'ਬਾਈਕਾਟ ਚਾਈਨਾ' ਦੌਰਾਨ ਚੀਨ ਦੇ ਸਰਕਾਰੀ ਬੈਂਕ ਨੇ ਖਰੀਦੀ ICICI ਬੈਂਕ 'ਚ ਹਿੱਸੇਦਾਰੀ

08/19/2020 2:28:18 AM

ਨਵੀਂ ਦਿੱਲੀ-ਦੇਸ਼ 'ਚ ਚੀਨੀ ਸਮਾਨ ਦੇ ਬਾਈਕਾਟ ਅਤੇ ਚੀਨ ਵਿਰੋਧੀ ਮਾਹੌਲ ਵਿਚਾਲੇ ਖਬਰ ਇਹ ਹੈ ਕਿ ਚੀਨੀ ਦੇ ਪੀਪਲਜ਼ ਬੈਂਕ ਆਫ ਚਾਈਨਾ ਨੇ ਆਈ.ਸੀ.ਆਈ.ਸੀ.ਆਈ. 'ਚ ਹਿੱਸੇਦਾਰੀ ਖਰੀਦੀ ਹੈ। ਹਾਲਾਂਕਿ ਜਾਨਕਾਰ ਕਹਿੰਦੇ ਹਨ ਕਿ ਇਸ ਨਾਲ ਦੇਸ਼ਹਿੱਤ ਲਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ।
ਪਿਛਲੇ ਸਾਲ ਮਾਰਚ 'ਚ ਚੀਨ ਦੇਂ ਕੇਂਦਰੀ ਬੈਂਕ ਨੇ ਐੱਚ.ਡੀ.ਐੱਫ.ਸੀ. 'ਚ ਆਪਣਾ ਨਿਵੇਸ਼ ਵਧਾ ਕੇ 1 ਫੀਸਦੀ ਤੋਂ ਜ਼ਿਆਦਾ ਕੀਤਾ ਸੀ। ਉਸ ਵੇਲੇ ਇਸ 'ਤੇ ਕਾਫੀ ਹੰਗਾਮਾ ਵੀ ਹੋਇਆ ਸੀ। ਪੀਪਲਜ਼ ਬੈਂਕ ਆਫ ਚਾਈਨਾ ਮਿਊਚਲ ਫੰਡਾਂ, ਬੀਮਾ ਕੰਪਨੀਆਂ ਸਮੇਤ ਉਨ੍ਹਾਂ 357 ਸੰਸਥਾਗਤ ਵਿਨਿਵੇਸ਼ਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਹਾਲ ਹੀ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕਵਾਲਿਫਾਈਡ ਇੰਸਟੀਚਿਊਟਸ਼ਨਲ ਪਲੇਸਮੈਂਟ ਆਫਰ 'ਚ 15,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਪੂੰਜੀ ਜੁਟਾਉਣ ਲਈ ਸੰਸਥਾਗਤ ਵਿਨਿਵੇਸ਼ਕਾਂ ਤੋਂ ਪੈਸੇ ਜੁਟਾਉਣ ਲਈ ਕੋਸ਼ਿਸ਼ ਕੀਤੀ ਸੀ ਅਤੇ ਪਿਛਲੇ ਹਫਤੇ ਹੀ ਉਸ ਦਾ ਟਾਰਗੇਟ ਪੂਰਾ ਹੋਇਆ ਹੈ।

