ਭਾਰਤ ’ਚ ਲਾਂਚ ਹੋਈ Audi Q8, ਕੀਮਤ 1.33 ਕਰੋੜ ਰੁਪਏ

01/16/2020 4:29:02 PM

ਆਟੋ ਡੈਸਕ– ਜਰਮਨ ਦੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਆਖਿਰਕਾਰ ਆਪਣੀ ਲਗਜ਼ਰੀ ਕਾਰ Q8 SUV ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.33 ਕਰੋੜ ਰੁਪਏ (ਐਕਸ-ਸ਼ੋਅਰੂਮ) ਰੱਖ ਗਈ ਹੈ। Audi Q8 ਨੂੰ ਸਿਰਫ ਇਕ ਵੇਰੀਐਂਟ ਅਤੇ ਪੈਟਰੋਲ ਇੰਜਣ ਆਪਸ਼ਨ ’ਚ ਉਪਲੱਬਧ ਕਰਵਾਇਆ ਗਿਆ ਹੈ। 

ਲਾਜਵਾਬ ਇੰਟੀਰੀਅਰ
Audi Q8 ਦੇ ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਡੈਸ਼ਬੋਰਡ ’ਤੇ ਡਿਊਲ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। ਇਨ੍ਹਾਂ ’ਚੋਂ ਉਪਰ ਵਾਲੀ ਡਿਸਪਲੇਅ ਨੂੰ ਇੰਫੋਟੇਨਮੈਂਟ ਸਿਸਟਮ ਅਤੇ ਹੋਰ ਫੰਕਸ਼ੰਸ ਲਈ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਹੇਠਲੀ ਡਿਸਪਲੇਅ ਕਲਾਈਮੇਟ ਕੰਟਰੋਲ ਵਨ ਦੂਜੇ ਫੰਕਸ਼ਨ ਦੀ ਜਾਣਕਾਰੀ ਦਿਖਾਉਂਦੀ ਹੈ। 

 

SUV ’ਚ ਦਿੱਤੇ ਗਏ ਸ਼ਾਨਦਾਰ ਫੀਚਰਜ਼
ਫੀਚਰਜ਼ ਦੀ ਗੱਲ ਕੀਤੀ  ਜਾਵੇ ਤਾਂ ਇਸ ਵਿਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ, 4 ਜ਼ੋਨ ਕਲਾਈਮੇਟ ਕੰਟਰੋਲ, ਐਂਬੀਅੰਟ ਲਾਈਟਿੰਗ, ਮਸਾਜ ਅਤੇ ਵੈਂਟੀਲੇਸ਼ਨਲ ਫੰਕਸ਼ਨ ਦੇ ਨਾਲ ਕਸਟਮਾਈਜ਼ਡ ਸੀਟਾਂ, ਵਾਇਸ ਕੰਟਰੋਲ ਅਤੇ ਮਾਈ ਆਡੀ ਕੁਨੈਕਟੀਵਿਟੀ ਸਰਵਿਸ ਮੌਜੂਦ ਹੈ। 

ਪੈਨਾਰੋਮਿਕ ਸਨਰੂਫ
ਇਸ ਦੇ ਨਾਲ ਹੀ Audi Q8 ’ਚ ਪੈਨਾਰੋਮਿਕ ਸਨਰੂਫ ਅਤੇ ਕਰੂਜ਼ ਕੰਟਰੋਲ ਵਰਗੇ ਫੰਕਸ਼ੰਸ ਵੀ ਮੌਜੂਦ ਹਨ। ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ 8 ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, 360 ਡਿਗਰੀ ਕੈਮਰਾ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

3.0 ਲੀਟਰ ਇੰਜਣ
Audi Q8 ’ਚ 3.0 ਲੀਟਰ ਦਾ ਬੀ.ਐੱਸ.-6 ਪੈਟਰੋਲ ਇੰਜਣ ਲੱਗਾ ਹੈ ਜੋ 340 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

ਕੰਪਨੀ ਦਾ ਦਾਅਵਾ
ਆਡੀ ਨੇ ਇਸ ਕਾਰ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਸਿਰਫ 5.9 ਸੈਕਿੰਡ ਸੈਕਿੰਡ ’ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। 


Related News