ਭਾਰਤ ’ਚ ਲਾਂਚ ਹੋਈ Audi Q8 E-Tron, ਜਾਣੋ ਕਾਰ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ

08/20/2023 2:09:41 PM

ਚੰਡੀਗੜ੍ਹ (ਦੀਪੇਂਦਰ) – ਆਡੀ ਨੇ ਅੱਜ ਨਵੀਂ ਆਡੀ ਕਿਊ8 ਈ-ਟ੍ਰਾਨ ਨੂੰ ਗਲੋਬਲ ਲਾਂਚ ਤੋਂ ਬਾਅਦ ਭਾਰਤ ’ਚ ਲਾਂਚ ਕੀਤਾ ਹੈ। ਇਹ ਚਾਰ ਵੇਰੀਐਂਟਸ, ਆਡੀ ਕਿਊ8 50 ਈ-ਟ੍ਰਾਨ, ਆਡੀ ਕਿਊ8 55 ਈ-ਟ੍ਰਾਨ, ਆਡੀ ਕਿਊ8 ਸਪੋਰਟਬੈਕ 50 ਈ-ਟ੍ਰਾਨ ਅਤੇ ਆਡੀ ਕਿਊ8 ਸਪੋਰਟਬੈਕ 55 ਈ-ਟ੍ਰਾਨ ਵਿਚ ਪੇਸ਼ ਕੀਤੀ ਗਈ ਹੈ। ਕਾਰ ’ਚ ਡਰਾਈਵਿੰਗ ਲਈ ਵਧਾਈਆਂ ਗਈਆਂ ਸਹੂਲਤਾਂ ਦੇ ਆਧਾਰ ’ਤੇ ਇਸ ਨੂੰ ਚਲਾਉਣ ਦਾ ਮਜ਼ਾ ਹੋਰ ਵਧ ਜਾਂਦਾ ਹੈ। ਆਡੀ ਕਿਊ8 55 ਈ-ਟ੍ਰਾਨ ਅਤੇ ਆਡੀ ਕਿਊ8 ਸਪੋਰਟਬੈਕ 55 ਈ-ਟ੍ਰਾਨ ਸ਼੍ਰੇਣੀ ਵਿਚ ਸਭ ਤੋਂ ਵੱਡੀ 114 ਕੇ. ਡਬਲਯੂ. ਦੀ ਪ੍ਰਭਾਵਸ਼ਾਲੀ ਬੈਟਰੀ (ਸੈਗਮੈਂਟ ’ਚ ਸਭ ਤੋਂ ਵੱਡੀ) ਨਾਲ ਮੇਲ ਖਾਂਦੀ ਹੈ।

ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਇਕ ਵਾਰ ਚਾਰਜ ਕਰਨ ’ਤੇ ਇਹ ਇੰਡਸਟਰੀ ਦੀ ਸਭ ਤੋਂ ਬਿਹਤਰੀਨ 600 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਆਡੀ ਕਿਊ8 ਈ-ਟ੍ਰਾਨ ਅਤੇ ਆਡੀ ਕਿਊ8 ਸਪੋਰਟਬੈਕ 50 ਈ-ਟ੍ਰਾਨ ਸਿੰਗਲ ਚਾਰਜ ’ਤੇ 505 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਆਡੀ ਕਿਊ8 ਈ-ਟ੍ਰਾਨ ਨੇ ਆਰਾਮਦਾਇਕ ਸਹੂਲਤਾਂ, ਬਿਹਤਰੀਨ ਪ੍ਰਫਾਰਮੈਂਸ, ਵੱਡੀ ਬੈਟਰੀ ਅਤੇ ਵਧੀ ਹੋਈ ਡਰਾਈਵਿੰਗ ਰੇਂਜ ਨਾਲ ਈ-ਟ੍ਰਾਨ ਦੀ ਵਿਰਾਸਤ ਅਤੇ ਸਫਲਤਾ ਨੂੰ ਨਵੇਂ ਮੁਕਾਮ ਤੱਕ ਪਹੁੰਚਾਇਆ ਹੈ। ਇਸ ਲਾਂਚਿੰਗ ਦੇ ਨਾਲ ਆਡੀ ਨੇ ਆਪਣੀ ਨਵੀਂ ਕਾਰਪੋਰੇਟ ਪਛਾਣ ਬਣਾਈ ਹੈ। ਇਹ ਚਾਰ ਰਿੰਗਸ ਦੀ ਨਵੀਂ, ਦੋ-ਆਯਾਮੀ ਡਿਜਾਈਨ ’ਚ ਮਿਲਦੀ ਹੈ ਜੋ ਸਥਿਰਤਾ ਨਾਲ ਲਗਜ਼ਰੀ ਮੋਬਿਲਿਟੀ ਦੀ ਅਗਵਾਈ ਕਰਦੇ ਹਨ।

ਇਹ ਵੀ ਪੜ੍ਹੋ :  21 ਅਗਸਤ ਨੂੰ ਲਿਸਟ ਹੋਵੇਗਾ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ, ਨਿਵੇਸ਼ਕਾਂ ਨੂੰ ਮਿਲੇਗਾ ਇਹ ਤੋਹਫ਼ਾ

ਆਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ ਇਲੈਕਟ੍ਰਿਕ ਮੋਬਿਲਿਟੀ ਦੇ ਸਾਡੇ ਸਫਰ ਵਿਚ ਇਕ ਹੋਰ ਕਦਮ ਵਧਾਇਆ ਹੈ। ਅਸੀਂ ਇਨ੍ਹਾਂ ਖੂਬਸੂਰਤ ਇਲੈਕਟ੍ਰਿਕ ਕਾਰਾਂ ਨੂੰ ਲਾਂਚ ਕਰ ਕੇ ਬੇਹੱਦ ਖੁਸ਼ ਹਾਂ। ਕਾਰ ਦੇ ਵੱਡੇ ਬੈਟਰੀ ਪੈਕ ਸਿਰਫ ਕਾਰ ਦੀ ਰੇਂਜ ਹੀ ਨਹੀਂ ਵਧਾਉਂਦੇ ਸਗੋਂ ਇਨ੍ਹਾਂ ਮਾਡਲਾਂ ਦੀ ਗੁਣਵੱਤਾ ਵੀ ਵਧਾਉਂਦੇ ਹਨ।

ਇਹ ਵੀ ਪੜ੍ਹੋ :  ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News