ਕਿੰਨਾ ਹੈ ਚੀਨੀ ਬੈਂਕ ਦਾ ਨਿਵੇਸ਼
ਚੀਨ ਦੇ ਕੇਂਦਰੀ ਬੈਂਕ ਨੇ ਆਈ.ਸੀ.ਆਈ.ਸੀ.ਆਈ. 'ਚ ਸਿਰਫ 15 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਇਹ ਨਿਵੇਸ਼ ਕਲਾਲੀਫਾਈਡ ਇੰਸਟੀਚਿਊਟਸ਼ਨਲ ਪਲੇਸਮੈਂਟ ਰਾਹੀਂ ਹੋਇਆ ਹੈ। ਹੋਰ ਵਿਦੇਸ਼ੀ ਵਿਨਿਵੇਸ਼ਕਾਂ 'ਚ ਸਿੰਗਾਪੁਰ ਦੀ ਸਰਕਾਰ, ਮਾਰਗਨ ਇਨਵੈਸਟਮੈਂਟ, ਸੋਸਾਈਟੇ ਜਨਰਾਲੇ ਆਦਿ ਸ਼ਾਮਲ ਹਨ।
ਐਕਸਪਰਟ ਕਹਿੰਦੇ ਹਨ ਕਿ ਬੈਂਕਿੰਗ ਭਾਰਤ 'ਚ ਕਾਫੀ ਰੈਗੂਲੇਟੇਡ ਭਾਵ ਰਿਜ਼ਰਵ ਬੈਂਕ ਦੀ ਸਖਤ ਨਿਗਰਾਨੀ 'ਚ ਰਹਿਣ ਵਾਲਾ ਕਾਰੋਬਾਰ ਹੈ। ਇਸ ਲਈ ਇਸ ਨਾਲ ਦੇਸ਼ਹਿੱਤ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਚੀਨ ਦੇ ਇਸ ਕੇਂਦਰੀ ਬੈਂਕ ਦੇ ਹਾਊਸਿੰਗ ਲੋਨ ਕੰਪਨੀ ਐੱਚ.ਡੀ.ਐੱਫ.ਸੀ. ਲਿਮਟਿਡ 'ਚ ਨਿਵੇਸ਼ 'ਤੇ ਪਿਛਲੇ ਸਾਲ ਕਾਫੀ ਹੰਗਾਮਾ ਹੋਇਆ ਸੀ।

ਚੀਨ ਦਾ ਕੇਂਦਰੀ ਬੈਂਕ ਹੁਣ ਅਮਰੀਕਾ ਦੀ ਜਗ੍ਹਾ ਭਾਰਤ ਵਰਗੇ ਦੂਜੇ ਦੇਸ਼ਾਂ 'ਚ ਨਿਵੇਸ਼ ਵਧਾ ਰਿਹਾ ਹੈ। ਪਿਛਲੇ ਸਾਲ ਮਾਰਚ 'ਚ ਚੀਨ ਦੇ ਕੇਂਦਰੀ ਬੈਂਕ ਨੇ ਐੱਚ.ਡੀ.ਐੱਫ.ਸੀ. 'ਚ ਆਪਣਾ ਨਿਵੇਸ਼ ਵਧਾ ਕੇ 1 ਫੀਸਦੀ ਤੋਂ ਜ਼ਿਆਦਾ ਕੀਤਾ ਸੀ ਤਾਂ ਉਸ ਵੇਲੇ ਵੀ ਕਾਫੀ ਹੰਗਾਮਾ ਹੋਇਆ ਸੀ।
ਇਸ ਤੋਂ ਬਾਅਦ ਸਰਕਾਰ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਦੇ ਨਿਯਮ 'ਚ ਹੋਰ ਸਖਤੀ ਵੀ ਕਰ ਦਿੱਤੀ ਸੀ। ਖਾਸ ਕਰਕੇ ਚੀਨ ਜਾਂ ਹੋਰ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਨਿਵੇਸ਼ ਲਈ ਸਖਤ ਨਿਯਮ ਬਣਾ ਦਿੱਤੇ ਗਏ। ਹਾਲਾਂਕਿ ਬਾਅਦ 'ਚ ਚੀਨੀ ਬੈਂਕ ਨੇ ਐੱਚ.ਡੀ.ਐੱਫ.ਸੀ. 'ਚ ਆਪਣਾ ਨਿਵੇਸ਼ 1 ਫੀਸਦੀ ਤੋਂ ਘੱਟ ਕਰ ਲਿਆ।


Karan Kumar

Content Editor

Related News