ਆਟੋ ਕੰਪਨੀਆਂ ਅਗਲੇ 4 ਸਾਲਾਂ ''ਚ ਕਰਨਗੀਆਂ 58 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼, ਵਧੇਗਾ ਘਰੇਲੂ ਨਿਰਮਾਣ

03/02/2024 12:29:33 PM

ਆਟੋ ਡੈਸਕ : ਘਰੇਲੂ ਆਟੋਮੋਬਾਈਲ ਉਦਯੋਗ ਅਗਲੇ 4 ਸਾਲਾਂ ਵਿਚ ਕਰੀਬ 58000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਇਸ ਪੂੰਜੀ ਨਾਲ ਇਲੈਕਟ੍ਰਿਕ ਮੋਟਰ ਅਤੇ ਆਟੋਮੈਟਿਕ ਟਰਾਂਸਮਿਸ਼ਨ ਸਿਸਟਮ ਵਰਗੇ ਉੱਨਤ ਹਿੱਸਿਆ ਦੇ ਘਰੇਲੂ ਨਿਰਮਾਣ ਨੂੰ ਵਧਾਇਆ ਜਾਵੇਗਾ। ਇਸ ਰਾਹੀਂ ਆਯਾਤ 'ਤੇ ਨਿਰਭਰਤਾ ਘਟਾ ਕੇ ਬਹੁ-ਰਾਸ਼ਟਰੀ ਕੰਪਨੀਆਂ ਦੀ ਚਾਈਨਾ ਪਲੱਸ ਵਨ ਸੋਰਸਿੰਗ ਰਣਨੀਤੀ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇਗਾ।

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਆਟੋ ਐਕਸੈਸਰੀ ਉਦਯੋਗ ਦੀ ਇਕ ਸੰਸਥਾ ਆਟੋਮੋਟਿਵ ਕੰਪੋਨੈਂਟ ਮੈਨੂਫੈਰਚਰਰਜ਼ ਐਸੋਸੀਏਸ਼ਨ ਦੀ ਇਕ ਰਿਪੋਰਟ ਅਨੁਸਾਰ ਆਧੁਨਿਕ ਤਕਨਾਲੋਜੀ ਦੇ ਵਿਕਾਸ ਅਤੇ ਨਿਰਮਾਣ ਲਈ ਮਾਰਚ 2028 ਤੱਕ ਨਵਾਂ ਨਿਵੇਸ਼ ਕੀਤਾ ਜਾਵੇਗਾ। ਘਰੇਲੂ ਆਟੋਮੋਬਾਈਲ ਕੰਪਨੀਆ ਨੇ ਪਹਿਲਾਂ ਹੀ 11 ਪ੍ਰਮੁੱਖ ਕੰਪੋਨੈਂਟ ਸ਼੍ਰੇਣੀਆਂ ਵਿਚ 500 ਤੋਂ ਵੱਧ ਸਥਾਨਕਕਰਨ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਆਟੋਮੈਟਿਕ ਟਰਾਂਸਮਿਸ਼ਨ, ਪਾਵਰ ਕੰਟਰੋਲ ਯੂਨਿਟ, ਉੱਚ ਤਾਕਤ ਵਾਲਾ ਸਟੀਲ ਅਤੇ ਸੰਯੁਕਤ ਚਾਰਜਿੰਗ ਸਿਸਟਮ ਸ਼ਾਮਲ ਹਨ। ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਦੀ ਦਰਾਮਦ ਵਿੱਚ ਲਗਭਗ 6 ਫ਼ੀਸਦੀ ਦੀ ਕਮੀ ਆਈ ਹੈ, ਜੋ 3 ਫ਼ੀਸਦੀ ਦੇ ਉਦਯੋਗ ਦੇ ਟੀਚੇ ਤੋਂ ਦੁੱਗਣਾ ਹੈ। 

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਦੱਸ ਦੇਈਏ ਕਿ ਚੀਨ ਤੋਂ ਆਟੋ ਪਾਰਟਸ ਦਾ ਆਯਾਤ 32 ਫ਼ੀਸਦੀ ਤੋਂ ਘਟ ਕੇ 30 ਫ਼ੀਸਦੀ ਰਹਿ ਗਿਆ। 2021-22 ਵਿੱਚ ਭਾਰਤੀ ਕੰਪਨੀਆਂ ਨੇ 1.36 ਲੱਖ ਕਰੋੜ ਰੁਪਏ ਦੇ ਪਾਰਟਸ ਦਾ ਆਯਾਤ ਕੀਤਾ। ਆਟੋ ਕੰਪੋਨੈਂਟਸ ਦਾ ਆਯਾਕ 66 ਫ਼ੀਸਦੀ ਤੋਂ ਵਧ ਕੇ 1.42 ਲੱਖ ਕਰੋੜ ਰੁਪਏ ਹੋ ਗਿਆ। ਭਾਰਤੀ ਕੰਪਨੀਆਂ ਹੁਣ ਅਮਰੀਕਾ ਅਤੇ ਯੂਰਪ ਵਰਗੇ ਬਾਜ਼ਾਰਾਂ ਵਿੱਚ ਨਿਰਯਾਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਪਿਛਲੇ ਮਹੀਨੇ ਡੀਲਰਾਂ ਨੂੰ ਰਿਕਾਰਡ 3,73,177 ਕਾਰਾਂ ਭੇਜੀਆਂ ਗਈਆਂ ਸਨ। ਇਹ ਫਰਵਰੀ 2023 ਨਾਲੋਂ 11.3 ਫ਼ੀਸਦੀ ਜ਼ਿਆਦਾ ਹੈ ਅਤੇ ਕਿਸੇ ਵੀ ਸਾਲ ਫਰਵਰੀ ਵਿੱਚ ਕਾਰਾਂ ਦੀ ਸਭ ਤੋਂ ਵੱਧ ਥੋਕ ਵਿਕਰੀ ਹੈ। ਕੰਪਨੀਆਂ ਦੀ ਸੇਲ ਰਿਪੋਰਟ ਮੁਤਾਬਕ 29 ਫਰਵਰੀ ਤੱਕ ਪਿਛਲੇ 11 ਮਹੀਨਿਆਂ 'ਚ 38.59 ਲੱਖ ਸੇਡਾਨ, ਯੂਟੀਲਿਟੀ ਵ੍ਹੀਕਲਸ ਅਤੇ ਹੈਚਬੈਕ ਕਾਰਾਂ ਵੇਚੀਆਂ ਗਈਆਂ ਹਨ।

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News