ਆਡੀ ਇੰਡੀਆ ਨੇ ਸ਼ੁਰੂ ਕੀਤੀ ਆਨਲਾਈਨ ਵਿਕਰੀ
Tuesday, May 12, 2020 - 01:14 AM (IST)
ਨਵੀਂ ਦਿੱਲੀ (ਭਾਸ਼ਾ)-ਮਹਿੰਗੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਆਡੀ ਨੇ ਭਾਰਤ 'ਚ ਆਨਲਾਈਨ ਵਿਕਰੀ ਸ਼ੁਰੂ ਕੀਤੀ ਹੈ। ਇਸ ਨਾਲ ਗਾਹਕ 'ਕੋਵਿਡ-19' ਦੀ ਰੋਕਥਾਮ ਲਈ ਜਾਰੀ ਲਾਕਡਾਊਨ ਦੌਰਾਨ ਆਪਣੇ ਘਰੋਂ ਹੀ ਗੱਡੀ ਦੀ ਬੁਕਿੰਗ ਕਰ ਸਕਣਗੇ।
ਕੰਪਨੀ ਨੇ ਦੱਸਿਆ ਕਿ ਉਸ ਨੇ ਆਪਣੇ ਦੇਸ਼ ਭਰ ਦੇ ਡੀਲਰ ਨੈੱਟਵਰਕ ਨੂੰ ਇਸ ਆਨਲਾਈਨ ਮੰਚ ਨਾਲ ਜੋੜ ਦਿੱਤਾ ਹੈ। ਇਸ ਰਾਹੀਂ ਗਾਹਕ ਘਰ ਬੈਠੇ ਨਾ ਸਿਰਫ ਕਾਰ ਦੀ ਬੁਕਿੰਗ ਕਰ ਸਕਦੇ ਹਨ ਸਗੋਂ ਆਪਣੀ ਕਾਰ ਦੀ ਸਰਵਿਸ ਬੁਕਿੰਗ ਵੀ ਕਰਵਾ ਸਕਦੇ ਹਨ। ਕੰਪਨੀ ਦੇ ਭਾਰਤੀ ਸੰਚਾਲਨ ਦੇ ਮੁਖੀ ਬਲਬੀਰ ਸਿੰਘ ਢਿੱਲਨ ਨੇ ਕਿਹਾ ਕਿ ਕੰਪਨੀ ਗਾਹਕਾਂ ਲਈ ਭਵਿੱਖ ਦੀ ਤਕਨੀਕੀ ਨੂੰ ਪੇਸ਼ ਕਰਨ 'ਚ ਹਮੇਸ਼ਾ ਅੱਗੇ ਰਹੀ ਹੈ। ਕੰਪਨੀ ਦੇ ਦੇਸ਼ ਭਰ 'ਚ ਹੁਣ ਕੁਲ 36 ਵਿਕਰੀ ਕੇਂਦਰ ਹਨ।