ਆਸਟ੍ਰੇਲੀਆਈ ਕੇਂਦਰੀ ਬੈਂਕ ਨੇ ਨਕਦੀ ਦਰ ਨੂੰ ਵਧਾ ਕੇ 3.35% ਕੀਤਾ
Tuesday, Feb 07, 2023 - 04:36 PM (IST)
ਕੈਨਬਰਾ - ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰਬੀਏ) ਨੇ ਮੰਗਲਵਾਰ ਨੂੰ ਨਕਦੀ ਦਰ ਦੇ ਟੀਚੇ ਨੂੰ 25 ਅਧਾਰ ਅੰਕ ਵਧਾ ਕੇ 3.35 ਫੀਸਦੀ ਕਰ ਦਿੱਤਾ ਹੈ, ਜੋ ਕਿ ਕੇਂਦਰੀ ਬੈਂਕ ਦੁਆਰਾ ਪਿਛਲੇ ਸਾਲ ਮਈ ਵਿੱਚ ਦਰਾਂ ਵਧਾਉਣਾ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਨੌਵਾਂ ਵਾਧਾ ਹੈ।
ਇਸ ਦੇ ਨਾਲ ਹੀ ਇਹ ਵੀ ਅਨੁਮਾਨ ਜ਼ਾਹਰ ਕੀਤਾ ਹੈ ਕਿ ਮੁਦਰਾਸਫੀਤੀ ਜੋ ਤਾਜ਼ਾ ਤਿਮਾਹੀ ਵਿੱਚ 7.8% ਤੱਕ ਪਹੁੰਚ ਗਈ ਹੈ ਨੂੰ ਠੱਲ੍ਹ ਪਾਉਣ ਲਈ ਇਸ ਨੂੰ ਹੋਰ ਵਧਾਉਣ ਦੀ ਲੋੜ ਹੋਵੇਗੀ।
ਦਸੰਬਰ ਤਿਮਾਹੀ ਲਈ ਸਾਲਾਨਾ ਮਹਿੰਗਾਈ ਦਰ 1990 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਤੋਂ ਵਿਆਪਕ ਤੌਰ 'ਤੇ ਇਸਦੀ ਨਕਦ ਦਰ ਨੂੰ 0.25 ਅਧਾਰ ਅੰਕ ਵਧਾਉਣ ਦੀ ਉਮੀਦ ਸੀ।
ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
ਰਿਜ਼ਰਵ ਬੈਂਕ ਦੇ ਗਵਰਨਰ ਫਿਲਿਪ ਲੋਵੇ ਨੇ ਇੱਕ ਬਿਆਨ ਵਿੱਚ ਕਿਹਾ: "ਉੱਚੀ ਮਹਿੰਗਾਈ ਲੋਕਾਂ ਲਈ ਜੀਵਨ ਮੁਸ਼ਕਲ ਬਣਾ ਦਿੰਦੀ ਹੈ ਅਤੇ ਅਰਥਵਿਵਸਥਾ ਦੇ ਕੰਮਕਾਜ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ " ਜੇਕਰ ਉੱਚ ਮਹਿੰਗਾਈ ਲੋਕਾਂ ਦੀਆਂ ਉਮੀਦਾਂ 'ਤੇ ਹਾਵੀ ਹੋ ਜਾਂਦੀ ਹੈ, ਤਾਂ ਬਾਅਦ ਵਿੱਚ ਇਸਨੂੰ ਹੇਠਾਂ ਲਿਆਉਣਾ ਬਹੁਤ ਮਹਿੰਗਾ ਹੋਵੇਗਾ"।
ਉਨ੍ਹਾਂ ਨੇ ਕਿਹਾ ਕਿ ਬੋਰਡ ਮੰਦੀ ਤੋਂ ਬਚਣ ਦੀ ਉਮੀਦ ਵਿੱਚ ਬੈਂਕ ਦੇ ਟੀਚੇ ਬੈਂਡ 2% ਤੋਂ 3% ਦੇ ਅੰਦਰ ਮਹਿੰਗਾਈ ਦਰ ਨੂੰ ਲਿਆਉਣ ਦੀ ਕੋਸ਼ਿਸ਼ ਕਰਨ ਲਈ ਵਿਆਜ ਦਰਾਂ ਵਿੱਚ ਵਾਧਾ ਕਰ ਰਿਹਾ ਹੈ। ਲੋਵੇ ਨੇ ਕਿਹਾ "ਪਰ ਸਾਫ਼ਟ ਲੈਂਡਿੰਗ ਨੂੰ ਪ੍ਰਾਪਤ ਕਰਨ ਦਾ ਰਸਤਾ ਤੰਗ ਹੈ" ।
ਬਿਆਨ ਅਨੁਸਾਰ, ਕੇਂਦਰੀ ਬੈਂਕ ਦੀ CPI ਮਹਿੰਗਾਈ ਦਰ ਇਸ ਸਾਲ ਘਟ ਕੇ 4.75 ਪ੍ਰਤੀਸ਼ਤ ਅਤੇ 2025 ਦੇ ਮੱਧ ਤੱਕ ਲਗਭਗ 3 ਪ੍ਰਤੀਸ਼ਤ ਰਹਿਣ ਦੀ ਭਵਿੱਖਬਾਣੀ ਹੈ, 2023 ਅਤੇ 2024 ਦੇ ਮੁਕਾਬਲੇ ਜੀਡੀਪੀ ਵਿਕਾਸ ਦਰ ਲਗਭਗ 1.5 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਡਾਨੀ ਤੋਂ ਬਾਅਦ ਬਾਬਾ ਰਾਮਦੇਵ ਦੀ ਕੰਪਨੀ ਨੂੰ ਝਟਕਾ, ਨਿਵੇਸ਼ਕਾਂ ਦੇ ਡੁੱਬੇ 7000 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।