Auto Expo 2018: BMW ਨੇ ਭਾਰਤ ''ਚ ਲਾਂਚ ਕੀਤੀਆਂ ਦੋ ਨਵੀਆਂ ਬਾਈਕਸ

Monday, Feb 12, 2018 - 06:41 PM (IST)

Auto Expo 2018: BMW ਨੇ ਭਾਰਤ ''ਚ ਲਾਂਚ ਕੀਤੀਆਂ ਦੋ ਨਵੀਆਂ ਬਾਈਕਸ

ਨਵੀਂ ਦਿੱਲੀ—ਜਰਮਨੀ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ bmw ਨੇ ਆਟੋ ਐਕਸਪੋ 2018 'ਚ ਆਪਣੀਆਂ ਦੋ ਬਾਈਕਸ ਬੀ.ਐੱਮ.ਡਬਲਿਊ ਐੱਫ 750 ਜੀ.ਐੱਸ. ਅਤੇ ਬੀ.ਐੱਮ. ਡਬਲਿਊ ਐੱਫ 850 ਜੀ.ਐੱਸ. ਨੂੰ ਲਾਂਚ ਕਰ ਦਿੱਤਾ ਹੈ। ਬੀ.ਐੱਮ. ਡਬਲਿਊ ਦੀ ਇੰਨ੍ਹਾਂ ਦੋਵਾਂ ਬਾਈਕਸ ਨੂੰ 853 ਸੀ.ਸੀ. ਦਾ ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਬੀ.ਐੱਮ.ਡਬਲਿਊ ਐੱਫ 750 ਜੀ.ਐੱਸ. ਦੀ ਦਿੱਲੀ 'ਚ ਐਕਸਸ਼ੋਰੂਮ ਕੀਮਤ 12.2 ਲੱਖ ਰੁਪਏ ਰੱਖੀ ਹੈ, ਉੱਥੇ ਐੱਫ 850 ਜੀ.ਐੱਸ. ਦੀ ਐਕਸਸ਼ੋਰੂਮ ਕੀਮਤ 13.7 ਲੱਖ ਰੁਪਏ ਹੈ।

PunjabKesari 
ਬੀ. ਐੱਮ. ਡਬਲਿਊ ਦੀ ਐੱਫ 750 ਜੀ. ਐੱਸ. ਬਾਈਕ 'ਚ ਲੱਗਿਆ ਇੰਜਣ 77 ਬੀ.ਪੀ.ਐੱਚ ਪਾਵਰ ਅਤੇ 83 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ, ਉੱਥੇ ਬੀ. ਐੱਮ. ਡਬਲਿਊ ਐੱਫ 850 ਦਾ ਇੰਜਣ 85 ਬੀ.ਪੀ.ਐੱਚ ਪਾਵਰ ਅਤੇ 92 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਉੱਥੇ ਕੰਪਨੀ ਨੇ ਐੱਫ 750 ਜੀ.ਐੱਸ. 'ਚ ਅਲਾਏ ਵ੍ਹੀਲਸ ਦਿੱਤੇ ਗਏ ਹਨ ਅਤੇ ਐੱਫ 850 ਜੀ.ਐੱਸ. ਸਪੋਕ ਵਾਲੇ ਵ੍ਹੀਲਸ ਨਾਲ ਆਉਂਦੀ ਹੈ। 

PunjabKesari

ਖਾਸੀਅਤ
ਇਨ੍ਹਾਂ ਦੋਵਾਂ ਬਾਈਕਸ 'ਚ ਸਸਪੈਂਸ਼ਨ ਕਿਸੇ ਵੀ ਸਰਫੇਸ ਜਾਂ ਰੋਡ 'ਚ ਹੋਣ ਵਾਲੇ ਬਦਲਾਅ 'ਤੇ ਵੀ ਆਰਾਮਦਾਇਕ ਯਾਤਰਾ ਦਾ ਅਨੁਭਵ ਕਰਵਾਉਂਦਾ ਹੈ। ਦੋਵਾਂ ਬਾਈਕਸ ਨੂੰ ਰਾਈਡ ਬਾਏ ਵਾਅਰ ਦਿੱਤਾ ਗਿਆ ਹੈ ਅਤੇ ਦੋ ਰਾਇਡਿੰਗ ਮੋਡ-ਰੋਡ ਅਤੇ ਰੈਨ ਵੀ ਦਿੱਤੇ ਗਏ ਹਨ।


Related News