ਬਜਾਜ ਦਾ Mcap 100 ਅਰਬ ਡਾਲਰ ਦੇ ਪਾਰ
Wednesday, Jul 07, 2021 - 06:16 PM (IST)
ਮੁੰਬਈ : ਬਜਾਜ ਸਮੂਹ ਹੁਣ ਉਨ੍ਹਾਂ ਪਰਿਵਾਰਕ ਘਰਾਣਿਆਂ ਅਤੇ ਕਾਰੋਬਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੀ ਮਾਰਕੀਟ ਪੂੰਜੀਕਰਣ 100 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ। ਇਸ ਸੰਦਰਭ ਵਿੱਚ ਇਹ ਚੌਥਾ ਭਾਰਤੀ ਵਪਾਰਕ ਪਰਿਵਾਰ ਸਮੂਹ ਬਣ ਗਿਆ ਹੈ। ਦੂਜੇ ਨਾਵਾਂ ਵਿਚ ਟਾਟਾ ਸਮੂਹ, ਰਿਲਾਇੰਸ ਅਤੇ ਇਸ ਸਾਲ ਸ਼ਾਮਲ ਹੋਣ ਵਾਲੇ ਅਡਾਨੀ ਸਮੂਹ ਵੀ ਹਨ।
ਬਜਾਜ ਨੇ ਇਹ ਅੰਕੜਾ 25 ਜੂਨ ਨੂੰ ਦਰਜ ਕੀਤਾ ਸੀ ਪਰ ਪੂਰੀ ਮਾਰਕੀਟ ਵਿੱਚ ਗਿਰਾਵਟ ਅਤੇ ਅਮਰੀਕੀ ਡਾਲਰ ਦੇ ਵਾਧੇ ਕਾਰਨ ਇਹ ਸੂਚੀ ਤੋਂ ਬਾਹਰ ਹੋ ਗਿਆ। ਹਾਲਾਂਕਿ 6 ਜੁਲਾਈ ਨੂੰ ਸਮੂਹ ਦੀਆਂ ਅੱਠ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਅਮਰੀਕੀ ਡਾਲਰ ਦੇ ਲਈ ਦਿਨ ਦੇ ਐਕਸਚੇਂਜ ਰੇਟ(74.55 ਰੁਪਏ) ਦੇ ਆਧਾਰ ਉੱਤੇ 750,153 ਕਰੋੜ ਰੁਪਏ (100.6 ਬਿਲੀਅਨ ਡਾਲਰ) 'ਤੇ ਰਿਹਾ। 25 ਜੂਨ ਨੂੰ ਇਹ 745,901 ਕਰੋੜ ਰੁਪਏ 'ਤੇ ਪਹੁੰਚ ਗਿਆ ਸੀ। 6 ਜੁਲਾਈ ਨੂੰ ਬਜਾਜ ਪਰਿਵਾਰਕ ਕਾਰੋਬਾਰੀ ਸਮੂਹ ਦੀ ਮਾਰਕੀਟ ਪੂੰਜੀਕਰਣ ਦਰਜਾਬੰਦੀ ਵਿੱਚ ਤੀਜੇ ਸਥਾਨ ਉੱਤੇ ਥਾਂ ਬਣਾਈ ਅਤੇ ਅਡਾਨੀ ਨੂੰ ਪਛਾੜ ਦਿੱਤਾ। ਪਿਛਲੇ ਸਾਲ ਇਹ ਸਮੂਹ 100 ਅਰਬ ਡਾਲਰ ਦੀ ਸੂਚੀ ਵਿਚ ਸ਼ਾਮਲ ਸੀ।
ਇਸ ਸੂਚੀ ਵਿਚ ਟਾਟਾ ਸਮੂਹ ਪਹਿਲੇ ਨੰਬਰ 'ਤੇ ਹੈ ਅਤੇ ਉਸ ਤੋਂ ਬਾਅਦ ਰਿਲਾਇੰਸ ਦਾ ਸਥਾਨ ਹੈ। 100 ਅਰਬ ਡਾਲਰ ਦੇ ਬਾਜ਼ਾਰ ਪੂੰਜੀਕਰਣ ਵਾਲਾ ਇਰ ਹੋਕ ਇਕੱਲਾ ਗੈਰ-ਪਰਿਵਾਰਕ ਕਾਰੋਬਾਰ ਐਚ.ਡੀ.ਐਫ.ਸੀ. ਸਮੂਹ ਹੈ।
ਇਹ ਵੀ ਪੜ੍ਹੋ : ਡਾਲਰ ਇੰਡੈਕਸ ’ਚ ਗਿਰਾਵਟ ਨਾਲ ਚੜ੍ਹਿਆ ਸੋਨਾ, ਭਾਅ ਤਿੰਨ ਹਫਤੇ ਦੇ ਉੱਚ ਪੱਧਰ ’ਤੇ
