ਬੈਂਕਾਂ ਨੇ ਤਿਉਹਾਰੀ ਸੀਜ਼ਨ 'ਚ ਗਾਹਕਾਂ ਨੂੰ ਲੁਭਾਉਣ ਲਈ ਬਣਾਈ ਰਣਨੀਤੀ, ਜਾਣੋ ਨਵੇਂ ਆਫ਼ਰ

Wednesday, Sep 28, 2022 - 03:53 PM (IST)

ਬੈਂਕਾਂ ਨੇ ਤਿਉਹਾਰੀ ਸੀਜ਼ਨ 'ਚ ਗਾਹਕਾਂ ਨੂੰ ਲੁਭਾਉਣ ਲਈ ਬਣਾਈ ਰਣਨੀਤੀ, ਜਾਣੋ ਨਵੇਂ ਆਫ਼ਰ

ਨਵੀਂ ਦਿੱਲੀ : ਇਸ ਤਿਉਹਾਰੀ ਸੀਜ਼ਨ 'ਚ ਬਾਜ਼ਾਰ ਅਤੇ ਗਾਹਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਨਾਲ ਹੀ ਬੈਂਕਾਂ ਨੇ ਵੀ ਆਪਣੇ ਗਾਹਕਾਂ ਨੂੰ ਲਭਾਉਣ ਲਈ ਨਵੀਆਂ ਸਕੀਮਾਂ ਦੀ ਘੋਸ਼ਣਾ ਕੀਤੀ ਹੈ। ਗਾਹਕਾਂ ਨੂੰ ਲਭਾਉਣ ਲਈ ਬੈਂਕਾਂ ਨੇ ਵੱਧ ਤੋਂ ਵੱਧ ਛੋਟ ਅਤੇ ਆਫ਼ਰਾਂ ਦੀ ਪੇਸ਼ਕਸ਼ ਕੀਤੀ ਹੈ ਜਿਸ ਵਿਚ ਹੋਟਲ ਬੁਕਿੰਗ 'ਤੇ 40 ਫ਼ੀਸਦੀ ਛੋਟ ਅਤੇ ਖ਼ਰੀਦਦਾਰੀ 'ਤੇ 22 ਫ਼ੀਸਦੀ ਕੈਸ਼ਬੈਕ ਵਰਗੇ ਆਫ਼ਰ ਸ਼ਾਮਲ ਹਨ।

ਨਿੱਜੀ ਬੈਂਕਾਂ ਵੱਲੋਂ ਆਪਣੇ ਗਾਹਕਾਂ ਲਭਾਉਣ ਦੇ ਇਸ ਤਰੀਕੇ ਨੂੰ ਦੇਖਦੇ ਹੋਏ ਸਰਕਾਰੀ ਬੈਂਕਾਂ ਵੀ ਇਸ 'ਚ ਪਿੱਛੇ ਨਹੀਣ ਰਹੀਆਂ ਹਨ, ਸਰਕਾਰੀ ਬੈਂਕਾਂ ਨੇ ਵੀ ਆਪਣੇ ਗਾਹਕਾਂ ਨੂੰ ਲਭਾਉਣ ਲਈ ਆਫ਼ਰਾਂ ਦੀ ਪੇਸ਼ਕਸ਼ ਕਰ ਰਹੀ ਹੈ।ਹੁਣ ਜਿਨ੍ਹਾਂ ਆਫ਼ਰਾਂ ਦੀ ਪੇਸ਼ਕਸ਼ ਕੀਤੀ ਗਈ ਹੈ ਉਨ੍ਹਾਂ 'ਚ ਕ੍ਰੈ਼ਡਿਟ ਕਾਰਡ, ਡੈਬਿਟ ਕਾਰਡ, ਤੋਂ ਖ਼ਰੀਦ 'ਤੇ ਛੋਟ ਅਤੇ ਕੈਸ਼ਬੈਕ ਤੋਂ ਇਲਾਵਾ ਵੱਖ -ਵੱਖ ਕਰਜ਼ਿਆਂ 'ਤੇ ਵਿਆਜ ਦਰਾਂ 'ਚ ਕਟੌਤੀ, ਪ੍ਰੋਸੈਸਿੰਗ ਫ਼ੀਸ 'ਚ ਛੋਟ ਆਦਿ ਸ਼ਾਮਲ ਹਨ। ਵੱਖ-ਵੱਖ ਬੈਕਾਂ ਵੱਲੋਂ ਬੈਂਕਾਂ ਦੀਆਂ ਵੈਬਸਾਈਟਾਂ 'ਤੇ ਇਸ ਦੀ ਜਾਣਕਾਰੀ ਦਿੱਤਾ ਗਈ ਹੈ।

