ਵੱਡੀ ਖ਼ਬਰ! ਬੈਂਕ ਮੁਲਾਜ਼ਮਾਂ ਦੀ ਹੜਤਾਲ, ਕੱਲ ਹੀ ਨਿਪਟਾ ਲਓ ਜ਼ਰੂਰੀ ਕੰਮ

Tuesday, Nov 24, 2020 - 09:34 PM (IST)

ਵੱਡੀ ਖ਼ਬਰ! ਬੈਂਕ ਮੁਲਾਜ਼ਮਾਂ ਦੀ ਹੜਤਾਲ, ਕੱਲ ਹੀ ਨਿਪਟਾ ਲਓ ਜ਼ਰੂਰੀ ਕੰਮ

ਮੁੰਬਈ— ਇਸ ਹਫ਼ਤੇ ਤੁਹਾਨੂੰ ਜੇਕਰ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਕੰਮ ਬੁੱਧਵਾਰ ਨੂੰ ਹੀ ਨਿਬੇੜ ਲੈਣ ਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਤਿੰਨ ਦਿਨਾਂ ਦੀ ਛੁੱਟੀ ਹੈ, ਜਿਸ 'ਚ ਇਕ ਦਿਨ ਦੀ ਹੜਤਾਲ ਕਾਰਨ ਬੈਂਕ ਬੰਦ ਰਹਿਣਗੇ। ਸਰਬ ਭਾਰਤੀ ਬੈਂਕ ਕਰਮਚਾਰੀ ਸੰਘ (ਏ. ਆਈ. ਬੀ. ਈ. ਏ.) ਨੇ ਕੇਂਦਰੀ ਟਰੇਡ ਯੂਨੀਅਨਾਂ ਦੀ 26 ਨਵੰਬਰ (ਵੀਰਵਾਰ) ਨੂੰ ਰਾਸ਼ਟਰ ਪੱਧਰੀ ਆਮ ਹੜਤਾਲ 'ਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਉਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਬੈਂਕ ਖੁੱਲ੍ਹੇ ਰਹਿਣਗੇ ਅਤੇ ਫਿਰ 28 ਨੂੰ ਚੌਥੇ ਸ਼ਨੀਵਾਰ ਕਾਰਨ ਅਤੇ 29 ਨਵੰਬਰ ਨੂੰ ਐਤਵਾਰ ਕਾਰਨ ਬੈਂਕਾਂ 'ਚ ਛੁੱਟੀ ਹੈ।

 

26 ਨਵੰਬਰ ਨੂੰ ਕੇਂਦਰੀ ਟਰੇਡ ਯੂਨੀਅਨਾਂ ਨੇ ਹਾਲ ਹੀ 'ਚ ਸਰਕਾਰ ਵੱਲੋਂ ਪਾਸ ਕਿਰਤ ਕਾਨੂੰਨਾਂ ਖਿਲਾਫ਼ ਹੜਤਾਲ ਸੱਦੀ ਹੈ। ਇਸ ਹੜਤਾਲ 'ਚ 10 ਕੇਂਦਰੀ ਟਰੇਡ ਯੂਨੀਅਨ ਸ਼ਾਮਲ ਹੋ ਰਹੇ ਹਨ। ਹਾਲਾਂਕਿ, ਭਾਰਤੀ ਮਜ਼ਦੂਰ ਸੰਘ ਨੇ ਇਸ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਮਰਸਡੀਜ਼ ਨੇ ਦਿੱਤੀ ਵੱਡੀ ਸੌਗਾਤ, SBI ਦੀ ਯੋਨੋ 'ਤੇ ਮਿਲੇਗੀ ਭਾਰੀ ਛੋਟ

ਏ. ਆਈ. ਬੀ. ਈ. ਏ. ਨੇ ਮੰਗਲਵਾਰ ਨੂੰ ਬਿਆਨ 'ਚ ਕਿਹਾ ਕਿ ਮਾਨਸੂਨ ਸੈਸ਼ਨ 'ਚ ਲੋਕ ਸਭਾ ਨੇ ਤਿੰਨ ਲੇਬਰ ਕੋਡ ਨੂੰ ਪਾਸ ਕੀਤਾ। ਇਸ 'ਚ ਸਰਕਾਰ ਨੇ ਈਜ਼ ਆਫ਼ ਡੂਇੰਗ ਬਿਜ਼ਨੈੱਸ ਦੇ ਨਾਂ 'ਤੇ 27 ਮੌਜੂਦਾ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਕਾਰਪੋਰੇਟ ਨੂੰ ਫਾਇਦਾ ਪਹੁੰਚਣ ਲਈ ਕੀਤਾ ਗਿਆ ਹੈ। ਨਵੇਂ ਕਾਨੂੰਨ ਸ਼ੁੱਧ ਰੂਪ ਤੋਂ ਕਾਰਪੋਰੇਟ ਜਗਤ ਦੇ ਹਿੱਤ 'ਚ ਹਨ। ਨਵੇਂ ਕਾਨੂੰਨ ਤਹਿਤ 75 ਫ਼ੀਸਦੀ ਮਜ਼ਦੂਰਾਂ ਨੂੰ ਕਿਰਤ ਕਾਨੂੰਨਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਮਿਲੇਗੀ। ਏ. ਆਈ. ਬੀ. ਈ. ਏ. ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਇੰਡੀਅਨ ਓਵਰਸੀਜ਼ ਬੈਂਕ ਨੂੰ ਛੱਡ ਕੇ ਜ਼ਿਆਦਾਤਰ ਬੈਂਕਾਂ ਦੀ ਅਗਵਾਈ ਕਰਦਾ ਹੈ। ਇਹ ਤਕਰੀਬਨ 4 ਲੱਖ ਬੈਂਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ।

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦੇ ਹੋਣਗੇ ਪੰਜ ਟੀਕੇ, ਅਪ੍ਰੈਲ ਤੋਂ ਮਿਲੇਗੀ ਇਹ ਵੈਕਸੀਨ


author

Sanjeev

Content Editor

Related News