ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ, ਕੋਵਿਡ-19 ਕਾਰਨ ਹੋ ਸਕਦੈ ਇਹ ਫ਼ੈਸਲਾ!
Sunday, Apr 18, 2021 - 02:37 PM (IST)
ਨਵੀਂ ਦਿੱਲੀ- ਬੈਂਕ ਕਰਮਚਾਰੀ ਸੰਗਠਨਾਂ ਨੇ ਦੇਸ਼ ਵਿਚ ਰੋਜ਼ਾਨਾ ਰਿਕਾਰਡ ਕੋਵਿਡ-19 ਮਾਮਲੇ ਵਧਣ ਵਿਚਕਾਰ ਵਿੱਤ ਮੰਤਰਾਲਾ ਨੂੰ ਕੰਮ ਦੇ ਘੰਟੇ ਘੱਟ ਕਰਨ ਦੀ ਮੰਗ ਕੀਤੀ ਹੈ, ਨਾਲ ਹੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ (ਯੂ. ਐੱਫ. ਬੀ. ਯੂ.) ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸ਼ਖਾਵਾਂ ਤੇ ਦਫ਼ਤਰਾਂ ਵਿਚ ਸਟਾਫ ਨੂੰ ਵਾਰੋ-ਵਾਰੀ ਡਿਊਟੀ 'ਤੇ ਸੱਦਿਆ ਜਾਵੇ ਤਾਂ ਜੋ ਸੰਕਰਮਣ ਦਾ ਖ਼ਤਰਾ ਘੱਟ ਕੀਤਾ ਜਾ ਸਕੇ। ਯੂ. ਐੱਫ. ਬੀ. ਯੂ. ਨੇ ਕਿਹਾ ਹੈ ਕਿ 'ਵਰਕ ਫਰਾਮ ਹੋਮ' ਵਰਗੇ ਉਪਾਅ ਅਗਲੇ 4 ਤੋਂ 6 ਮਹੀਨਿਆਂ ਲਈ ਲਾਗੂ ਕਰਨ ਦੀ ਜ਼ਰੂਰਤ ਹੈ। ਯੂ. ਐੱਫ. ਬੀ. ਯੂ. ਨੌਂ ਬੈਂਕ ਕਰਮਚਾਰੀ ਸੰਗਠਨਾਂ ਸਾਂਝਾ ਮੰਚ ਹੈ।
ਯੂ. ਐੱਫ. ਬੀ. ਯੂ. ਨੇ ਇਹ ਮੰਗ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਸੰਗਠਨ ਨੇ ਸਰਕਾਰ ਨੂੰ ਬੈਂਕ ਕਰਮਚਾਰੀਆਂ ਦੀ ਫਰੰਟਲਾਈਨ ਦੇ ਤੌਰ 'ਤੇ ਟੀਕਾਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- ਜ਼ੋਮੈਟੋ ਦਾ ਆਈ. ਪੀ. ਓ. ਵੱਲ ਵੱਡਾ ਕਦਮ, ਤੁਸੀਂ ਵੀ ਕਮਾ ਸਕੋਗੇ ਮੋਟਾ ਪੈਸਾ
ਬੈਂਕ ਸੰਗਠਨਾਂ ਨੇ ਕਿਹਾ ਹੈ ਕਿ ਹਫ਼ਤੇ ਵਿਚ ਕੰਮਕਾਜੀ ਘੰਟਿਆਂ ਵਿਚ ਕਮੀ ਅਤੇ ਸ਼ਾਖਾਵਾਂ ਨੂੰ ਘੱਟ ਕਰਮਚਾਰੀਆਂ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਕੇ ਕੁਝ ਪ੍ਰਭਾਵੀ ਉਪਾਅ ਕੀਤੇ ਜਾ ਸਕਦੇ ਹਨ। ਗੌਰਤਲਬ ਹੈ ਕਿ ਬੀਤੇ ਕੁਝ ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਵਿਚ ਕੋਵਿਡ-19 ਦੇ ਪਿਛਲੇ ਦਿਨ 2,61,500 ਮਾਮਲੇ ਦਰਜ ਕੀਤੇ ਗਏ। ਇਸ ਨਾਲ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 1,47,88,109 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ 1,501 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1,77,150 ਹੋ ਗਈ ਹੈ। ਜੇਕਰ ਸਰਕਾਰ ਬੈਂਕ ਕਰਮਚਾਰੀ ਸੰਗਠਨਾਂ ਦੀ ਮੰਗ ਮੰਨਦੀ ਹੈ ਤਾਂ ਖਾਤਾਧਾਰਕਾਂ ਲਈ ਸਮਾਂ ਘੱਟ ਸਕਦਾ ਹੈ।
ਇਹ ਵੀ ਪੜ੍ਹੋ- ਸਪਾਈਸ ਜੈੱਟ ਵੱਲੋਂ ਵੱਡੀ ਰਾਹਤ, ਟਿਕਟ ਰੱਦ ਕਰਾਉਣ ਦੀ ਨਹੀਂ ਪਵੇਗੀ ਲੋੜ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