ਬੜੌਦਾ ਬੈਂਕ ਵੱਲੋਂ ਰਾਹਤ, ਲੋਨ ਦਰਾਂ ਵਿਚ ਹੋਈ 0.20 ਫੀਸਦੀ ਦੀ ਕਟੌਤੀ

12/10/2019 3:34:24 PM

ਨਵੀਂ ਦਿੱਲੀ— ਬੜੌਦਾ ਬੈਂਕ ਨੇ ਵੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਬੈਂਕ ਅਤੇ ਬੀ. ਓ. ਆਈ. ਵੱਲੋਂ ਲੋਨ ਦਰਾਂ 'ਚ ਕੀਤੀ ਗਈ ਕਮੀ ਨੂੰ ਫੋਲੋ ਕਰਦੇ ਹੋਏ ਆਪਣੇ ਗਾਹਕਾਂ ਨੂੰ ਰਾਹਤ ਦਿੱਤੀ ਹੈ।

ਬੜੌਦਾ ਬੈਂਕ ਨੇ ਮਾਰਜਨਲ ਕਾਸਟ ਲੈਂਡਿੰਗ ਰੇਟ (ਐੱਮ. ਸੀ. ਐੱਲ. ਆਰ.) 'ਤੇ ਆਧਾਰਿਤ ਕਰਜ਼ ਦਰਾਂ 'ਚ 0.20 ਫੀਸਦੀ ਤਕ ਦੀ ਕਟੌਤੀ ਕੀਤੀ ਹੈ, ਜੋ 12 ਦਸੰਬਰ ਨੂੰ ਲਾਗੂ ਹੋਵੇਗੀ।

PunjabKesari

ਹਾਲਾਂਕਿ, ਬੜੌਦਾ ਬੈਂਕ ਨੇ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰਾਂ 'ਚ ਸਿਰਫ 0.05 ਫੀਸਦੀ ਦੀ ਕਮੀ ਕੀਤੀ ਹੈ, ਜਿਸ ਨਾਲ ਸਾਰੇ ਪ੍ਰਚੂਨ ਲੋਨ ਲਿੰਕਡ ਹਨ। ਹੁਣ ਇਹ ਲੋਨ ਦਰ 8.25 ਫੀਸਦੀ ਹੋ ਗਈ ਹੈ। ਬੈਂਕ ਵੱਲੋਂ ਓਵਰਨਾਈਟ ਤੇ ਇਕ ਮਹੀਨੇ ਦੀ ਦਰ 0.20 ਫੀਸਦੀ ਘਟਾ ਕੇ 7.65 ਫੀਸਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਤਿੰਨ ਤੇ 6 ਮਹੀਨੇ ਦੀ ਐੱਮ. ਸੀ. ਐੱਲ. ਆਰ. ਦਰ 'ਚ ਬੈਂਕ ਨੇ 0.10 ਫੀਸਦੀ ਦੀ ਕਟੌਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਸੋਮਵਾਰ ਨੂੰ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨੂੰ 0.10 ਫੀਸਦੀ ਘਟਾ ਕੇ 7.90 ਫੀਸਦੀ ਕੀਤਾ ਹੈ। ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ 0.15 ਫੀਸਦੀ ਘਟਾ ਕੇ 8.15 ਫੀਸਦੀ, ਜਦੋਂ ਕਿ ਬੀ. ਓ. ਆਈ. ਯਾਨੀ ਬੈਂਕ ਆਫ ਇੰਡੀਆ ਨੇ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨੂੰ 0.10 ਫੀਸਦੀ ਘਟਾ ਕੇ 8.20 ਫੀਸਦੀ ਕੀਤਾ ਹੈ।


Related News