ਬੈਂਕ, ਸਰਕਾਰੀ ਕਰਮਚਾਰੀ ਜੈਵਿਕ ਹਸਤਾਖਰ ਨਾਲ ਕਰ ਸਕਣਗੇ ਆਧਾਰ ਨਾਮਜ਼ਦਗੀ ਦੀ ਤਸਦੀਕ

Monday, Oct 30, 2017 - 01:15 AM (IST)

ਬੈਂਕ, ਸਰਕਾਰੀ ਕਰਮਚਾਰੀ ਜੈਵਿਕ ਹਸਤਾਖਰ ਨਾਲ ਕਰ ਸਕਣਗੇ ਆਧਾਰ ਨਾਮਜ਼ਦਗੀ ਦੀ ਤਸਦੀਕ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ. ਆਈ. ਡੀ. ਆਈ. ਏ.) ਜਲਦੀ ਹੀ ਬੈਂਕਾਂ, ਡਾਕਘਰਾਂ ਤੇ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਲਈ ਅਜਿਹੀ ਪ੍ਰਕਿਰਿਆ ਵਿਕਸਿਤ ਕਰੇਗਾ, ਜਿਸ ਨਾਲ ਕਰਮਾਚਾਰੀ ਜੈਵਿਕ ਹਸਤਾਖਰ ਨਾਲ ਆਧਾਰ ਨਾਮਜ਼ਦਗੀ ਅਤੇ ਅਪਡੇਸ਼ਨ ਪੱਤਰ ਦੀ ਤਸਦੀਕ ਕਰ ਸਕਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਆਧਾਰ ਲਈ ਅਰਜ਼ੀਆਂ ਨੂੰ ਇਨ੍ਹਾਂ ਥਾਵਾਂ ਤੋਂ ਹੀ ਸ਼ੁਰੂ ਕੀਤਾ ਜਾ ਸਕੇ। ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂ. ਆਈ. ਡੀ. ਆਈ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਭੂਸ਼ਣ ਪਾਂਡੇ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਜੈਵਿਕ ਅਤੇ ਹੋਰ ਸੂਚਨਾਵਾਂ ਦੀ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ। ਇਸ ਤੋਂ ਪਹਿਲਾਂ ਯੂ. ਆਈ. ਡੀ. ਆਈ. ਏ. ਨੇ ਸੂਬਿਆਂ ਤੋਂ ਨਿੱਜੀ ਏਜੰਸੀਆਂ ਜਾਂ ਬਾਹਰੀ ਨਿੱਜੀ ਪ੍ਰਚਾਲਕ ਵੱਲੋਂ ਕੀਤੀ ਜਾ ਰਹੀ ਨਾਮਜ਼ਦਗੀ ਨੂੰ ਸਰਕਾਰੀ ਜਾਂ ਨਗਰਪਾਲਿਕਾ ਦੇ ਕੰਪਲੈਕਸ 'ਚ ਤਬਦੀਲ ਕਰਨ ਲਈ ਕਿਹਾ ਸੀ। ਇਸ ਤੋਂ ਇਲਾਵਾ ਯੂ. ਆਈ. ਡੀ. ਆਈ. ਏ. ਨੇ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ-ਨਾਲ ਨਿੱਜੀ ਬੈਂਕਾਂ ਨੂੰ 10 ਬ੍ਰਾਂਚਾਂ 'ਚ ਘੱਟ ਤੋਂ ਘੱਟ ਇਕ 'ਚ ਆਧਾਰ ਨਾਮਜ਼ਦਗੀ ਦੀ ਸੇਵਾ ਦੀ ਸਥਾਪਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।
1 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਨਵੀਂ ਪ੍ਰਣਾਲੀ
ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਬੈਂਕਾਂ, ਡਾਕਘਟਰਾਂ ਤੇ ਸਰਕਾਰੀ ਕੰਪਲੈਕਸਾਂ 'ਚ ਨਾਮਜ਼ਦਗੀ ਅਤੇ ਅਪਡੇਸ਼ਨ ਦੀ ਪ੍ਰਕਿਰਿਆ ਵੱਡੇ ਪੱਧਰ 'ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾਮਜ਼ਦਗੀ ਦੌਰਾਨ ਬੈਂਕਾਂ, ਡਾਕਘਰਾਂ ਜਾਂ ਸਰਕਾਰ ਦੇ ਕਰਮਚਾਰੀ ਆਧਾਰ ਨਾਮਜ਼ਦਗੀ ਅਤੇ ਅਪਡੇਸ਼ਨ ਅਰਜ਼ੀ ਦੀ ਤਸਦੀਕ ਜੈਵਿਕ ਹਸਤਾਖਰ ਨਾਲ ਕਰ ਸਕਣਗੇ। ਸੁਰੱਖਿਆ ਅਤੇ ਦੇਖ-ਰੇਖ ਦੀਆਂ ਹੋਰ ਸੁਵਿਧਾਵਾਂ ਲਈ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ। ਪ੍ਰਸਤਾਵਿਤ ਤੰਤਰ ਤਹਿਤ ਅਰਜ਼ੀਆਂ ਦਾ ਜੈਵਿਕ ਹਸਤਾਖਰ ਨਾਲ ਤਸਦੀਕ ਕਰਨ ਲਈ ਇਕ ਕਰਮਚਾਰੀ ਨਿਰਧਾਰਤ ਹੋਵੇਗਾ।


Related News