AXIS ਬੈਂਕ ਵੱਲੋਂ FD ਦਰਾਂ ''ਚ ਤਬਦੀਲੀ, 1 ਲੱਖ ''ਤੇ ਇੰਝ ਕਮਾਓ ਮੋਟਾ ਪੈਸਾ
Sunday, May 09, 2021 - 08:10 AM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਦਿੱਗਜ ਐਕਸਿਸ ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ ਵਿਚ ਤਬਦੀਲੀ ਕਰ ਦਿੱਤੀ ਹੈ, ਜੋ ਲਾਗੂ ਹੋ ਗਈ ਹੈ। ਬੈਂਕ ਖਾਤਾਧਾਰਕਾਂ ਨੂੰ 7 ਦਿਨਾਂ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਵਿਚਕਾਰ ਕਿੰਨੇ ਵੀ ਸਮੇਂ ਦੀ ਐੱਫ. ਡੀ. ਕਰਾਉਣ ਦੀ ਸੁਵਿਧਾ ਦਿੰਦਾ ਹੈ। ਸ਼ਾਰਟ ਟਰਮ ਦੀ ਗੱਲ ਕਰੀਏ ਤਾਂ ਬੈਂਕ ਹੁਣ 7 ਤੋਂ 29 ਦਿਨਾਂ ਵਿਚਕਾਰ ਦੀ ਐੱਫ. ਡੀ. 'ਤੇ 2.50 ਫ਼ੀਸਦੀ, 30 ਦਿਨਾਂ ਤੋਂ 3 ਮਹੀਨੇ ਵਿਚਕਾਰ ਲਈ 3 ਫ਼ੀਸਦੀ ਅਤੇ 3 ਤੋਂ 6 ਮਹੀਨਿਆਂ ਵਿਚਕਾਰ ਦੀ ਐੱਫ. ਡੀ. ਲਈ 3.5 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਵਿਆਜ ਦਰਾਂ-
ਇਕ ਸਾਲ ਦੀ ਐੱਫ. ਡੀ. ਕਰਾਉਂਦੇ ਹੋ ਤਾਂ ਸਿਰਫ਼ 5.10 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਿਆਜ ਲਾਗੂ ਹੋਵੇਗਾ। ਉੱਥੇ ਹੀ, ਦੋ ਸਾਲ ਤੋਂ ਪੰਜ ਸਾਲ ਵਿਚਕਾਰ ਲਈ ਵਿਆਜ ਦਰ 5.40 ਫ਼ੀਸਦੀ ਹੈ। ਪੰਜ ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਨਵੀਂ ਐੱਫ. ਡੀ. ਜਾਂ ਪਹਿਲੀ ਰੀਨਿਊ ਕਰਾਉਣੀ ਹੈ ਤਾਂ ਹੁਣ 5.75 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਇਹ ਵੀ ਪੜ੍ਹੋ- ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਖ਼ਾਤਰ ਇਨਕਮ ਟੈਕਸ ਨਿਯਮ 'ਚ ਵੱਡੀ ਢਿੱਲ
ਫਾਇਦਾ-
ਇਕ ਸਾਲ ਲਈ 1 ਲੱਖ ਰੁਪਏ ਦੀ ਐੱਫ. ਡੀ. ਕਰਾਓਗੇ ਤਾਂ ਸਿਰਫ 5,198 ਰੁਪਏ ਦਾ ਮੁਨਾਫਾ ਹੋਵੇਗਾ ਪਰ ਜੇਕਰ 1 ਸਾਲ ਤੋਂ ਤਿੰਨ ਮਹੀਨੇ ਹੋਰ ਉਪਰ ਲਈ ਐੱਫ. ਡੀ. ਕਰਾਓਗੇ ਤਾਂ 6,671 ਰੁਪਏ ਮੁਨਾਫਾ ਕਮਾ ਸਕਦੇ ਹੋ ਕਿਉਂਕਿ 15 ਮਹੀਨੇ ਲਈ ਵਿਆਜ ਦਰ 5.20 ਫ਼ੀਸਦੀ ਹੈ। 18 ਮਹੀਨੇ ਦੀ ਐੱਫ. ਡੀ. ਲਈ ਵਿਆਜ ਦਰ 5.25 ਫ਼ੀਸਦੀ ਹੈ, ਇਸ ਤਰ੍ਹਾਂ ਇਸ 'ਤੇ 8,138 ਰੁਪਏ ਕਮਾ ਸਕਦੇ ਹੋ।
ਇਹ ਵੀ ਪੜ੍ਹੋ- HDFC ਨੂੰ ਚੌਥੀ ਤਿਮਾਹੀ 'ਚ ਮੋਟਾ ਮੁਨਾਫਾ, ਨਿਵੇਸ਼ਕਾਂ ਨੂੰ ਡਿਵੀਡੈਂਡ ਦਾ ਤੋਹਫ਼ਾ
ਉੱਥੇ ਹੀ, ਦੋ ਸਾਲਾਂ ਤੋਂ 5 ਸਾਲ ਵਿਚਕਾਰ ਦੀ ਐੱਫ. ਡੀ. ਦੀ ਗੱਲ ਕਰੀਏ ਤਾਂ ਵਿਆਜ ਦਰ 5.40 ਫ਼ੀਸਦੀ ਹੈ। ਇਸ ਤਰ੍ਹਾਂ 1 ਲੱਖ ਰੁਪਏ ਦੀ ਦੋ ਸਾਲਾਂ ਲਈ ਐੱਫ. ਡੀ. 'ਤੇ 11,324 ਰੁਪਏ ਬਣਨਗੇ ਪਰ ਜੇਕਰ ਤੁਸੀਂ ਦੋ ਸਾਲਾਂ ਤੋਂ ਦੋ ਹੋਰ ਮਹੀਨੇ ਉਪਰ ਲਈ ਕਰਾਓਗੇ ਤਾਂ 12 ਹਜ਼ਾਰ ਤੋਂ ਵੱਧ ਵਿਆਜ ਆਮਦਨ ਕਮਾ ਸਕਦੇ ਹੋ। ਤਿੰਨ ਸਾਲ ਲਈ 1 ਲੱਖ ਦੀ ਐੱਫ. ਡੀ. 'ਤੇ 17,459 ਰੁਪਏ ਵਿਆਜ ਆਮਦਨ ਹੋਵੇਗੀ। 4 ਸਾਲ ਲਈ 1 ਲੱਖ ਦੀ ਐੱਫ. ਡੀ. 'ਤੇ 23,931 ਰੁਪਏ ਤੇ 5 ਸਾਲ ਦੀ 'ਤੇ 33,036 ਰੁਪਏ ਮੌਜੂਦਾ ਵਿਆਜ ਦਰਾਂ 'ਤੇ ਕਮਾ ਸਕਦੇ ਹੋ।
- ਸਰੋਤ ਐਕਸਿਸ ਬੈਂਕ FD ਕੈਲਕੁਲੇਟਰ