ਗਾਹਕ ਲੋਕਪਾਲ ਤੱਕ ਪਹੁੰਚਾਉਣ ਬੈਂਕਾਂ ਦੀ ਸ਼ਿਕਾਇਤ : RBI

02/24/2018 12:40:33 AM

ਮੁੰਗੇਰ  (ਯੂ. ਐੱਨ. ਆਈ.)-ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਮਹਾਪ੍ਰਬੰਧਕ ਅਤੇ ਬੈਂਕਿੰਗ ਲੋਕਪਾਲ ਨੰਦਿਤਾ ਸਿੰਘ ਨੇ ਅੱਜ ਗਾਹਕਾਂ ਨੂੰ ਬੈਂਕਾਂ ਦੀਆਂ ਖਾਮੀਆਂ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਲੋਕਪਾਲ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਸਿੰਘ ਨੇ ਇੱਥੇ 'ਬੈਂਕਿੰਗ ਲੋਕਪਾਲ ਯੋਜਨਾ : ਜਾਗਰੂਕਤਾ ਪ੍ਰੋਗਰਾਮ' 'ਚ ਖਪਤਕਾਰਾਂ ਵੱਲੋਂ ਬੈਂਕਾਂ ਦੀਆਂ ਖਾਮੀਆਂ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਲੋਕਪਾਲ ਤੱਕ ਪਹੁੰਚਾਉਣ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਦੇ ਇਸ ਰਸਤੇ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੈਂਕ ਦੀਆਂ ਤਰੁੱਟੀਆਂ ਜਾਂ ਅਸੁਵਿਧਾਵਾਂ ਦੇ ਸਬੰਧ 'ਚ ਗਾਹਕ ਬੈਂਕ ਪ੍ਰਧਾਨ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਉਣ ਅਤੇ ਇਕ ਮਹੀਨੇ ਤੱਕ ਹੱਲ ਹੋਣ ਦਾ ਇੰਤਜ਼ਾਰ ਕਰਨ। ਪ੍ਰੋਗਰਾਮ ਨੂੰ ਰਿਜ਼ਰਵ ਬੈਂਕ ਦੇ ਪਟਨਾ ਸਥਿਤ ਡਿਪਟੀ ਜਨਰਲ ਮੈਨੇਜਰ ਸਹਾਇਕ-ਸਕੱਤਰ, ਬੈਂਕਿੰਗ ਲੋਕਪਾਲ ਦਫ਼ਤਰ ਦਿਪਤੀ ਬ੍ਰਜਰਾਜ ਦੇ ਨਾਲ ਹੀ ਸਟੇਟ ਬੈਂਕ ਅਤੇ ਯੂਕੋ ਬੈਂਕ ਦੇ ਪਟਨਾ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।


Related News