‘ਕਰਜ਼ੇ ’ਚ ਡੁੱਬੇ ਅਨਿਲ ਅੰਬਾਨੀ ਲਈ ਮੁੜ ਆਈ ਬੁਰੀ ਖ਼ਬਰ, 1629 ਕਰੋੜ ਰੁਪਏ ’ਚ ਵਿਕੀ ਇਕ ਹੋਰ ਕੰਪਨੀ’

Tuesday, Jul 20, 2021 - 02:25 PM (IST)

ਨਵੀਂ ਦਿੱਲੀ (ਇੰਟ.) – ਬੁਰੀ ਤਰ੍ਹਾਂ ਕਰਜ਼ੇ ’ਚ ਡੁੱਬੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਲਈ ਮੁੜ ਬੁਰੀ ਖਬਰ ਆਈ ਹੈ। ਉਨ੍ਹਾਂ ਦੀਆਂ ਕੰਪਨੀਆਂ ਇਕ-ਇਕ ਕਰ ਕੇ ਵਿਕਦੀਆਂ ਜਾ ਰਹੀਆਂ ਹਨ। ਹੁਣ ਅਨਿਲ ਅੰਬਾਨੀ ਦੀ ਇਕ ਹੋਰ ਕੰਪਨੀ ਵਿਕ ਗਈ ਹੈ। ਹੁਣ ਜੋ ਕੰਪਨੀ ਵਿਕੀ ਹੈ, ਉਸ ਦਾ ਨਾਂ ਰਿਲਾਇੰਸ ਕਮਰਸ਼ੀਅਲ ਫਾਇਨਾਂਸ (ਆਰ. ਸੀ. ਐੱਫ.) ਹੈ।

ਜਾਣਕਾਰੀ ਮੁਤਾਬਕ ਆਰ. ਸੀ. ਐੱਫ. ਨੂੰ ਕਰਜ਼ਾ ਦੇਣ ਵਾਲਿਆਂ ਨੇ ਦਿਵਾਲੀਆ ਪ੍ਰਕਿਰਿਆ ਦੇ ਤਹਿਤ ਸਲਿਊਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਕਰਜ਼ਾ ਦੇਣ ਵਾਲਿਆਂ ਨੇ ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਨੂੰ ਸਫਲ ਬੋਲੀਦਾਤਾ ਦੇ ਰੂਪ ’ਚ ਚੁਣਿਆ ਹੈ। ਰਿਲਾਇੰਸ ਕੈਪੀਟਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਥਮ ਇਨਵੈਸਟਮੈਂਟ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਨੂੰ 1629 ਕਰੋੜ ਰੁਪਏ ’ਚ ਪ੍ਰਾਪਤ ਕਰੇਗਾ।

ਇਹ ਵੀ ਪੜ੍ਹੋ: ‘ਮਹਿੰਗੇ ਪੈਟਰੋਲ-ਡੀਜ਼ਲ ਨੇ ਭਰੀ ਸਰਕਾਰ ਦੀ ਜੇਬ, 1 ਸਾਲ ’ਚ ਰਿਕਾਰਡ 3.35 ਲੱਖ ਕਰੋੜ ਰੁਪਏ ਕਮਾਏ’

ਰਿਲਾਇੰਸ ਕਮਰਸ਼ੀਅਲ ਫਾਇਨਾਂਸ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਕੰਪਨੀ ਰਿਲਾਇੰਸ ਕੈਪੀਟਲ ਲਿਮਟਿਡ ਦੀ ਸਹਾਇਕ ਕੰਪਨੀ ਹੈ। ਰਿਲਾਇੰਸ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕਰਜ਼ਾ ਦੇਣ ਵਾਲਿਆਂ ਨੇ ਇਕ ਮੁਕਾਬਲੇਬਾਜ਼ੀ ਪ੍ਰਕਿਰਿਆ ਦੇ ਤਹਿਤ ਆਥਮ ਇਨਵੈਸਟਮੈਂਟ ਨੂੰ ਆਰ. ਸੀ. ਐੱਫ. ਦੀ ਐਕਵਾਇਰਮੈਂਟ ਲਈ ਸਫਲ ਬੋਲੀਦਾਤਾ ਦੇ ਰੂਪ ’ਚ ਚੁਣਿਆ।

