ਆਟੋ ਐਕਸਪੋ 2018 ''ਚ ਲਾਂਚ ਹੋਵੇਗੀ ਨਵੀਂ TCA ਸਪੋਰਟਸ ਕਾਰ
Monday, Feb 05, 2018 - 09:05 PM (IST)
ਨਵੀਂ ਦਿੱਲੀ—ਭਾਰਤੀ ਡਿਜ਼ਾਈਨਰ ਦਿਲੀਪ ਛਾਬੜਿਆ ਦੀ ਕੰਪਨੀ ਡੀ.ਸੀ. ਡਿਜ਼ਾਈਨ ਇਸ ਸਾਲ ਹੋਣ ਵਾਲੇ ਆਟੋ ਐਕਸਪੋ 2018 'ਚ ਆਪਣੀ ਨਵੀਂ ਸਪੋਰਟਸ ਕਾਰ ਨੂੰ ਪੇਸ਼ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਹਾਲ ਹੀ 'ਚ ਕੰਪਨੀ ਨੇ ਇਸ ਦਾ ਇਕ ਟੀਜ਼ਰ ਜਾਰੀ ਕੀਤਾ ਹੈ ਜਿਸ ਨਾਲ ਕਾਰ ਦੇ ਬਾਰੇ 'ਚ ਪਤਾ ਚੱਲਦਾ ਹੈ। ਇਹ ਨਵੀਂ ਟੀ.ਸੀ.ਏ ਕਾਰ 7 ਫਰਵਰੀ ਨੂੰ ਭਾਰਤ 'ਚ ਆਯੋਜਿਤ 2018 ਆਟੋ ਐਕਸਪੋ ਸ਼ੋਅ 'ਚ ਲਾਂਚ ਕਰੇਗੀ।
ਦੱਸਣਯੋਗ ਹੈ ਇਹ ਅਵਾਂਤੀ ਦਾ ਹੀ ਅਪਗਰੇਡੇਡ ਵਰਜ਼ਨ ਹੈ। ਨਾਂ TCA ਹੈ ਜਿਸ ਦਾ ਮਤਲਬ ਟੀ ਤੋਂ ਟਾਈਟੈਨਿਅਮ, ਸੀ ਤੋਂ ਕਾਰਬਨ ਫਾਇਬਰ ਅਤੇ ਏ ਤੋਂ ਐਲਯੂਮੀਨੀਅਮ ਹੈ ਜਿਸ ਨੂੰ ਮਿਲਾ ਕੇ ਇਸ ਕਾਰ ਨੂੰ ਨਾਂ ਦਿੱਤਾ ਗਿਆ ਹੈ। ਇਸ 'ਚ ਬਾਟਮ 'ਤੇ ਇਕ ਕਰਵ ਅਤੇ ਟਾਪ 'ਤੇ ਸ਼ਾਰਪ ਐਂਜ ਦੀ ਖੂਬੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਭਾਵਨਾ ਜੱਤਾਈ ਜਾ ਰਹੀ ਹੈ ਕਿ ਇਹ ਕਾਰ 4.0 ਲੀਟਰ ਵੀ8 ਇੰਜਣ ਨਾਲ ਆਵੇਗੀ ਜਿਸ ਦੇ ਨਾਲ ਹੀ ਇਸ 'ਚ 400 ਐੱਚ.ਪੀ. ਪਾਵਰ ਪ੍ਰੋਡੂਸਿੰਗ ਦੀ ਸਮੱਰਥਾ ਹੋਵੇਗੀ। ਇਸ 'ਚ ਨਾਲ ਹੀ 7-ਸਪੀਡ ਟਾਰਕ ਕੰਨਟਰ ਵੀ ਦਿੱਤਾ ਗਿਆ ਹੈ। ਉੱਥੇ ਡੀ.ਸੀ. ਅਵਾਂਤੀ ਕੇਵਲ 250.ਐੱਚ.ਪੀ., 2.0ਲੀਟਰ ਸਿਲੰਡਰ ਅਤੇ 6-ਸਪੀਡ ਟ੍ਰਾਂਸਮਿਸ਼ਨ ਨਾਲ ਹੈ। ਇਹ 5 ਸੈਕਿੰਡ ਜਾਂ ਉਸ ਤੋਂ ਵੀ ਘੱਟ ਸਮੇਂ 'ਚ 0-100 ਤੋਂ ਕਿਮੀ. ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਕੀਮਤ ਕਰੀਬ 40 ਲੱਖ ਰੁਪਏ ਹੋ ਸਕਦੀ ਹੈ। ਇਸ ਸਾਲ ਆਟੋ ਐਕਸਪੋ 'ਚ 30 ਤੋਂ ਜ਼ਿਆਦਾ ਦੇਸ਼ ਹਿੱਸਾ ਲੈਣਗੇ ਨਾਲ ਹੀ ਜ਼ਿਆਦਾਤਰ ਆਟੋਮੋਬਾਇਲ ਕੰਪਨੀਆਂ ਵੀ ਇੱਥੇ ਆਣਗੀਆਂ।
