ਅੱਜ ਨੀਲਾਮ ਹੋਵੇਗੀ ਸੋਨੇ ਦੀ Ferrari , 6 ਲੱਖ ਡਾਲਰ ਤੱਕ ਲੱਗ ਸਕਦੀ ਹੈ ਬੋਲੀ

10/17/2018 2:08:23 PM

ਲੰਡਨ—ਲੰਡਨ ਸਥਿਤ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਨੀਲਾਮੀ ਘਰਾਂ 'ਚੋਂ ਇਕ Sotheby's 'ਚ ਅੱਜ ਸੋਨੇ ਦੀ ਫੇਰਾਰੀ ਨੀਲਾਮ ਕੀਤੀ ਜਾਵੇਗੀ। ਇਹ ਫੇਰਾਰੀ ਦੁਨੀਆ ਦੇ ਚਾਰ 1977 ਫੇਰਾਰੀ 512 ਬਰਲੀਨੇਟਾ ਬਾਕਸਰ ਮਾਡਲ 'ਚੋਂ ਇਕ ਹੈ।Sotheby's ਨੂੰ ਉਮੀਦ ਹੈ ਕਿ ਇਸ ਦੇ ਲਈ 5 ਲੱਖ ਡਾਲਰ ਤੋਂ 6 ਲੱਖ ਡਾਲਰ ਦੇ ਵਿਚਕਾਰ ਬੋਲੀ ਲਗਾਈ ਜਾਵੇਗੀ। 
ਪਹਿਲੀ ਵਾਰ ਸੋਨੇ ਨਾਲ ਬਣੀਆਂ ਚੀਜ਼ਾਂ ਹੋਣਗੀਆਂ ਨੀਲਾਮ
 Sotheby'sਅੱਜ ਦੁਨੀਆ 'ਚ ਪਹਿਲੀ ਵਾਰ ਸਿਰਫ ਸੋਨੇ ਨਾਲ ਬਣੀਆਂ ਚੀਜ਼ਾਂ ਦੀ ਨੀਲਾਮੀ ਕਰਨ ਜਾ ਰਿਹਾ ਹੈ। ਇਨ੍ਹਾਂ ਖਾਸ ਚੀਜ਼ਾਂ 'ਚੋਂ ਨੈਪੋਲੀਅਨ ਦੇ ਰਾਜ ਦਰਬਾਰ ਦੇ ਲਈ ਬਣੀ ਸੋਨੇ ਦੀ ਕੁਰਸੀ, 18ਵੀਂ ਸਦੀ ਦਾ ਗੋਲਡ ਨੈੱਕਲਸ, ਗੋਲਡ ਅਤੇ ਸਿਲਕ ਬੈੱਡਸ਼ੀਟ ਵੀ ਸ਼ਾਮਲ ਹੈ। ਕੁੱਲ ਮਿਲਾ ਕੇ ਸੋਨੇ ਨਾਲ ਬਣੀਆਂ 63 ਚੀਜ਼ਾਂ ਨੀਲਾਮ ਹੋਣਗੀਆਂ।
ਇਥੇ ਨੀਲਾਮ ਹੁੰਦੀਆਂ ਹਨ ਦੁਰਲੱਭ ਚੀਜ਼ਾਂ
ਇਹ ਇਕ auction house ਤੋਂ ਇਕ ਰੇਅਰ ਚੀਜ਼ਾਂ ਦੀ ਨੀਲਾਮੀ ਦੇ ਲਈ ਜਾਣਿਆ ਜਾਂਦਾ ਹੈ। ਇਸ ਦੇ ਸਥਾਪਨਾ 11 ਮਾਰਚ 1744 ਨੂੰ ਲੰਡਨ 'ਚ ਕੀਤੀ ਗਈ। ਹੁਣ ਇਹ 40 ਦੇਸ਼ਾਂ 'ਚੋਂ 90 ਲੋਕੇਸ਼ਨ 'ਚ ਆਪਰੇਟ ਕਰਦਾ ਹੈ। ਇਸ ਵਾਰ ਨੀਲਾਮ ਦੇ ਲਈ ਸੋਨੇ ਨਾਲ ਬਣੀ ਕੀਮਤੀ ਅਤੇ ਦੁਰਲੱਭ ਚੀਜ਼ਾਂ ਚੁਣੀਆਂ ਗਈਆਂ ਕਿਉਂਕਿ ਏਸ਼ੀਆ, ਰੂਸ ਅਤੇ ਪੱਛਮੀ ਏਸ਼ੀਆ 'ਚ ਸੋਨੇ ਦੀ ਡਿਮਾਂਡ ਬਹੁਤ ਵਧੀ ਹੈ ਅਤੇ ਇਸ ਦੀ ਕੀਮਤ ਆਸਮਾਨ ਛੂਹ ਰਹੀ ਹੈ।
ਸੁਪਰਮਾਡਲ ਕੇਟ ਮਾਸ ਦਾ ਪੁਤਲਾ
auction house ਨਾਂ ਨਾਲ ਬ੍ਰਿਟੇਨ ਦੀ ਸੁਪਰਮਾਡਲ ਕੇਟ ਮਾਸ ਦਾ ਇਹ ਪੁਤਲਾ ਬ੍ਰਿਟਿਸ਼ ਆਰਟੀਸਟ  Marc Quinn ਨੇ ਬਣਾਇਆ ਹੈ। 18 ਕੈਰਟ ਗੋਲਡ ਨਾਲ ਬਣੇ ਇਸ ਪੁਤਲੇ ਦੇ ਲਈ 5.14 ਲੱਖ ਡਾਲਰ ਦੀ ਬੋਲੀ ਲਗਣ ਦੀ ਉਮੀਦ ਹੈ।


Related News