ਅਕਤੂਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

Thursday, Oct 01, 2020 - 11:50 AM (IST)

ਅਕਤੂਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

ਨਵੀਂ ਦਿੱਲੀ : ਜੇਕਰ ਇਸ ਮਹੀਨੇ ਤੁਹਾਨੂੰ ਬੈਂਕ ਨਾਲ ਸਬੰਧ ਕੋਈ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਪੜ੍ਹਨਾ ਜ਼ਰੂਰੀ ਹੈ। ਦਰਅਸਲ ਅਕਤੂਬਰ ਮਹੀਨੇ ਵਿਚ 14 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਇਨ੍ਹਾਂ ਵਿਚ ਐਤਵਾਰ ਅਤੇ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ। ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਕਤੂਬਰ ਵਿਚ ਕੁੱਝ ਹੋਰ ਛੁੱਟੀਆਂ ਵੀ ਹਨ ਅਤੇ ਕੁੱਝ ਖੇਤਰੀ ਤਿਉਹਾਰ ਵੀ ਹਨ। ਇਨ੍ਹਾਂ ਤਿਓਹਾਰਾਂ ਮੌਕੇ ਦੇਸ਼ ਦੇ ਕੁੱਝ ਸੂਬਿਆਂ ਵਿਚ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਅਜਿਹੇ ਵਿਚ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਕਿਸ ਦਿਨ ਬੈਂਕ ਖੁੱਲ੍ਹੇ ਰਹਿੰਣਗੇ ਅਤੇ ਕਿਸ ਦਿਨ ਬੰਦ ਰਹਿਣਗੇ।

02 ਅਕਤੂਬਰ - ਮਹਾਤਮਾ ਗਾਂਧੀ ਜਯੰਤੀ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
04 ਅਕਤੂਬਰ - ਐਤਵਾਰ ਹੋਣ ਕਾਰਨ ਬੈਂਕਾਂ ਵਿਚ ਹਫ਼ਤਾਵਾਰ ਛੁੱਟੀ ਰਹੇਗੀ।
10 ਅਕਤੂਬਰ - ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਛੁੱਟੀ ਰਹੇਗੀ।
11 ਅਕਤੂਬਰ - ਐਤਵਾਰ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
17 ਅਕਤੂਬਰ - ਕਟਿ ਬਿਹੁ ਕਾਰਨ ਅਸਮ ਅਤੇ ਮਣੀਪੁਰ ਵਿਚ ਬੈਂਕ ਬੰਦ ਰਹਿਣਗੇ।
18 ਅਕਤੂਬਰ - ਐਤਵਾਰ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
23 ਅਕਤੂਬਰ - ਦੁਰਗਾ ਮਹਾਂ ਅਸ਼ਟਮੀ ਹੈ, ਇਸ ਦਿਨ ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਮੇਘਾਲਿਆ ਵਿਚ ਬੈਂਕਾਂ ਦੀ ਛੁੱਟੀ ਰਹੇਗੀ।
24 ਅਕਤੂਬਰ - ਦੁਰਗਾ ਮਹਾਂਅਸ਼ਟਮੀ ਦੇ ਦਿਨ ਤ੍ਰਿਪੁਰਾ, ਅਸਮ, ਤੇਲੰਗਾਨਾ, ਇੰਫਾਲ, ਜੰਮੂ, ਕੋਚਿ, ਪੱਛਮੀ ਬੰਗਾਲ, ਬਿਹਾਰ ਅਤੇ ਕੇਰਲ ਵਿਚ ਬੈਂਕ ਬੰਦ ਰਹਿਣਗੇ ਪਰ ਇਸ ਦਿਨ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
25 ਅਕਤੂਬਰ - ਐਤਵਾਰ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
26 ਅਕਤੂਬਰ - ਵਿਜੇ ਦਸ਼ਮੀ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
27 -28 ਅਕਤੂਬਰ - ਦੁਰਗਾ ਪੂਜਾ ਕਾਰਨ ਸਿੱਕਮ ਵਿਚ ਬੈਂਕ ਬੰਦ ਰਹਿਣਗੇ।
29 ਅਕਤੂਬਰ - ਪੈਗੰਬਰ ਮੁਹੰਮਦ ਜਯੰਤੀ ਅਤੇ ਦੁਰਗਾ ਪੂਜਾ ਕਾਰਨ ਸਿੱਕਮ, ਜੰਮੂ, ਕੋਚਿ, ਕਸ਼ਮੀਰ ਅਤੇ ਕੇਰਲ ਵਿਚ ਬੈਂਕਾਂ ਦੀ ਛੁੱਟੀ ਰਹੇਗੀ।
30 ਅਕਤੂਬਰ - ਇਸ ਦਿਨ ਈਦ-ਏ-ਮਿਲਾਦ ਦਾ ਤਿਉਹਾਰ ਹੈ। ਤ੍ਰਿਪੁਰਾ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੁ, ਉਤਰਾਖੰਡ, ਤੇਲੰਗਾਨਾ, ਇੰਫਾਲ, ਜੰਮੂ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਝਾਰਖੰਡ ਅਤੇ ਕਸ਼ਮੀਰ ਵਿਚ ਬੈਂਕ ਬੰਦ ਰਹਿਣਗੇ।
31 ਅਕਤੂਬਰ - ਇਸ ਦਿਨ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਯੰਤੀ ਹੈ, ਇਸ ਦਿਨ ਗੁਜਰਾਤ, ਕਰਨਾਟਕ, ਓੜੀਸ਼ਾ ਅਤੇ ਸ਼ਿਮਲਾ ਵਿਚ ਬੈਂਕ ਬੰਦ ਰਹਿਣਗੇ।


author

cherry

Content Editor

Related News