ਬੈਂਕ ਕਰਮੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਹਫਤੇ ''ਚ 5 ਦਿਨ ਕਰਨਾ ਪਵੇਗਾ ਕੰਮ ਅਤੇ ਵਧੇਗੀ ਸੈਲਰੀ
Tuesday, Oct 22, 2019 - 12:40 PM (IST)

ਬਿਜ਼ਨੈੱਸ ਡੈਸਕ—ਬੈਂਕ ਕਰਮਚਾਰੀਆਂ ਲਈ ਇਕ ਚੰਗੀ ਖਬਰ ਹੈ। ਖਬਰਾਂ ਮੁਤਾਬਕ ਜਲਦੀ ਹੀ ਬੈਂਕ ਕਰਮਚਾਰੀਆਂ ਨੂੰ ਹਫਤੇ 'ਚ ਸਿਰਫ ਪੰਜ ਹੀ ਦਿਨ ਕੰਮ ਕਰਨਾ ਹੋਵੇਗਾ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹਿਣਗੇ। ਮੌਜੂਦਾ ਸਮੇਂ 'ਚ ਹਰੇਕ ਐਤਵਾਰ ਦੇ ਇਲਾਵਾ ਹਰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਦੇ ਇਲਾਵਾ ਬੈਂਕ ਕਰਮਚਾਰੀਆਂ ਦੀ ਸੈਲਰੀ 'ਚ 15 ਫੀਸਦੀ ਦਾ ਵਾਧਾ ਹੋ ਸਕਦਾ ਹੈ। ਨਾਲ ਹੀ ਫੈਮਿਲੀ ਪੈਨਸ਼ਨ 'ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਕਰਮਚਾਰੀਆਂ ਨੂੰ ਏਰੀਅਰ ਵੀ ਦਿੱਤਾ ਜਾਵੇਗਾ।
ਜਲਦ ਹੋਵੇਗੀ ਬੈਠਕ
ਖਬਰਾਂ ਮੁਤਾਬਕ ਵਿੱਤੀ ਮੰਤਰਾਲੇ ਨੇ ਬੈਂਕ ਕਰਮਚਾਰੀਆਂ ਦੀਆਂ ਅਧਿਕਤਰ ਮੰਗਾਂ ਮੰਨਣ 'ਤੇ ਸਹਿਮਤੀ ਜਤਾ ਦਿੱਤੀ। ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਇਕ ਮਹੀਨੇ 'ਚ ਬੈਂਕ ਕਰਮੀਆਂ ਨੂੰ ਮੰਗ ਨੂੰ ਲੈ ਕੇ ਉਸ ਨਾਲ ਗੱਲ ਕਰਨ ਅਤੇ ਮਾਮਲੇ ਨੂੰ ਸੁਲਝਾਉਣ। ਸੂਤਰਾਂ ਮੁਤਾਬਕ ਨਵੰਬਰ ਦੇ ਦੂਜੇ ਹਫਤੇ 'ਚ ਬੈਂਕ ਯੂਨੀਅਨਸ ਦੇ ਨਾਲ ਆਈ.ਬੀ.ਏ. ਦੀ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ 'ਚ ਮੰਗਾਂ 'ਤੇ ਸਹਿਮਤੀ ਬਣਾ ਕੇ ਨਵੰਬਰ ਦੇ ਅੰਤ 'ਚ ਇਸ ਦੇ ਐਲਾਨ ਦੀ ਉਮੀਦ ਹੈ।
ਸੈਲਰੀ ਵਧਣ ਦੀ ਉਮੀਦ
ਬੈਂਕ ਕਰਮੀਆਂ ਦੀਆਂ ਪ੍ਰਮੁੱਖ ਮੰਗਾਂ 'ਚ ਬੈਂਕਾਂ 'ਚ ਪੰਜ ਦਿਨ ਕੰਮ ਕਰਨਾ ਅਤੇ ਸੈਲਰੀ 'ਚ 25 ਫੀਸਦੀ ਦਾ ਵਾਧਾ ਕਰਨਾ ਮੁੱਖ ਹੈ। ਹਾਲਾਂਕਿ ਬੈਂਕ ਯੂਨੀਅਨਸ ਨੂੰ ਵੀ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ 25 ਫੀਸਦੀ ਦੀ ਸੈਲਰੀ ਹਾਈਕ 'ਤੇ ਗੱਲ ਨਹੀਂ ਬਣੇਗੀ। ਇਹ ਕਾਰਨ ਹੈ ਕਿ ਮਾਮਲਾ ਹੁਣ 15 ਫੀਸਦੀ ਹਾਈਕ 'ਤੇ ਸੁਲਝਦਾ ਦਿਸ ਰਿਹਾ ਹੈ। ਬੈਂਕਕਰਮੀਆਂ ਨੂੰ ਲੱਗ ਰਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਦੂਜੀਆਂ ਮੰਗਾਂ ਮੰਨ ਲਓ ਤਾਂ ਮੌਜੂਦਾ ਹਾਲਾਤਾਂ 'ਚ ਸੈਲਰੀ ਹਾਈਕ ਨੂੰ ਲੈ ਕੇ ਕੁਝ ਸਮਝੌਤਾ ਕੀਤਾ ਜਾ ਸਕਦਾ ਹੈ।