ਜਾਣੋ ਆਫ਼ਰ

1. ਐੱਸ. ਬੀ. ਆਈ. ਬੈਂਕ ਨੇ ਇਸ ਤਿਉਹਾਰੀ ਸੀਜ਼ਨ 'ਤੇ ਗਾਹਕਾਂ ਨੂੰ ਵੱਖ-ਵੱਖ ਹਿੱਸਿਆਂ ਦੇ ਬਾਂਡਸ 'ਤੇ 22.5 ਫ਼ੀਸਦੀ ਕੈਸ਼ਬੈਕ ਇਸ ਤੋਂ ਇਲਾਵਾ ਸਮਾਰਟ ਫੋ਼ਨ ਅਤੇ ਇਲੈਕਟ੍ਰਾਨਿਕ ਬਾਂਡਸ 'ਤੇ 15 ਫ਼ੀਸਦੀ ਕੈਸ਼ਬੈਕ ਦੀ ਸੁਵਿਧਾ ਦਿੱਤੀ ਗਈ ਹੈ।

2. ਏਕਸਿਸ ਬੈਂਕ ਹੋਟਲ ਬੁਕਿੰਗ 'ਤੇ 40 ਫ਼ੀਸਦੀ ਕੈਸ਼ਬੈਕ ਅਤੇ ਡਿਸਕਾਊਂਟ ਦੇ ਰਿਹਾ ਹੈ। ਇਸ ਤੋਂ ਇਲਾਵਾ ਮੋਬਾਈਲ ਫੋਨ 'ਤੇ 6000 ਰੁਪਏ ਤੱਕ ਦਾ ਡਿਸਕਾਊਂਟ ਅਤੇ ਫੈਸ਼ਨ ਬਾਂਡਸ 'ਤੇ 20 ਫ਼ੀਸਦੀ ਤੱਕ ਦੀ ਛੋਟ ਦੇ ਰਿਹਾ ਹੈ।

3. ਐੱਚ.ਡੀ.ਐੱਫ਼.ਸੀ. ਇਸ ਤਿਉਹਾਰੀ ਸੀਜ਼ਨ 'ਤੇ ਕਾਰਡ ਰਾਹੀਂ ਸ਼ਾਪਿੰਗ ਕਰਨ 'ਤੇ 5000 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ।

4. ਪੰਜਾਬ ਨੈਸ਼ਨਲ ਬੈਂਕ ਨੇ ਗੋਲਡ ਲੋਨ ,ਹੋਮ ਲੋਨ ਅਤੇ ਕਾਰ ਲੋਨ ਦੀਆਂ ਦਰਾਂ 'ਚ ਕਟੈਤਾ ਕੀਤੀ ਹੈ। ਇਸ ਤਿਉਹਾਰੀ ਸੀਜ਼ਨ 'ਤੇ ਇਹ ਸਰਕਾਰੀ ਬੈਂਕ ਸੋਨੇ ਦੇ ਗਹਿਣੇ ਅਤੇ ਐੱਸ.ਜੀ.ਬੀ. ਲੋਨ 'ਤੇ ਸਰਵਿਸ ਚਾਰਜ ਅਤੇ ਪ੍ਰਸੈਸਿੰਗ ਫ਼ੀਸ ਨਹੀਂ ਲੈ ਰਿਹਾ। ਇਸ ਤੋਂ ਇਲਾਵਾ ਬੈਂਕ ਨੇ ਆਟੋ ਲੋਨ 'ਤੇ ਵੀ ਸਰਵਿਸ ਚਾਰਜ ਬੰਦ ਕਰ ਦਿੱਤਾ ਹੈ।


author

Anuradha

Content Editor

Related News