ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

Saturday, Mar 28, 2026 - 11:19 AM (IST)

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

ਚੰਡੀਗੜ੍ਹ (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਓ. ਆਈ. ਵਿੰਗ ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰ ਕੇ ਐੱਸ. ਓ. ਆਈ. ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ। ਐੱਸ. ਓ. ਆਈ. ਦਾ ਕੁੜੀਆਂ ਦਾ ਵਿੰਗ ਸਥਾਪਤ ਕਰ ਕੇ ਮਾਲਵਾ ਜ਼ੋਨ-1 ਦੀ ਪ੍ਰਧਾਨ ਤੇ ਐੱਸ. ਓ. ਆਈ. ਦੇ 8 ਜ਼ਿਲਾ ਪ੍ਰਧਾਨਾਂ ਦਾ ਐਲਾਨ ਵੀ ਕਰ ਦਿੱਤਾ।

ਧਰਮਵੀਰ ਕੌਰ ਨੂੰ ਐੱਸ. ਓ. ਆਈ. ਦੇ ਕੁੜੀਆਂ ਦੇ ਵਿੰਗ ਦੇ ਮਾਲਵਾ ਜ਼ੋਨ-1 ਦੀ ਪਹਿਲੀ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਮਨਦੀਪ ਸਿੰਘ ਭੁੱਲਰ ਨੂੰ ਮਾਲਵਾ ਜ਼ੋਨ-1 ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਜਿਨ੍ਹਾਂ ਨੌਜਵਾਨਾਂ ਨੂੰ ਜ਼ਿਲਾ ਵਾਰ ਐੱਸ. ਓ. ਆਈ. ਦਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ’ਚ ਰਾਜਦੀਪ ਸਿੰਘ ਬਠਿੰਡਾ, ਸੁਖਪਾਲ ਸਿੰਘ ਚੱਠੂ ਫ਼ਿਰੋਜ਼ਪੁਰ, ਪ੍ਰਭਜੋਤ ਸਿੰਘ ਸ਼ੇਰਗਿੱਲ ਫ਼ਾਜ਼ਿਲਕਾ, ਗਗਨਦੀਪ ਸਿੰਘ ਉੱਪਲ ਮਾਨਸਾ, ਜੋਏਦੀਪ ਸ਼ਰਮਾ ਮੋਗਾ, ਜਸ਼ਨਦੀਪ ਸਿੰਘ ਗੋਰਾਇਆ ਹੁਸ਼ਿਆਰਪੁਰ ਤੇ ਮਨਜੋਤ ਸਿੰਘ ਲੌਂਗੋਵਾਲ ਸ਼ਾਮਲ ਹਨ। ਬਾਕੀ ਜ਼ਿਲਾ ਪ੍ਰਧਾਨਾਂ ਦਾ ਐਲਾਨ ਵੀ ਆਉਣ ਵਾਲੇ ਕੁਝ ਦਿਨਾਂ ’ਚ ਕਰ ਦਿੱਤਾ ਜਾਵੇਗਾ।
 


author

Anmol Tagra

Content Editor

Related News