ਆਰ. ਸੀ. ਐੱਫ. ਲੋਨ ਅਗੇਂਸਟ ਪ੍ਰਾਪਰਟੀ, ਐੱਮ. ਐੱਸ. ਐੱਮ. ਈ. ਲੋਨ, ਇੰਫ੍ਰਾਸਟ੍ਰਕਚਰ ਫਾਇਨੈਂਸ਼ਿੰਗ, ਐਜ਼ੁਕੇਸ਼ਨ ਲੋਨ ਅਤੇ ਮਾਈਕ੍ਰੋ ਫਾਇਨਾਂਸ਼ੀਅਲ ਨਾਲ ਜੁੜਿਆ ਕਾਰੋਬਾਰ ਕਰਦੀ ਹੈ। ਰਿਲਾਇੰਸ ਕੈਪੀਟਲ ਨੇ ਕਿਹਾ ਕਿ ਆਰ. ਸੀ. ਐੱਫ. ਨੂੰ ਖਰੀਦਣ ਲਈ ਕੁੱਲ 18 ਕੰਪਨੀਆਂ ਨੇ ਬੋਲੀ ਲਗਾਈ ਸੀ। ਇਨ੍ਹਾਂ ’ਚੋਂ ਚਾਰ ਕੰਪਨੀਆਂ ਨੂੰ ਅੰਤਿਮ ਬੋਲੀ ਲਗਾਉਣ ਲਈ ਚੁਣਿਆ ਗਿਆ ਸੀ। ਰਿਲਾਇੰਸ ਕੈਪੀਟਲ ’ਤੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਸੀ।

ਇਹ ਵੀ ਪੜ੍ਹੋ: ਵੱਡੀਆਂ ਕੰਪਨੀਆਂ ਸਿੱਧੇ ਬਾਗਾਂ ਵਿਚੋਂ ਖ਼ਰੀਦਣਗੀਆਂ ਸੇਬ, APMC ਨੇ ਦਿੱਤੀ ਪ੍ਰਵਾਨਗੀ

ਆਥਮ ਇਨਵੈਸਟਮੈਂਟ ਨੇ ਅਨਿਲ ਅੰਬਾਨੀ ਦੀ ਦੂਜੀ ਕੰਪਨੀ ਖਰੀਦੀ

ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਲਿਮਟਿਡ ਅਜਿਹੀ ਕੰਪਨੀ ਹੈ, ਜਿਸ ਨੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਦੂਜੀ ਕੰਪਨੀ ਨੂੰ ਖਰੀਦਿਆ ਹੈ। ਪਿਛਲੇ ਮਹੀਨੇ ਵੀ ਰਿਲਾਇੰਸ ਹੋਮ ਫਾਇਨਾਂਸ ਦੀ ਸਲਿਊਸ਼ਨ ਪ੍ਰਕਿਰਿਆ ’ਚ ਵੀ ਆਥਮ ਇਨਵੈਸਟਮੈਂਟ ਦੀ ਬੋਲੀ ਨੂੰ ਚੁਣਿਆ ਗਿਆ ਸੀ। ਆਥਮ ਇਨਵੈਸਟਮੈਂਟ 15 ਸਾਲ ਪੁਰਾਣੀ ਘਰੇਲੂ ਨਾਨ-ਬੈਂਕਿੰਗ (ਐੱਨ. ਬੀ. ਐੱਫ. ਸੀ.) ਹੈ। ਜੂਨ 2021 ’ਚ ਆਥਮ ਇਨਵੈਸਟਮੈਂਟ ਦੀ ਨੈੱਟਵਰਥ 2400 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ: ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News