ਐਕਸਿਸ ਬੈਂਕ ਦੀ ਪ੍ਰਮੁੱਖ ਸ਼ਿਖਾ ਸ਼ਰਮਾ ਦੇ ਕਾਰਜਕਾਲ ''ਚ ਕਟੌਤੀ

Tuesday, Apr 10, 2018 - 09:21 AM (IST)

ਨਵੀਂ ਦਿੱਲੀ—ਐਕਸਿਸ ਬੈਂਕ ਦੇ ਨਿਦੇਸ਼ਕ ਮੰਡਲ ਨੇ ਬੈਂਕ ਦੀ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਸ਼ਿਖਾ ਸ਼ਰਮਾ ਦਾ ਨਵਾਂ ਕਾਰਜਕਾਲ ਸਾਲ ਤੋਂ ਘਟਾ ਕੇ ਸਿਰਫ 7 ਮਹੀਨੇ ਕਰ ਦਿੱਤਾ ਹੈ। ਸ਼ਿਖਾ ਨੇ ਖੁਦ ਹੀ ਆਪਣੇ ਕਾਰਜਕਾਲ 'ਚ ਕਟੌਤੀ ਦੀ 'ਹੈਰਾਨ ਕਰਨ ਵਾਲੀ ਬੇਨਤੀ' ਬੈਂਕ ਬੋਰਡ ਤੋਂ ਕੀਤੀ ਹੈ।
ਨਿੱਜੀ ਖੇਤਰ ਦੇ ਬੈਂਕ ਦੇ ਨਿਰਦੇਸ਼ਕ ਮੰਡਲ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਦੀ ਸੀ.ਈ.ਓ. ਅਤੇ ਪ੍ਰਬੰਧ ਨਿਰਦੇਸ਼ਕ ਅਹੁਦੇ 'ਤੇ ਸ਼ਿਖਾ ਸ਼ਰਮਾ ਦੀ ਚੌਬੇ ਕਾਰਜਕਾਲ ਲਈ ਪੁਨਰਨਿਯੁਕਤ 'ਤੇ ਸਵਾਲ ਚੁੱਕਿਆ ਸੀ। ਐਕਸਿਸ ਬੈਂਕ ਵਧਦੀਆਂ ਗੈਰ-ਚਲਾਓ ਅਸਾਮੀਆਂ (ਐੱਨ.ਪੀ.ਏ) ਦੀ ਸਮੱਸਿਆ ਨਾਲ ਲੜ ਰਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਖੁਦ ਸ਼ਿਖਾ ਨੇ ਬੋਰਡ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਨਵੇਂ ਕਾਰਜਕਾਲ ਨੂੰ ਘਟਾਉਂਦੇ ਹੋਏ ਇਸ ਸਾਲ ਦਸੰਬਰ ਤੱਕ ਕਰ ਦਿੱਤਾ ਗਿਆ। ਭਾਵ ਤੈਅ ਸਮੇਂ ਤੋਂ 29 ਮਹੀਨੇ ਪਹਿਲਾਂ ਹੀ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇ।
ਸ਼ਿਖਾ ਸ਼ਰਮਾ ਦਾ ਤੀਜਾ ਕਾਰਜਕਾਲ 31 ਮਈ 2018 ਨੂੰ ਪੂਰਾ ਹੋ ਰਿਹਾ ਹੈ। ਉਹ 2009 ਤੋਂ ਇਸ ਅਹੁਦੇ 'ਤੇ ਹੈ। ਐਕਸਿਸ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਹੈ ਕਿ ਬੋਰਡ ਨੇ ਸ਼ਿਖਾ ਸ਼ਰਮਾ ਨੂੰ ਸੱਤ ਮਹੀਨੇ ਇਕ ਜੂਨ ਤੋਂ 31 ਦਸੰਬਰ 2018 ਤੱਕ ਦੇ ਛੋਟੇ ਕਾਰਜਕਾਲ ਦੀ ਬੇਨਤੀ ਕੀਤੀ ਹੈ। ਇਸ ਤੋਂ ਪਿਛਲੇ ਸਾਲ 8 ਦਸੰਬਰ ਨੂੰ ਬੈਂਕ ਨੇ ਕਿਹਾ ਕਿ ਬੋਰਡ ਨੇ ਸ਼ਿਖਾ ਨੂੰ ਇਕ ਜੂਨ 2018 ਤੋਂ 3 ਸ਼ਾਲ ਲਈ ਪੁਨਰਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸ਼ਿਖਾ ਸ਼ਰਮਾ ਦੀ ਪੁਨਰਨਿਯੁਕਤੀ 'ਤੇ ਆਰ.ਬੀ.ਆਈ. ਦੀ ਮਨਜ਼ੂਰੀ ਅਜੇ ਲਈ ਜਾਣੀ ਹੈ।


Related News