ਬਜਾਜ ਸਮੂਹ ਦਾ ਮਾਰਕੀਟ ਪੂੰਜੀਕਰਣ ਮੁੱਖ ਰੂਪ ਨਾਲ ਆਪਣੀਆਂ ਤਿੰਨ ਸੂਚੀਬੱਧ ਸੰਸਥਾਵਾਂ - ਦੋ ਵਿੱਤੀ ਸੇਵਾਵਾਂ ਵਾਲੀਆਂ ਕੰਪਨੀਆਂ ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰ ਅਤੇ ਦੋਪਹੀਆ ਵਾਹਨ ਕੰਪਨੀ ਵਿਸ਼ਾਲ ਬਜਾਜ ਆਟੋ ਦੀ ਮਦਦ ਨਾਲ ਇਸ ਆਂਕੜੇ ਤੱਕ ਪੁੱਜਾ ਹੈ। ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰਜ਼ ਦੇ ਸ਼ੇਅਰਾਂ ਨੇ ਚੰਗਾ ਲਾਭ ਦਰਜ ਕੀਤਾ ਗਿਆ। ਇਹ ਤਿੰਨੋਂ ਕੰਪਨੀਆਂ ਬਜਾਜ ਸਮੂਹ ਦੇ ਮਾਰਕੀਟ ਪੂੰਜੀਕਰਣ ਵਿੱਚ 91.7 ਪ੍ਰਤੀਸ਼ਤ ਹਿੱਸਾ ਹੈ। ਬਜਾਜ ਫਾਈਨੈਂਸ ਨੇ ਸਮੂਹ ਨੂੰ 100 ਬਿਲੀਅਨ ਡਾਲਰ ਦੀ ਸੂਚੀ ਵਿਚ ਪਹੁੰਚਣ ਵਿਚ ਸਹਾਇਤਾ ਕੀਤੀ ਹੈ ਕਿਉਂਕਿ ਇਸਦਾ ਸਟਾਕ 2.16% ਦੇ ਵਾਧੇ ਨਾਲ 6,204 ਰੁਪਏ 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਸਾਵਧਾਨ! ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਲਈ ਹੋ ਸਕਦੀ ਵਧੇਰੇ ਖ਼ਤਰਨਾਕ
ਕੰਪਨੀ ਨੇ ਅੱਜ ਆਪਣੇ ਮਾਸਿਕ ਅਪਡੇਟ ਵਿਚ ਐਲਾਨ ਕੀਤਾ ਹੈ ਕਿ ਉਸ ਨੇ ਪਹਿਲੀ ਤਿਮਾਹੀ ਵਿਚ 46 ਲੱਖ ਨਵੇਂ ਕਰਜ਼ੇ ਦੀ ਬੁਕਿੰਗ ਕੀਤੀ ਸੀ ਅਤੇ ਇਸ ਦੀ ਜਮ੍ਹਾਂ ਰਕਮ ਪਹਿਲੀ ਤਿਮਾਹੀ ਵਿਚ ਵਧ ਕੇ 22 ਅਰਬ ਰੁਪਏ ਹੋ ਗਈ ਹੈ ਅਤੇ 30 ਜੂਨ ਤਕ ਇਹ 280 ਅਰਬ ਰੁਪਏ ਰਹੀ। ਕੰਪਨੀ ਨੇ ਵੀ ਪਹਿਲੀ ਤਿਮਾਹੀ ਵਿਚ 1.9 ਮਿਲੀਅਨ ਨਵੇਂ ਗਾਹਕਾਂ ਨੂੰ ਸ਼ਾਮਲ ਕੀਤੇ ਹਨ।
ਸੰਜੀਵ ਬਜਾਜ ਦੀ ਅਗਵਾਈ ਵਾਲੀ ਦੋ ਵਿੱਤੀ ਸੇਵਾਵਾਂ ਵਾਲੀਆਂ ਕੰਪਨੀਆਂ ਦੇ ਸਮੂਹ ਦੀ ਮਾਰਕੀਟ ਪੂੰਜੀਕਰਣ ਦਾ 75.57 ਪ੍ਰਤੀਸ਼ਤ ਸੀ। ਰਾਜੀਵ ਬਜਾਜ ਦੁਆਰਾ ਸੰਚਾਲਿਤ ਬਜਾਜ ਆਟੋ ਦਾ ਯੋਗਦਾਨ 16.1 ਪ੍ਰਤੀਸ਼ਤ ਹੈ। ਸਮੂਹ ਦੀਆਂ ਹੋਰ ਕੰਪਨੀਆਂ ਵਿੱਚ ਬਜਾਜ ਹੋਲਡਿੰਗਜ਼ (40,709 ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਣ), ਬਜਾਜ ਇਲੈਕਟ੍ਰਿਕਸ (ਮਾਰਕੀਟ ਪੂੰਜੀਕਰਣ 12,046 ਕਰੋੜ ਰੁਪਏ), ਮਹਾਰਾਸ਼ਟਰ ਸਕੂਟਰਜ਼ (4,379 ਕਰੋੜ ਰੁਪਏ), ਮੁਕੰਦ (2,032 ਕਰੋੜ ਰੁਪਏ) ਅਤੇ ਹਰਕੂਲਸ ਹੋਇਸਟ (498 ਕਰੋੜ ਰੁਪਏ) ਸ਼ਾਮਲ ਹਨ।
ਇਹ ਵੀ ਪੜ੍ਹੋ : Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।