ਬੈਂਕਾਂ ਨੂੰ ਹੁਕਮ ਜਾਰੀ, 31 ਮਾਰਚ ਤੱਕ ਇਹ ਕੰਮ ਕਰ ਲੈਣ ਸਾਰੇ ਖ਼ਾਤਾਧਾਰਕ

Tuesday, Nov 10, 2020 - 07:08 PM (IST)

ਬੈਂਕਾਂ ਨੂੰ ਹੁਕਮ ਜਾਰੀ, 31 ਮਾਰਚ ਤੱਕ ਇਹ ਕੰਮ ਕਰ ਲੈਣ ਸਾਰੇ ਖ਼ਾਤਾਧਾਰਕ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ 31 ਮਾਰਚ 2021 ਤੱਕ ਸਬੰਧਤ ਖ਼ਾਤਾਧਾਰਕ ਦੇ ਖਾਤੇ ਨੂੰ ਆਧਾਰ ਨਾਲ ਜੋੜਨ ਦਾ ਕੰਮ ਪੂਰਾ ਕਰ ਲੈਣ, ਨਾਲ ਹੀ ਜਿੱਥੇ ਜ਼ਰੂਰੀ ਹੈ ਉਹ ਖਾਤਾ ਪੈਨ ਨਾਲ ਵੀ ਲਿੰਕ ਕੀਤਾ ਜਾਵੇ।

ਇਸ ਲਈ ਜਿਨ੍ਹਾਂ ਖ਼ਾਤਾਧਾਰਕਾਂ ਦਾ ਖਾਤਾ ਹੁਣ ਤੱਕ ਆਧਾਰ ਨੰਬਰ ਨਾਲ ਲਿੰਕ ਨਹੀਂ ਹੈ ਉਨ੍ਹਾਂ ਨੂੰ ਇਹ 31 ਮਾਰਚ ਤੋਂ ਪਹਿਲਾਂ ਇਸ ਨੂੰ ਲਿੰਕ ਕਰਨਾ ਹੋਵੇਗਾ।

ਸੀਤਾਰਮਨ ਨੇ ਭਾਰਤੀ ਬੈਂਕ ਸੰਘ ਦੀ ਵਰਚੁਅਲ ਸਾਲਾਨਾ ਬੈਠਕ 'ਚ ਕਿਹਾ, ''31 ਮਾਰਚ 2021 ਤੱਕ ਸਾਰੇ ਖਾਤੇ ਆਧਾਰ ਨਾਲ ਜੁੜੇ ਹੋਣੇ ਚਾਹੀਦੇ ਹਨ ਅਤੇ ਜਿੱਥੇ ਜ਼ਰੂਰਤ ਹੈ ਉੱਥੇ ਪੈਨ ਵੀ ਲਿੰਕ ਹੋਵੇ। ਆਧਾਰ ਤਾਂ ਹਰ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ।''

ਇਹ ਵੀ ਪੜ੍ਹੋ- ਧਨਤੇਰਸ ਤੋਂ ਪਹਿਲਾਂ ਸਰਾਫਾ ਬਾਜ਼ਾਰ 'ਚ ਸੋਨੇ 'ਚ ਵੱਡੀ ਗਿਰਾਵਟ, ਵੇਖੋ ਕੀਮਤਾਂ

ਡਿਜੀਟਲ ਲੈਣ-ਦੇਣ ਨੂੰ ਬੜ੍ਹਾਵਾ ਦੇਣ ਲਈ ਕਦਮ ਚੁੱਕੋ-
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਯੂ. ਪੀ. ਆਈ. ਟ੍ਰਾਂਜੈਕਸ਼ਨ ਜ਼ਰੀਏ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕੇ ਜਾਣ। ਰੁਪਏ ਕਾਰਡ ਨੂੰ ਵੀ ਤਵੱਜੋ ਦਿੱਤੀ ਜਾਵੇ, ਜਿਸ ਨਾਲ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵਿਸ਼ਵ ਪੱਧਰੀ ਬਰਾਂਡ ਬਣ ਸਕੇ। ਸੀਤਾਰਮਨ ਨੇ ਬੈਂਕ ਖਾਤੇ ਆਧਾਰ ਨਾਲ ਜੋੜਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੀਮਾਂ ਦਾ ਪੈਸਾ ਸਹੀ ਹੱਕਦਾਰਾਂ ਨੂੰ ਪਹੁੰਚਾਉਣ 'ਚ ਮਦਦ ਮਿਲੇਗੀ ਅਤੇ ਫਰਜ਼ੀ ਲਾਭਪਾਤਰਾਂ ਨੂੰ ਬਾਹਰ ਕਰਨ 'ਚ ਸਹਾਇਤਾ ਹੋਵੇਗੀ।


author

Sanjeev

Content Editor

Related News