ਬੈਂਕ ਧੋਖਾਧੜੀ ਮਾਮਲਾ, ਸੀ.ਬੀ.ਆਈ. ਨੇ 7 ਥਾਵਾਂ ''ਤੇ ਕੀਤੀ ਛਾਪੇਮਾਰੀ

06/27/2020 12:42:41 AM

ਨਵੀਂ ਦਿੱਲੀ : ਸੀ.ਬੀ.ਆਈ. ਨੇ 787 ਕਰੋਡ਼ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਮਾਮਲੇ 'ਚ ਰਤੁਲ ਪੁਰੀ ਅਤੇ ਹੋਰ ਲੋਕਾਂ ਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸਾਂ ਸਮੇਤ 7 ਥਾਵਾਂ 'ਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ। ਇਹ ਮਾਮਲਾ ਉਨ੍ਹਾਂ ਦੀ ਕੰਪਨੀ ਮੋਜ਼ਰ ਬੇਅਰ ਸੋਲਰ ਲਿਮਟਿਡ ਨਾਲ ਜੁੜਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਰਤੁਲ ਪੁਰੀ ਦੇ ਪਿਤਾ ਦੀਪਕ ਪੁਰੀ ਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸਾਂ ਦੀ ਵੀ ਤਲਾਸ਼ੀ ਲਈ ਗਈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੰਪਨੀ ਨੂੰ ਦਿੱਤੇ ਕਰਜ਼ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਨੂੰ ਹੋਏ ਕਥਿਤ 787 ਕਰੋਡ਼ ਰੁਪਏ ਦੇ ਨੁਕਸਾਨ ਦੇ ਸਬੰਧ 'ਚ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਸੀ।
 


Inder Prajapati

Content Editor

Related News