ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ
Friday, Jul 31, 2020 - 01:05 PM (IST)
ਨਵੀਂ ਦਿੱਲੀ : ਜੇਕਰ ਅਗਸਤ ਮਹੀਨੇ ਵਿਚ ਤੁਹਾਨੂੰ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਪੜ੍ਹਨਾ ਜ਼ਰੂਰੀ ਹੈ। ਦਰਅਸਲ ਅਗਸਤ ਮਹੀਨੇ ਵਿਚ ਵੱਖ-ਵੱਖ ਛੁੱਟੀਆ ਕਾਰਨ ਬੈਂਕ 17 ਦਿਨ ਬੰਦ ਰਹਿਣਗੇ। ਇਨ੍ਹਾਂ ਵਿਚ ਐਤਵਾਰ ਅਤੇ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ। ਅਜਿਹੇ ਵਿਚ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਕਿਸ ਦਿਨ ਬੈਂਕ ਖੁੱਲ੍ਹੇ ਰਹਿਣਗੇ ਅਤੇ ਕਿਸ ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ
ਬੈਂਕਾਂ ਦੀ ਛੁੱਟੀ ਦੀ ਸ਼ੁਰੂਆਤ ਬਕਰੀਦ ਦੀ ਛੁੱਟੀ ਤੋਂ ਹੋਵੇਗੀ ਅਤੇ 31 ਅਗਸਤ ਦੇ ਦਿਨ ਓਣਮ ਤਿਉਹਾਰ 'ਤੇ ਖ਼ਤਮ ਹੋਵੇਗੀ। 1 ਅਗਸਤ ਨੂੰ ਬਕਰੀਦ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਇਸ ਦੇ ਅਗਲੇ ਹੀ ਦਿਨ ਯਾਨੀ 2 ਅਗਸਤ ਨੂੰ ਐਤਵਾਰ ਹੈ। 3 ਅਗਸਤ ਸੋਮਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਬੈਂਕਾਂ ਵਿਚ ਛੁੱਟੀ ਰਹੇਗੀ। 8 ਅਗਸਤ ਨੂੰ ਦੂਜਾ ਸ਼ਨੀਵਾਰ ਅਤੇ 9 ਅਗਸਤ ਨੂੰ ਐਤਵਾਰ ਰਹੇਗਾ। 11 ਅਤੇ 12 ਅਗਸਤ ਨੂੰ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਦੇ ਮੌਕੇ 'ਤੇ ਬੈਂਕਾਂ ਵਿਚ ਛੁੱਟੀ ਰਹੇਗੀ।
ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
13 ਅਗਸਤ ਨੂੰ ਪੇਟਰੀਯੋਟ ਡੇ ਦੇ ਮੌਕੇ 'ਤੇ ਇੰਫਾਲ ਜੋਨ ਵਿਚ ਬੈਂਕਾਂ ਵਿਚ ਛੁੱਟੀ ਰਹੇਗੀ। 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। 15 ਅਗਸਤ ਨੂੰ ਸਾਰੇ ਜ਼ੋਨਾਂ ਵਿਚ ਬੈਂਕ ਬੰਦ ਰਹਿਣਗੇ। 20 ਅਗਸਤ ਨੂੰ ਸ਼੍ਰੀਮੰਤ ਸੰਕਰਾਦੇਵ ਦੀ ਤੀਥੀ ਮੌਕੇ ਬੈਂਕ ਬੰਦ ਰਹਿਣਗੇ। 21 ਅਗਸਤ ਨੂੰ ਹਰਿਤਾਲਿਕਾ ਤੀਜ ਮੌਕੇ 'ਤੇ ਬੈਂਕਾਂ ਵਿਚ ਛੁੱਟੀ ਰਹੇਗੀ। 22 ਅਗਸਤ ਨੂੰ ਗਣੇਸ਼ ਚਤੁਰਥੀ ਮੌਕੇ ਬੈਂਕਾਂ ਵਿਚ ਕੰਮ ਕਾਜ ਨਹੀਂ ਹੋਵੇਗਾ। 29 ਅਗਸਤ ਨੂੰ ਕਰਮਾ ਪੂਜਾ ਦੇ ਚਲਦੇ ਬੈਂਕਾਂ ਵਿਚ ਛੁੱਟੀ ਰਹੇਗੀ। 31 ਅਗਸਤ ਨੂੰ ਇੰਦਰਯਾਤਰਾ ਅਤੇ ਤੀਰੁਓਣਮ ਦੇ ਮੌਕੇ 'ਤੇ ਬੈਂਕਾਂ ਵਿਚ ਛੁੱਟੀ ਰਹੇਗੀ।
ਜੇਕਰ ਤੁਸੀਂ ਬੈਂਕ ਦੀਆਂ ਇਨ੍ਹਾਂ ਛੁੱਟੀਆਂ ਨੂੰ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਆਧਿਕਾਰਿਕ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਇੱਥੇ ਤੁਹਾਨੂੰ ਅਗਸਤ ਮਹੀਨੇ ਦੇ ਨਾਲ-ਨਾਲ ਹੀ ਆਉਣ ਵਾਲੇ ਮਹੀਨਿਆਂ ਵਿਚ ਕਿਹੜੇ-ਕਿਹੜੇ ਦਿਨ ਬੈਂਕਾਂ ਵਿਚ ਛੁੱਟੀ ਹੋਵੋਗੀ, ਇਸ ਦੀ ਵੀ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