੀ ਸੰਸਥਾਨਾਂ ਨੇ ਕਬਾੜ ਤੋਂ ਕਮਾਏ 4.5 ਕਰੋੜ ਰੁਪਏ
Monday, Nov 04, 2024 - 06:13 PM (IST)
ਨਵੀਂ ਦਿੱਲੀ - ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਅਤੇ ਵਿੱਤੀ ਸੰਸਥਾਨਾਂ ਨੇ ਇਕ ਮਹੀਨੇ ਤੱਕ ਚਲੀ ਵਿਸ਼ੇਸ਼ ਮੁਹਿੰਮ ਦੌਰਾਨ ਕਬਾੜ ਦਾ ਨਿਪਟਾਰਾ ਕਰ ਕੇ 4.5 ਕਰੋੜ ਰੁਪਏ ਜੁਟਾਏ। ਪੈਂਡਿੰਗ ਮਾਮਲਿਆਂ ਦੀ ਗਿਣਤੀ ’ਚ ਕਟੌਤੀ ਅਤੇ ਸਫਾਈ ਨੂੰ ਸੰਸਥਾਗਤ ਬਣਾਉਣ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਇਹ ਮੁਹਿੰਮ 2 ਤੋਂ 31 ਅਕਤੂਬਰ ਤੱਕ ਚਲਾਈ ਗਈ ਸੀ।
ਇਹ ਵੀ ਪੜ੍ਹੋ : ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ
ਇਹ ਵੀ ਪੜ੍ਹੋ : ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ
ਵਿੱਤ ਮੰਤਰਾਲਾ ਦੇ ਵਿੱਤੀ ਸੇਵਾਵਾਂ ਵਿਭਾਗ (ਡੀ. ਐੱਫ. ਐੱਸ.) ਦੀ ਅਗਵਾਈ ’ਚ ਆਯੋਜਿਤ ਇਸ ਮੁਹਿੰਮ ’ਚ ਪੀ. ਐੱਸ. ਬੀ., ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਅਤੇ ਨਾਬਾਰਡ, ਸਿਡਬੀ, ਐਗ਼ਜ਼ਿਮ ਬੈਂਕ, ਐੱਨ. ਐੱਚ. ਬੀ., ਆਈ. ਆਈ. ਐੱਫ. ਸੀ. ਐੱਲ. ਵਰਗੇ ਹੋਰ ਜਨਤਕ ਵਿੱਤੀ ਸੰਸਥਾਨ ਸ਼ਾਮਲ ਹੋਏ। ਮੁਹਿੰਮ ਦੌਰਾਨ 11.79 ਲੱਖ ਵਰਗ ਫੁੱਟ ਜਗ੍ਹਾ ਖਾਲੀ ਹੋਈ ਅਤੇ ਕਬਾੜ ਨਿਪਟਾਰੇ ਰਾਹੀਂ 4.50 ਕਰੋੜ ਰੁਪਏ ਦੀ ਕਮਾਈ ਹੋਈ।
ਇਹ ਵੀ ਪੜ੍ਹੋ : ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ
ਇਹ ਵੀ ਪੜ੍ਹੋ : ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8